66.6 F
New York, US
June 25, 2026
PreetNama
ਖਬਰਾਂ/Newsਖਾਸ-ਖਬਰਾਂ/Important News

ਜਦੋਂ ਸਿੱਖ ਦੀ ਦਸਤਾਰ ਨੇ ਬਚਾਈ ਮਹਿਲਾ ਦੀ ਜਾਨ

ਸ਼੍ਰੀਨਗਰ: ਦੱਖਣੀ ਕਸ਼ਮੀਰ ਦੇ ਕੌਮੀ ਮਾਰਗ ਸਥਿਤ ਅਵੰਤੀਪੋਰਾ ਇਲਾਕੇ ਵਿੱਚ ਸਰਦਾਰ ਦੀ ਦਸਤਾਰ ਗੰਭੀਰ ਜ਼ਖ਼ਮੀ ਔਰਤ ਲਈ ਜੀਵਨਦਾਨ ਬਣ ਗਈ। ਦਰਅਸਲ, ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਹੇਠ ਆ ਕੇ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਖ਼ੂਨ ਨਾਲ ਲਥਪਥ ਔਰਤ ਦੁਆਲੇ ਕਾਫੀ ਭੀੜ ਇਕੱਠੀ ਹੋ ਗਈ ਪਰ ਕਿਸੇ ਨੇ ਕੁਝ ਨਾ ਕੀਤਾ। ਇੱਥੋਂ ਇੱਕ ਸਰਦਾਰ ਗੁਜ਼ਰ ਰਿਹਾ ਸੀ ਤੇ ਉਸ ਨੇ ਆਪਣੀ ਦਸਤਾਰ ਨਾਲ ਔਰਤ ਦੀ ਜਾਨ ਬਚਾਈ।

20 ਸਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਸੜਕ ‘ਤੇ ਭੀੜ ਦੇਖੀ ਤਾਂ ਤੁਰੰਤ ਰੁਕ ਗਿਆ। ਉਸ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿੱਚ ਦੇਖਿਆ ਤੇ ਬਗ਼ੈਰ ਦੇਰ ਕੀਤੇ ਆਪਣੀ ਪੱਗ ਉਤਾਰੀ ਤੇ ਔਰਤ ਦੇ ਜ਼ਖ਼ਮਾਂ ‘ਤੇ ਲਪੇਟ ਦਿੱਤੀ ਤਾਂ ਜੋ ਹੋਰ ਖ਼ੂਨ ਨਾ ਵਗੇ। ਮਨਜੀਤ ਦੀ ਹਿੰਮਤ ਦੇਖ ਹੋਰ ਲੋਕ ਵੀ ਅੱਗੇ ਆ ਗਏ ਤੇ ਸਾਰਿਆਂ ਨੇ ਮਿਲ ਕੇ ਹਸਪਤਾਲ ਪਹੁੰਚਾਇਆ।

ਫਿਲਹਾਲ ਜ਼ਖ਼ਮੀ ਔਰਤ ਹਸਪਤਾਲ ਵਿੱਚ ਇਲਾਜ ਅਧੀਨ ਹੈ। ਡਾਕਟਰ ਉਸ ਦੀ ਹਾਲਤ ਸਥਿਰ ਦੱਸ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਔਰਤ ਦਾ ਖ਼ੂਨ ਵਗਣਾ ਨਾ ਰੋਕਿਆ ਜਾਂਦਾ ਤਾਂ ਉਸ ਨੂੰ ਬਚਾਉਣਾ ਕਾਫੀ ਮੁਸ਼ਕਲ ਹੋਣਾ ਸੀ।

Related posts

ਮੋਦੀ ਨੂੰ ਅਨਾਜ ਉਤਪਾਦਨ ਵਿੱਚ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਵਿੱਚ ਪੰਜਾਬ ਦੇ ਕਿਸਾਨਾਂ ਦਾ ਯੋਗਦਾਨ ਚੇਤੇ ਕਰਾਇਆ

On Punjab

ਮਸਕਟ ਤੋਂ ਆਈ ਔਰਤ ਨੇ ਕੀਤੇ ਦਿਲ ਦਹਿਲਾਉਣ ਵਾਲੇ ਖ਼ੁਲਾਸੇ, ਜਬਰੀ ਬਣਾਏ ਜਾਂਦੇ ਸੀ ਸਰੀਰਿਕ ਸਬੰਧ, ਪੰਜਾਬ ਦੀਆਂ ਕਈ ਕੁੜੀਆਂ ਅਜੇ ਹੀ ਹਨ ਬੰਧਕ

On Punjab

CM ਆਤਿਸ਼ੀ ਤੇ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਮਾਣਹਾਨੀ ਮਾਮਲੇ ਦੀ ਸੁਣਵਾਈ ‘ਤੇ ਲੱਗੀ ਰੋਕ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਮਾਮਲੇ ‘ਚ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ‘ਚ ਸੁਣਵਾਈ ‘ਤੇ ਰੋਕ ਲਗਾ ਦਿੱਤੀ ਹੈ। ਭਾਜਪਾ ਆਗੂ ਨੇ ਦੋਵਾਂ ਆਗੂਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਰਾਊਜ਼ ਐਵੇਨਿਊ ਅਦਾਲਤ ਨੇ 3 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।

On Punjab