PreetNama
ਖਾਸ-ਖਬਰਾਂ/Important News

ਚੀਨ ਨਾਲ ਪੰਗੇ ਮਗਰੋਂ ਭਾਰਤ ਨੇ ਮਿਲਾਇਆ ਜਾਪਾਨ ਨਾਲ ਹੱਥ, ਦੋਵਾਂ ਮੁਲਕਾਂ ਦੀਆਂ ਫੌਜਾਂ ਦਾ ਜੰਗੀ ਅਭਿਆਸ

ਨਵੀਂ ਦਿੱਲੀ: ਚੀਨ ਨਾਲ ਲੱਦਾਖ ‘ਚ ਚੱਲ ਰਹੇ ਤਣਾਅ ਦਰਮਿਆਨ ਭਾਰਤੀ ਜਲ ਸੈਨਾ ਤੇ ਜਪਾਨੀ ਸਮੁੰਦਰੀ ਆਤਮਰੱਖਿਆ ਬਲਾਂ ਨੇ ਹਿੰਦ ਮਹਾਸਾਗਰ ‘ਚ ਸਾਂਝਾ ਅਭਿਆਸ ਕੀਤਾ। ਸ਼ਨੀਵਾਰ ਮੁਕੰਮਲ ਹੋਏ ਇਸ ਅਭਿਆਸ ਨੂੰ ਜਪਾਨ ਦੇ ਰੱਖਿਆ ਮੰਤਰੀ ਤਾਰੋ ਕੋਨੋ ਦੇ ਉਸ ਬਿਆਨ ਤੋਂ ਬਾਅਦ ਕੀਤਾ ਗਿਆ ਸੀ ਜਿਸ ‘ਚ ਨਾ ਸਰਫ਼ ਚੀਨ ਦੀ ਸਮਰੱਥਾ ‘ਤੇ ਬਲਕਿ ਭਾਰਤੀ-ਪ੍ਰਸ਼ਾਂਤ ਖੇਤਰ ‘ਚ ਚੀਨੀ ਇਰਾਦਿਆਂ ‘ਤੇ ਚਿੰਤਾ ਕੀਤੀ ਗਈ ਸੀ।

ਭਾਰਤ-ਜਪਾਨ ਰੱਖਿਆ ਅਭਿਆਸ ਦੇ ਨਾਲ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਨੇ ਇਕ ਬਿਆਨ ਦਿੱਤਾ ਕਿ ਦੱਖਣੀ ਚੀਨ ਸਾਗਰ ਵਿਵਾਦ ਨੂੰ ਅੰਤਰ-ਰਾਸ਼ਟਰੀ ਕਾਨੂੰਨ ਦੇ ਤੌਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।

ਦਿੱਲੀ ਤੇ ਟੋਕਿਓ ਦੇ ਯਤਨਾਂ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਦੌਰਾਨ JMSDF ਤੇ ਭਾਰਤੀ ਜਲ ਸੈਨਾ ਵਿਚਾਲੇ ਇਹ 15ਵਾਂ ਅਭਿਆਸ ਸੀ। ਅਭਿਆਸ ‘ਚ ਚਾਰ ਜੰਗੀ ਬੇੜੇ ਸਨ ਜਿਸ ਚ ਦੋ ਭਾਰਤ ਤੇ ਦੋ ਜਪਾਨ ਦੇ ਸਨ।

Related posts

ਚੀਨ ਨੇ ਸਮੁੰਦਰ ’ਚੋਂ ਰਾਕੇਟ ਪੁਲਾੜ ਭੇਜ ਕੇ ਕੀਤਾ ਦੁਨੀਆ ਨੂੰ ਹੈਰਾਨ

On Punjab

ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਇੱਥੇ ਰਹਿਣਗੇ ਡੋਨਾਲਡ ਟਰੰਪ, ਜਾਣੋ ਇਸ ਦੀ ਖ਼ਾਸੀਅਤ

On Punjab

ਅਮਰੀਕਾ ‘ਚ ਕੋਰੋਨਾ ਨੇ ਮੁੜ ਢਾਹਿਆ ਕਹਿਰ, ਲਗਾਤਾਰ ਦੂਜੇ ਦਿਨ 1100 ਤੋਂ ਵੱਧ ਮੌਤਾਂ

On Punjab