79.59 F
New York, US
July 14, 2025
PreetNama
ਖਾਸ-ਖਬਰਾਂ/Important News

ਚੀਨ ‘ਚ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾ 1000 ਤੋਂ ਪਾਰ

Coronavirus Death Toll Surpasses: ਬੀਜਿੰਗ: ਚੀਨ ਵਿੱਚ ਖਤਰਨਾਕ ਕੋਰੋਨਾ ਵਾਇਰਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ । ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1016 ਹੋ ਗਈ ਹੈ, ਜਦਕਿ 42,638 ਮਾਮਲਿਆਂ ਦੀ ਪੁਸ਼ਟੀ ਹੋਈ ਹੈ । ਇਸ ਸਬੰਧੀ ਚੀਨ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇੱਕ ਦਿਨ ਪਹਿਲਾਂ ਹੀ 108 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਕੋਰੋਨਾ ਵਾਇਰਸ ਨਾਲ ਤੋਂ ਸਭ ਤੋਂ ਪ੍ਰਭਾਵਤ ਹੁਬੇਈ ਵਿੱਚ 103 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਇਸ ਬਾਰੇ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ 3996 ਕੋਰੋਨਾ ਵਾਇਰਸ ਪ੍ਰਭਾਵਿਤ ਨੌਜਵਾਨਾਂ ਨੂੰ ਸੋਮਵਾਰ ਤੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ । ਮੀਡੀਆ ਅਨੁਸਾਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸੋਮਵਾਰ ਨੂੰ ਪਹਿਲੀ ਵਾਰ ਜਨਤਾ ਸਾਹਮਣੇ ਆਏ ।

ਜਿਨਪਿੰਗ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੀਜਿੰਗ ਵਿੱਚ ਕਾਰਕੁਨਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਨਿਗਰਾਨੀ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਥਾਨਕ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ । ਕੋਰੋਨਾ ਵਾਇਰਸ ਦੀ ਜਾਂਚ ਲਈ ਵਿਸ਼ਵ ਸਿਹਤ ਸੰਗਠਨ (WHO) ਦੇ ਮੈਡੀਕਲ ਮਾਹਰਾਂ ਦੀ ਟੀਮ ਸੋਮਵਾਰ ਰਾਤ ਨੂੰ ਚੀਨ ਪਹੁੰਚੀ ।

ਇਸ ਟੀਮ ਦੀ ਅਗਵਾਈ ਡਾ. ਬਰੂਸ ਅਲਵਰਡ ਕਰ ਰਹੇ ਹਨ । ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਅਧਿਕਾਰੀ ਮੀਈ ਫੈਂਗ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਮਾਹਿਰਾਂ ਦੀ ਟੀਮ ਦਾ ਸਵਾਗਤ ਕਰਦੇ ਹਨ । ਚੀਨ ਅਤੇ WHO ਦੀ ਟੀਮ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਡੂੰਘੀ ਵਿਚਾਰ ਵਟਾਂਦਰੇ ਕਰੇਗੀ ਅਤੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਠੋਸ ਕਦਮ ਵੀ ਚੁੱਕੇਗੀ ।

Related posts

ਕੇਂਦਰ ਦੀ ਭਾਜਪਾ ਸਰਕਾਰ ਨੂੰ RSS ਚਲਾ ਰਹੀ: ਰਾਜਾ ਵੜਿੰਗ

On Punjab

ਤਾਲਿਬਾਨ ਦਾ UN ਸਹਾਇਤਾ ਸਮੂਹਾਂ ਨੂੰ ਸੁਰੱਖਿਆ ਦੇਣ ਦਾ ਐਲਾਨ, ਮੁੱਲਾ ਅਬਦੁਲ ਗਨੀ ਬਰਾਦਰ ਨਾਲ ਹੋਈ ਮੁਲਾਕਾਤ

On Punjab

ਕੁਝ ਸਾਵਧਾਨੀਆਂ ਵਰਤ ਕੇ ਹੀ ਬਚਿਆ ਜਾ ਸਕਦੈ ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ.!!!

Pritpal Kaur