59.23 F
New York, US
May 16, 2024
PreetNama
ਖਾਸ-ਖਬਰਾਂ/Important News

ਅਮਰੀਕੀ ਰਾਸ਼ਟਰਪਤੀ ਟਰੰਪ 24 ਫਰਵਰੀ ਨੂੰ ਕਰਨਗੇ ਭਾਰਤ ਦਾ ਦੌਰਾ

Donald Trump visit India: ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਸਬੰਧੀ ਵ੍ਹਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਤੋਂ ਭਾਰਤ ਦੇ ਦੋ ਦਿਨਾਂ ਦੌਰਾ ‘ਤੇ ਜਾ ਰਹੇ ਹਨ । ਇਸ ਦੌਰਾਨ ਉਹ ਰਾਜਧਾਨੀ ਨਵੀਂ ਦਿੱਲੀ ਦੇ ਨਾਲ-ਨਾਲ ਗੁਜਰਾਤ ਵਿੱਚ ਵੀ ਰੁਕਣਗੇ । ਵ੍ਹਾਈਟ ਹਾਊਸ ਵੱਲੋਂ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ ਗਈ । ਵ੍ਹਾਈਟ ਹਾਊਸ ਵੱਲੋਂ ਇਸ ਬਾਰੇ ਇੱਕ ਟਵੀਟ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਯਾਤਰਾ ਅਮਰੀਕੀ-ਭਾਰਤ ਰਣਨੀਤੀ ਭਾਈਵਾਲੀ ਨੂੰ ਹੋਰ ਵੀ ਮਜ਼ਬੂਤ ਕਰੇਗੀ ਤੇ ਅਮਰੀਕੀ ਅਤੇ ਭਾਰਤੀ ਲੋਕਾਂ ਵਿਚਾਲੇ ਮਜ਼ਬੂਤ ਅਤੇ ਸਥਾਈ ਬੰਧਨ ਨੂੰ ਵਧਾਏਗੀ ।

ਦਰਅਸਲ, ਅਮਰੀਕੀ ਰਾਸ਼ਟਰਪਤੀ ਦੇ ਤੌਰ ‘ਤੇ ਟਰੰਪ ਦਾ ਇਹ ਪਹਿਲਾ ਭਾਰਤੀ ਦੌਰਾ ਹੋਵੇਗਾ । ਇਸ ਯਾਤਰਾ ਦੌਰਾਨ ਡੋਨਾਲਡ ਟਰੰਪ ਆਪਣੀ ਪਤਨੀ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੇ ਨਾਲ ਹੋਣਗੇ । ਜਿੱਥੇ ਉਹ ਨਵੀਂ ਦਿੱਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਦੀ ਯਾਤਰਾ ਕਰਨਗੇ । ਇਸ ਦੌਰਾਨ ਉਹ ਅਹਿਮਦਾਬਾਦ ਵੀ ਜਾਣਗੇ ।

ਟਰੰਪ ਦੇ ਦੌਰੇ ਲਈ ਗੁਜਰਾਤ ਸਰਕਾਰ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਸਰਦਾਰ ਪਟੇਲ ਸਟੇਡੀਅਮ ਦਾ ਉਦਘਾਟਨ ਟਰੰਪ ਵੱਲੋਂ ਕੀਤਾ ਜਾ ਸਕਦਾ ਹੈ । ਸੂਤਰਾਂ ਅਨੁਸਾਰ ਗੁਜਰਾਤੀ ਮੂਲ ਦੇ ਅਮਰੀਕਨਾਂ ਦੇ ‘ਹਾਓਡੀ ਟਰੰਪ’ ਸ਼ੋਅ ਵਿੱਚ ਟਰੰਪ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ।

Related posts

ਵਿਦੇਸ਼ੀ ਧਰਤੀ ‘ਤੇ 12,223 ਭਾਰਤੀਆਂ ਦੀ ਮੌਤ

On Punjab

ਰਾਸ਼ਟਰਪਤੀ ਪੂਤਿਨ ਵੱਲੋਂ ਮਾਰੀਓਪੋਲ ਦਾ ਅਚਾਨਕ ਦੌਰਾ

On Punjab

ਕੋਰੋਨਾ ਨਾਲ ਖੜ੍ਹੀ ਹੋਈ ਨਵੀਂ ਮੁਸੀਬਤ, ਦੁਨੀਆ ‘ਚ ਖੁਦਕੁਸ਼ੀਆਂ ਵਧੀਆਂ, ਹੁਣ ਚਲੇਗੀ ਖਾਸ ਮੁਹਿੰਮ

On Punjab