48.74 F
New York, US
April 20, 2024
PreetNama
ਖਬਰਾਂ/News

ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਮਯੰਕ ਫਾਊਂਡੇਸ਼ਨ ਵੱਲੋਂ ਜਾਗਰੂਕਤਾ ਮੁਹਿੰਮ

ਸਮਾਜ ਸੇਵੀ ਸੰਸਥਾ ਮਯੰਕ ਫਾਊਂਡੇਸ਼ਨ ਵੱਲੋਂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਮੁਹਿੰਮ “ਸੇ ਨੋ ਟੂ ਚਾਈਨਾ ਡੋਰ” ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਨਾਲ ਨਾਲ ਭੀੜ-ਭਾੜ ਵਾਲੇ ਬਾਜ਼ਾਰਾਂ, ਜਨਤਕ ਥਾਵਾਂ ਤੱਕ ਪਹੁੰਚ ਗਈ ਹੈ । ਸੰਸਥਾ ਦੇ ਆਗੂ ਡਾ. ਤਨਜੀਤ ਬੇਦੀ ਅਤੇ ਦੀਪਕ ਗਰੋਵਰ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਫੋਕਸ 5 ਤੋਂ 20 ਸਾਲ ਦੇ ਬੱਚੇ ਹਨ ਅਤੇ ਉਹ ਪਲਾਸਟਿਕ ਡੋਰ ਦੀ ਵਰਤੋ ਨਾ ਕਰਨ ਇਸ ਲਈ ਉਹਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਅੱਜ ਸੰਸਥਾ ਨੇ ਜਿੱਥੇ ਟਾਊਨ ਹਾਲ ਦੇ ਬਾਹਰ ਨੌਜਵਾਨ ਬੱਚਿਆਂ ਨਾਲ ਗੱਲਬਾਤ ਕੀਤੀ ਉੱਥੇ ਹੀ ਸਰਕਾਰੀ ਹਾਈ ਸਕੂਲ ਦੁਲਚੀ ਕੇ ਅਤੇ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਵੀ ਵਿਜ਼ਿਟ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਪਲਾਸਟਿਕ ਡੋਰ ਦੀ ਵਰਤੋਂ ਦੇ ਨੁਕਸਾਨ ਸਮਝਾਉਂਦੇ ਹੋਏ ਇਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ।ਉਹਨਾਂ ਦੱਸਿਆ ਕਿ ਅੱਜ ਐੱਮ.ਐੱਲ.ਏ. ਸ. ਪਰਮਿੰਦਰ ਸਿੰਘ ਪਿੰਕੀ, ਪੰਜਾਬ ਪੁਲਿਸ, ਐੱਸ.ਐੱਸ.ਪੀ. ਫਿਰੋਜ਼ਪੁਰ ਵਿਵੇਕਸ਼ੀਲ ਸੋਨੀ ਵੀ ਇਸ ਡੋਰ ਦੀ ਵਰਤੋਂ ਪ੍ਰਤੀ ਚਿੰਤਤ ਹਨ । ਜਲਦ ਹੀ ਸੰਸਥਾ ਪੁਲਿਸ ਟੀਮ ਸਮੇਤ ਬੱਚਿਆਂ ਦੇ ਘਰਾਂ ਦੀਆਂ ਛੱਤਾਂ ਤੱਕ ਪਹੁੰਚ ਕਰਕੇ ਇਸ ਡੋਰ ਦੀ ਵਰਤੋਂ ਨਾ ਕਰਨ ਬਾਰੇ ਗੱਲਬਾਤ ਕਰੇਗੀ । ਇਸ ਮੌਕੇ ਰਿਟਾ. ਡਿਪਟੀ ਡਾਇਰੈਕਟਰ ਅਸ਼ੋਕ ਸਚਦੇਵਾ, ਮੁੱਖ ਅਧਿਆਪਕਾ ਦੁੱਲਚੀ ਕੇ ਸਕੂਲ ਰਮਿੰਦਰ ਕੌਰ, ਅਵਤਾਰ ਸਿੰਘ ਸਰਪੰਚ ਦੁੱਲਚੀ ਕੇ , ਪ੍ਰੋ. ਸਪਨਾ ਬਦਵਾਰ, ਯੁਵਾ ਆਗੁ ਰਿਸ਼ੀ ਸ਼ਰਮਾ, ਵਿਪੁੱਲ ਨਾਰੰਗ, ਵਿਕਾਸ ਪਾਸੀ, ਅਮਿੱਤ ਅਰੋੜਾ, ਵਿਕਾਸ ਗੁਪਤਾ, ਦੀਪਕ ਨਰੂਲਾ ਆਦਿ ਹਾਜ਼ਰ ਸਨ

Related posts

Big Breaking : ਬਰਨਾਲਾ ਪੁਲਿਸ ਦੀ ਹਿਰਾਸਤ ‘ਚੋ ਤਿੰਨ ਅਪਰਾਧੀ ਫ਼ਰਾਰ, ਖੇਤ ‘ਚ ਖੜ੍ਹੀ ਮੱਕੀ ‘ਚੋਂ ਭਾਲ ਕਰ ਰਹੀ ਪੁਲਿਸ ਤੇ ਐੱਸਟੀਐੱਫ਼

On Punjab

ਨੋਵਲ ਕੋਰੋਨਾ ਵਾਇਰਸ ਬਾਰੇ ਘਰ ਘਰ ਜਾ ਕੇ ਹਰੇਕ ਵਿਅਕਤੀ ਨਾਲ ਜਾਣਕਾਰੀ ਸਾਂਝੀ ਕਰਨ ਸਿਹਤ ਕਾਮੇ- ਡਾ ਮਨਚੰਦਾ

Pritpal Kaur

ਪੰਜਾਬ ਸਰਕਾਰ ਨੇ ਸੂਬੇ ਦੇ ਆਂਗਨਵਾੜੀ ਸੈਂਟਰਾਂ ‘ਚ ਕੀਤੀਆਂ ਛੁੱਟੀਆਂ, ਠੰਢ ਦੇ ਮੱਦੇਨਜ਼ਰ ਲਿਆ ਫ਼ੈਸਲਾ

On Punjab