82.51 F
New York, US
July 27, 2024
PreetNama
ਸਮਾਜ/Social

(ਗੱਲਾਂ ਦਾ ਚਸਕਾ)

(ਗੱਲਾਂ ਦਾ ਚਸਕਾ)
ਚੋਅ ਕੇ ਦੁੱਧ ਘਰਵਾਲੀ ਕਹਿੰਦੀ ਪਾਇਆ ਜਾ ਕੇ ਡੇਅਰੀ,
ਫਿਰ ਪੇਕੇ ਅਖੰਡ ਪਾਠ ਤੇ ਜਾਣਾ ਲਾਵੀਂ ਨਾ ਤੂੰ ਦੇਰੀ ।
ਦਿੱਤੀ ਲੱਤ ਸਾਈਕਲ ਨੂੰ, ਤਾਰਾ ਬਾਘੀਆਂ ਪਾਉਦਾ ਜਾਵੇ,
ਯਾਰ ਲੰਗੋਟੀਆ ਫਤਿਹ ਬੁਲਾਉਂਦਾ ਘੁੱਦਾ ਤੁਰਿਆ ਆਵੇ।
ਬਾਈ ਤਾਰਿਆ ਹਾਲ ਕੀ ਤੇਰਾ,ਕਹਿ ਕੇ ਭੁੰਜੇ ਈ ਬਹਿ ਗਿਆ
ਤਾਰਾ ਵੀ ਸਭ ਭੁੱਲ ਭੁਲਾ ਕੇ ਗੱਲਾਂ ਦੇ ਵਿੱਚ ਵਹਿ ਗਿਆ।
ਕਿੰਨਾਂ ਦੇ ਘਰ ਕੀ ਹੈ ਚਲਦਾ,ਜਾਣ ਪਿਟਾਰੇ ਖੋਲ੍ਹੀ ,
ਵਾਰੋ ਵਾਰੀ ਲੋਕਾਂ ਦੇ ਉਹ ਪੋਤੜੇ ਜਾਣ ਫਰੋਲੀ ।
ਚੰਗਾ ਮੈਂ ਹੁਣ ਚੱਲਦਾਂ,ਕਿਸੇ ਤੋਂ ਆਪਾ ਨੇ ਕੀ ਲੈਣਾਂ,
ਸਰਪੰਚ ਕੇ ਮੱਥਾ ਟੇਕ ਕੇ ਆਉਣਾ ਭੋਗ ਉਨ੍ਹਾ ਦੇ ਪੈਣਾਂ।
ਭੋਗ ਤੋਂ ਆਇਆ ਯਾਦ, ਪੈ ਗਈ ਹੱਥਾਂ ਪੈਰਾਂ ਦੀ,
ਤਾਰੇ ਭਜਾਇਆ ਸਾਈਕਲ ਭਮੀਰੀ ਬਣਾ ਤੀ ਟਾਇਰਾਂ ਦੀ।
ਹਫਿਆ ਹੋਇਆ ਜਦ ਸੀ ਤਾਰਾ ਆਣ ਦਰਾਂ ਤੇ ਵੜਿਆ,
ਵਿਹੜੇ ਬੈਠੀ ਪਾਰੋ ਦਾ ਪਿਆ ਸੀ ਪਾਰਾ ਚੜਿਆ।
ਸਾਈਕਲ ਕੰਧ ਨਾਲ ਲਾਇਆ ਉਹਨੇ ਬਚਦੇ ਬਚਦੇ ਨੇ,
ਘਰੇ ਮਹਾਂਭਾਰਤ ਕਰਵਾਤਾ ਉਏ ਗੱਲਾਂ ਦੇ ਚਸਕੇ ਨੇ।
(ਰਣਧੀਰ ਸਿੰਘ ਮਾਹਲਾ 9592966716)

Related posts

ਪੰਜਾਬੀ / ਅੰਗਰੇਜੀ

Pritpal Kaur

ਮੇਰੀ ਪਰਦੇਸੀ ਭੈਣ

Pritpal Kaur

ਹੁਣ ਜਾਅਲੀ ਗਾਂ ਰਾਖਿਆਂ ਦੀ ਆਵੇਗੀ ਸ਼ਾਮਤ, ਸਰਕਾਰ ਬਣਾ ਰਹੀ ਸਖਤ ਕਾਨੂੰਨ

On Punjab