71.46 F
New York, US
May 14, 2026
PreetNama
ਸਮਾਜ/Social

ਗੁਰੂ ਨਾਨਕ ਸਾਹਿਬ

ਗੁਰੂ ਨਾਨਕ ਸਾਹਿਬ

ਬਾਬੇ ਨਾਨਕ ਤਾਰੀ ਦੁਨੀਆ,
ਕਰਕੇ ਚਾਰ ਉਦਾਸੀਆਂ ਜੀ ॥
ਘੁੰਮ ਕੇ ਚਾਰਿ ਦਿਸ਼ਾਵਾਂ ਸਿੱਖਾ,
ਸੱਚ ਹੱਕ ਦਾ ਹੋਕਾ ਦਿੱਤਾ ਬਈ ॥
ਕੀਤੇ ਸਭ ਪਾਖੰਡੀ ਸਿੱਧੇ ਬਾਬੇ,
ਜਿਹੜੇ ਲੁੱਟਦੇ ਸੀ ਲੁਕਾਈ ਕੲੀ ॥
ਚੋਰਾਂ ਨੂੰ ਸਬਕ ਸਿਖਾ ਤਾ ਬਾਬੇ,
ਠੱਗ ਵੀ ਪਾ ਦਿਤੇ ਰਾਹੇ ਕੲੀ ॥
ਬੇਸਵਾਵਾਂ ਨੂੰ ਪੁੱਤਰੀਆਂ ਕਹਿ ਕੇ,
ਬੀਬੀ ਦਾ ਜੀਵਨ ਬਣਾ ਤਾ ਸੲੀ ॥
ਮਿਲਣ ਆਏ ਨੂੰ ਪਤਾ ਨਾ ਲੱਗਾ
ਆਪ ਨਾਨਕ ਕੰਮੀਂ ਜੁਟਿਆ ਬਈ,
ਕੀਤੀ ਆਪ ਬਾਬੇ ਕਿਰਤ ਕਮਾਈ ,
ਸਭ ਨੂੰ ਕਿਰਤੀਂ ਲਾ ਤਾਂ ਬਈ ॥
ਇੱਕ ਵਾਰ ਅਾ ਆਪ ਪਰਮੇਸ਼ਰ ,
ਧਰਤੀ ਤੇ ਆ ਅੌਤਰਿਅਾ ਬਈ ॥
“ਸਿੱਧਵਾਂ” ਕਿਉ ਤੂੰ ਰੁਲਦਾ ਫਿਰਨਾ,
ਨਾਨਕ ਲੜ ਲੱਗ ਕੇ ਤਰਜਾ ਬਈ ।।

ਨਿਰਮਲ ਸਿੰਘ ਸਿੱਧਵਾਂ
9781026079

Related posts

ਸ਼ਹੀਦ ਉਧਮ ਸਿੰਘ ਦੀ ਬਰਸੀ ‘ਤੇ ਝਾਤ ਮਾਰੋ ਆਜ਼ਾਦੀ ਘੁਲਾਟੀਏ ਬਾਰੇ ਕੁੱਝ ਤੱਥਾਂ ‘ਤੇ

On Punjab

ਯੂਪੀ: ਬੁਲੰਦਸ਼ਹਿਰ ਵਿਚ ਸ਼ਰਧਾਲੂਆਂ ਨੂੰ ਲਿਜਾ ਰਹੀ ਟਰੈਕਟਰ-ਟਰਾਲੀ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ; 8 ਮੌਤਾਂ, 43 ਜ਼ਖ਼ਮੀ

On Punjab

ਪੰਜਾਬੀ ਫਿਲਮਾਂ ਦੀ ‘ਪੰਚਣੀ’ ਅਨੀਤਾ ਦੇਵਗਨ

On Punjab