PreetNama
ਸਮਾਜ/Socialਖਾਸ-ਖਬਰਾਂ/Important News

ਗੁਦਾਮ ‘ਤੇ ਡਿੱਗਿਆ ਅਮਰੀਕੀ ਜੰਗੀ ਜਹਾਜ਼ ਐਫ-16

ਨਵੀਂ ਦਿੱਲੀਅਮਰੀਕਾ ਦੇ ਕੈਲੀਫੋਰਨੀਆ ‘ਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਹਾਈਵੇ ‘ਤੇ ਬਣੇ ਗੁਦਾਮ ‘ਚ ਅਮਰੀਕੀ ਲੜਾਕੂ ਜਹਾਜ਼ ਐਫ-16 ਕ੍ਰੈਸ਼ ਹੋ ਕੇ ਜਾ ਵੱਜਿਆ। ਇਸ ਜਹਾਜ਼ ਦਾ ਪਾਈਲਟ ਹਾਦਸਾ ਹੋਣ ਤੋਂ ਪਹਿਲਾਂ ਹੀ ਛਾਲ ਮਾਰ ਗਿਆ ਤੇ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।

ਇਸ ਜਹਾਜ਼ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ‘ਚ ਇੱਕ ਹੀ ਇੰਜ਼ਨ ਹੁੰਦਾ ਹੈ। ਤੇਜ਼ ਉੱਡਣ ਵਾਲੇ ਇਸ ਫਾਈਟਰ ਜੈੱਟ ਨੂੰ 70 ਦੇ ਦਹਾਕੇ ‘ਚ ਅਮਰੀਕੀ ਜਵਾਈ ਸੈਨਾ ਨੇ ਬਣਾਇਆ ਸੀ। ਬਾਅਦ ‘ਚ ਹੋਰਾਂ ਦੇਸ਼ਾਂ ਦੀ ਹਵਾਈ ਸੈਨਾ ਨੇ ਇਸ ਨੂੰ ਖਰੀਦਿਆ ਸੀ।

ਪਹਿਲਾਂ ਇਨ੍ਹਾਂ ਜਹਾਜ਼ਾਂ ਨੂੰ ਜਨਰਲ ਡਾਇਨੈਮਿਕਸ ਨਾਂ ਦੀ ਕੰਪਨੀ ਬਣਾਉਂਦੀ ਸੀ। ਫੇਰ ਇਸ ਨੂੰ ਲੌਕਹੀਡ ਮਾਰਟਿਨ ਕੰਪਨੀ ਨੂੰ ਵੇਚ ਦਿੱਤਾ ਗਿਆ। ਹੁਣ ਅਮਰੀਕਾ ਤੋਂ ਇਲਾਵਾ ਹੋਰ 26 ਦੇਸ਼ ਇਸ ਦਾ ਇਸਤੇਮਾਲ ਕਰਦੇ ਹਨ ਜਿਨ੍ਹਾਂ ‘ਚ ਪਾਕਿਸਤਾਨ ਵੀ ਸ਼ਾਮਲ ਹੈ।

Related posts

Israel Hamas War : ‘ਗਾਜ਼ਾ ‘ਚ ਕਈ ਬੇਕਸੂਰ ਫਲਸਤੀਨੀ ਮਾਰੇ ਗਏ’, ਅਮਰੀਕੀ ਉਪ ਰਾਸ਼ਟਰਪਤੀ ਨੇ ਇਜ਼ਰਾਈਲ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ

On Punjab

ਹੁਣ ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਲਈ ਚਾਰਾਜੋਈ ਸ਼ੁਰੂ

On Punjab

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਿਹਤ ਤੇ ਸਿੱਖਿਆ ਖੇਤਰ ਦੇ ਮਾਹਿਰਾਂ ਨਾਲ ਮੀਟਿੰਗ

On Punjab