PreetNama
ਸਮਾਜ/Social

ਗੀਤ ਹੀਰ

ਗੀਤ ਹੀਰ
ਭੁੱਲ ਗਏ ਆ ਵਿਰਸਾ ਆਪਣਾ
ਗਾਉਦੇ ਨੇ ਹੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਵੇਖ ਕੇ ਹੀਰ ਸਲੇਟੀ
ਦੱਸਦੇ ਆ ਧੀ ਬਿਗਾਨੀ ।
ਆਪਣੇ ਤੇ ਜਦ ਬਣਦੀ ਆ
ਫਿਰ ਕੀ ਆ ਦੱਸ ਪਰੇਸ਼ਾਨੀ ।
ਭੁੱਲੇ ਗਏ ਆ ਖੰਡਾ ਬਾਟਾ
ਪਰ ਨਾਂ ਮਿਰਜੇ ਦੇ ਤੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਸਾਰੇ ਆ ਮਿਰਜੇ ਰਾਂਝੇ
ਦਿਸਦਾ ਨਾ ਭਗਤ ਸਰਾਭਾ ।
ਇਸ਼ਕ ਦੇ ਪੱਟੇ ਸਾਰੇ
ਬੱਚਾ ਤੇ ਕੀ ਆ ਬਾਬਾ ।
ਭੁੱਲ ਗਏ ਆ ਖੋਪੜ ਲੱਥੇ
ਪਰ ਨਾਂ ਪੱਟ ਦਿਆਂ ਚੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਪੁਰਜਾ ਤੇ ਕਹਿਣ ਪਟੋਲਾ
ਵਾਲਿਉ ਸੁਣ ਲਉ ਆੜੀ।
ਥੌਡੀ ਵੀ ਓਸੇ ਰਸਤੇ
ਜਾਣੀ ਧੀ ਭੈਣ ਪਿਆਰੀ।
ਰੱਬੀਆ ਕਹੇ ਚੇਤੇ ਰੱਖਿਓ
ਲੱਭਦੇ ਜੋ ਹੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ
ਦੁੱਖ ਕਾਹਦਾ ਵੀਰਾਂ ਨੂੰ ।

ਸੁਣਿਓ ਮੈ ਸੱਚ ਸੁਣਾਵਾਂ

(ਹਰਵਿੰਦਰ ਸਿੰਘ ਰੱਬੀਆ 9464479469)

Related posts

ਬਾਡੀ ਬਿਲਡਰ ਨੇ ਸੈਕਸ ਡੋਲ ਨਾਲ ਕਰਵਾਇਆ ਵਿਆਹ, ਹੁਣ ਟੁੱਟ ਗਈ, ਠੀਕ ਹੋਣ ਦਾ ਕਰ ਰਿਹਾ ਇੰਤਜ਼ਾਰ

On Punjab

ਤਾਜ਼ਾ ਫਿਡੇ ਰੈਂਕਿੰਗ ’ਚ ਚੌਥੇ ਸਥਾਨ ਨਾਲ ਗੁਕੇਸ਼ ਬਣਿਆ ਸਿਖਰਲੀ ਦਰਜਾਬੰਦੀ ਵਾਲਾ ਭਾਰਤੀ ਸ਼ਤਰੰਜ ਖਿਡਾਰੀ

On Punjab

ਰਾਸ਼ਟਰਪਤੀ ਪੂਤਿਨ ਵੱਲੋਂ ਮਾਰੀਓਪੋਲ ਦਾ ਅਚਾਨਕ ਦੌਰਾ

On Punjab