19.38 F
New York, US
January 28, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਗਾਂ ਦੀ ਖੱਲ ਦਾ ਬਣਿਆ ਬੈਗ, ਕੀਮਤ 2 ਲੱਖ…, ਜਯਾ ਕਿਸ਼ੋਰੀ ਨੇ ਦੋਸ਼ਾਂ ‘ਤੇ ਦਿੱਤਾ ਸਪੱਸ਼ਟੀਕਰਨ, ਦੇਖੋ ਵੀਡੀਓ ਅਧਿਆਤਮਿਕ ਕਥਾਵਾਚਕ ਜਯਾ ਕਿਸ਼ੋਰੀ ਨੇ 2 ਲੱਖ ਰੁਪਏ ਦੇ ਲਗਜ਼ਰੀ ਡਾਇਰ ਬੈਗ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਮੋਹ ਮਾਇਆ ਛੱਡਣ ਦਾ ਦਾਅਵਾ ਕਦੇ ਨਹੀਂ ਕਰਦੀ। ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿੰਦੀ ਹੈ। ਉਸ ਦਾ ਏਅਰਪੋਰਟ ਲੁੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ।

ਏਜੰਸੀ, ਕੋਲਕਾਤਾ : ਅਧਿਆਤਮਿਕ ਕਥਾਵਾਚਕ ਜਯਾ ਕਿਸ਼ੋਰੀ ਨੇ 2 ਲੱਖ ਰੁਪਏ ਦੇ ਲਗਜ਼ਰੀ ਡਾਇਰ ਬ੍ਰਾਂਡ ਦੇ ਬੈਗ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਕਦੇ ਵੀ ਮੋਹ ਮਾਇਆ ਛੱਡਣ ਲਈ ਨਹੀਂ ਕਹਿੰਦੀ। ਉਹ ਕੋਈ ਸੰਤ, ਸਾਧੂ ਜਾਂ ਸਾਧਵੀ ਨਹੀਂ ਹੈ। ਉਹ ਖੁਦ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿੰਦੀ ਹੈ।ਤੁਹਾਨੂੰ ਦੱਸ ਦੇਈਏ ਕਿ ਜਯਾ ਕਿਸ਼ੋਰੀ ਦਾ ਏਅਰਪੋਰਟ ਲੁੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ‘ਚ ਉਹ ਲਗਜ਼ਰੀ ਡਾਇਰ ਬ੍ਰਾਂਡ ਦਾ ਬੈਗ ਲੈ ਕੇ ਜਾ ਰਹੀ ਸੀ। ਇਸ ਦੀ ਕੀਮਤ ਕਥਿਤ ਤੌਰ ‘ਤੇ 2 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਗਈ ਸੀ। ਕੁਝ ਯੂਜ਼ਰਸ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਇਸ ਬੈਗ ਨੂੰ ਬਣਾਉਣ ਵਿਚ ‘ਚ ਗਾਂ ਦੀ ਖੱਲ ਦੀ ਵਰਤੋਂ ਕੀਤੀ ਗਈ ਹੈ।

ਬੈਗ ਵਿੱਚ ਨਹੀਂ ਕੀਤੀ ਗਈ ਚਮੜੇ ਦੀ ਵਰਤੋਂ – ਮਹਿੰਗਾ ਹੈਂਡਬੈਗ ਰੱਖਣ ਦੇ ਵਿਵਾਦ ‘ਤੇ ਅਧਿਆਤਮਕ ਕਥਾਵਾਚਕ ਜਯਾ ਕਿਸ਼ੋਰੀ ਨੇ ਕਿਹਾ ਕਿ ਮੇਰਾ ਬੈਗ ਕਸਟਮਾਈਜ਼ਡ ਬੈਗ ਹੈ। ਇਸ ਵਿੱਚ ਕੋਈ ਚਮੜਾ ਨਹੀਂ ਹੈ। ਕਸਟਮਾਈਜ਼ਡ ਦਾ ਮਤਲਬ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ, ਇਸ ਲਈ ਬੈਗ ‘ਤੇ ਮੇਰਾ ਨਾਮ ਲਿਖਿਆ ਹੋਇਆ ਹੈ। ਮੈਂ ਕਦੇ ਚਮੜੇ ਦੀ ਵਰਤੋਂ ਨਹੀਂ ਕੀਤੀ। ਨਾ ਹੀ ਮੈਂ ਕਦੇ ਅਜਿਹਾ ਕਰਾਂਗੀ।ਉਸ ਨੇ ਕਿਹਾ ਕਿ ਜੋ ਮੇਰੀ ‘ਕਥਾ’ ਵਿਚ ਆਏ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਕਦੇ ਵੀ ਇਹ ਨਹੀਂ ਕਹਾਂਗੀ ਕਿ ਸਭ ਕੁਝ ਮੋਹ ਮਾਇਆ ਹੈ। ਤੁਸੀਂ ਪੈਸਾ ਨਾ ਕਮਾਓ ਜਾਂ ਸਭ ਕੁਝ ਛੱਡ ਦਿਓ। ਮੈਂ ਖੁਦ ਕੁਝ ਵੀ ਤਿਆਗ ਨਹੀਂ ਕੀਤਾ ਹੈ, ਇਸ ਲਈ ਮੈਂ ਤੁਹਾਨੂੰ ਅਜਿਹਾ ਕਰਨ ਲਈ ਕਿਵੇਂ ਕਹਿ ਸਕਦੀ ਹਾਂ?

Related posts

ਚੀਨੀ ਲੈਬ ਤੋਂ ਕੋਰੋਨਾ ਮਹਾਂਮਾਰੀ ਫੈਲਣ ਦਾ ਵੱਡਾ ਸਬੂਤ ਮਿਲਿਆ: ਮਾਈਕ ਪੌਂਪੀਓ

On Punjab

ਮਜ਼ਦੂਰ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਵੱਲ ਮਾਰਚ, ਪੁਲਿਸ ਵੱਲੋਂ ਧੱਕਾਮੁੱਕੀ,ਖਿੱਚ-ਧੂਹ, ਸਰਕਾਰ ਨੇ ਦਿੱਤਾ ਗੱਲਬਾਤ ਦਾ ਸੱਦਾ

On Punjab

ਦੋ ਭੈਣਾਂ ਦਾ ਇੱਕੋ ਸਮੇਂ ਹੋ ਰਿਹਾ ਸੀ ਵਿਆਹ, ਅਚਾਨਕ ਹੋਈ ਇਕ ਹੋਰ ਕੁੜੀ ਦੀ ਐਂਟਰੀ; ਗੱਲਾਂ ਸੁਣ ਰਹਿ ਗਏ ਸਭ ਦੰਗ

On Punjab