PreetNama
ਖਾਸ-ਖਬਰਾਂ/Important News

ਖੋਜ ਖ਼ਬਰ :ਲਿਵਰ ਕੈਂਸਰ ਨਾਲ ਲੜਨ ‘ਚ ਮਦਦਗਾਰ ਹੋ ਸਕਦੀ ਹੈ ਰੇਡੀਓ ਵੇਵ ਥੈਰੇਪੀ

ਰੇਡੀਓ ਤਰੰਗਾਂ ਦੀ ਮਦਦ ਨਾਲ ਟਾਰਗੇਟਿਡ ਥੈਰੇਪੀ ਰਾਹੀਂ ਲਿਵਰ ਕੈਂਸਰ ਦਾ ਬਿਹਤਰ ਇਲਾਜ ਕੀਤਾ ਜਾ ਸਕਦਾ ਹੈ। ਇਸ ਥੈਰੇਪੀ ‘ਚ ਸਿਹਤਮੰਦ ਕੋਸ਼ਿਕਾਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਅਮਰੀਕਾ ਦੇ ਵੇਕ ਫਾਰੈਸਟ ਸਕੂਲ ਆਫ ਮੈਡੀਸਿਨ ਦੇ ਸ਼ੋਧਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ। ਸ਼ੋਧਕਰਤਾ ਬੋਰਿਸ ਪੈਸ਼ ਨੇ ਕਿਹਾ, ‘ਸਾਡੇ ਅਧਿਐਨ ‘ਚ ਪਾਇਆ ਗਿਆ ਕਿ ਇਸ ਥੈਰੇਪੀ ‘ਚ ਵਰਤੀ ਜਾਣ ਵਾਲੀ ਰੇਡੀਓ ਫ੍ਰੀਕੁਐਂਸੀ ਬਹੁਤ ਘੱਟ ਤੇ ਸੁਰੱਖਿਅਤ ਹੁੰਦੀ ਹੈ।

ਇਸ ਦੀ ਮਾਤਰਾ ਮੋਬਾਈਲ ਫੋਨ ਨੂੰ ਕੰਨ ਕੋਲ ਰੱਖਣ ਨਾਲ ਪੈਦਾ ਹੋਣ ਵਾਲੀ ਰੇਡੀਓ ਫ੍ਰੀਕੁਐਂਸੀ ਤੋਂ ਵੀ ਘੱਟ ਹੁੰਦੀ ਹੈ।’ ਇਸ ‘ਚ ਮਰੀਜ਼ ਦੇ ਕੈਂਸਰ ਦੀ ਕਿਸਮ ਤੇ ਸਥਿਤੀ ਦੇ ਹਿਸਾਬ ਨਾਲ ਫ੍ਰੀਕੁਐਂਸੀ ਤੈਅ ਕੀਤੀ ਜਾਂਦੀ ਹੈ। ਇਸਦੇ ਲਈ ਵਿਗਿਆਨੀਆਂ ਨੇ ਇਕ ਖ਼ਾਸ ਤਰ੍ਹਾਂ ਡਿਵਾਈਸ ਤਿਆਰ ਕੀਤਾ ਹੈ, ਜੋ ਕੈਂਸਰ ਦੇ ਹਿਸਾਬ ਨਾਲ ਰੇਡੀਓ ਫ੍ਰੀਕੁਐਂਸੀ ਛੱਡਦਾ ਹੈ। ਇਹ ਰੇਡੀਓ ਤਰੰਗ ਕੈਂਸਰ ਕੋਸ਼ਿਕਾਵਾਂ ਦੀ ਸਤਹਿ ‘ਤੇ ਇਕ ਵਿਸ਼ੇਸ਼ ਕੈਲਸ਼ੀਅਮ ਚੈਨਲ ਨੂੰ ਸਰਗਰਮ ਕਰ ਦਿੰਦੀ ਹੈ, ਜੋ ਉਸ ਕੈਂਸਰ ਕੋਸ਼ਿਕਾ ਦੇ ਪ੍ਰਸਾਰ ਨੂੰ ਰੋਕਣ ‘ਚ ਮਦਦਗਾਰ ਹੁੰਦਾ ਹੈ

Related posts

ਭਾਰਤੀ ਵੱਲੋਂ ਦੂਜੀ ਅੰਡਰ ਵਾਟਰ ਪ੍ਰਮਾਣੂ ਮਿਜ਼ਾਈਲ ਦੇ ਟੈਸਟ ਦੀ ਤਿਆਰੀ

On Punjab

ਹਿਮਾਚਲ ਪ੍ਰਦੇਸ਼ ਵਿੱਚ 16 ਅਪਰੈਲ ਤੋਂ ਭਾਰੀ ਬਰਫ਼ਬਾਰੀ ਤੇ ਮੀਂਹ ਦੀ ਪੇਸ਼ੀਨਗੋਈ; ਓਰੈਂਜ ਤੇ ਯੈਲੋ ਅਲਰਟ ਜਾਰੀ

On Punjab

ਭਰੋਸਾ ਹੈ, ਰੇਖਾ ਗੁਪਤਾ ਦਿੱਲੀ ਦੇ ਵਿਕਾਸ ਲਈ ਪੂਰੇ ਜੋਸ਼ ਨਾਲ ਕੰਮ ਕਰੇਗੀ: ਮੋਦੀ

On Punjab