ਮੁੰਬਈ: ਬਾਲੀਵੁੱਡ ਐਕਟਰ ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਕੋਕਾਕੋਲਾ’ ਦੀ ਸ਼ੂਟਿੰਗ ਕਰ ਰਹੀ ਹੈ। ਸੰਨੀ ਇਸ ਫ਼ਿਲਮ ਲਈ ਉੱਤਰ ਪ੍ਰਦੇਸ਼ ਦੀ ਪੇਂਡੂ ਭਾਸ਼ਾ ਸਿੱਖ ਰਹੀ ਹੈ। ਕੁਝ ਦਿਨ ਪਹਿਲਾਂ ਹੀ ਸੰਨੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ‘ਚ ਉਹ ਪੇਂਡੂ ਭਾਸ਼ਾ ਬੋਲਦੀ ਨਜ਼ਰ ਆ ਰਹੀ ਸੀ।
ਸੰਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਅਕਸਰ ਆਪਣੇ ਵੀਡੀਓ, ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ, ਉਹ ਥੋੜ੍ਹਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਕੱਲ੍ਹ ਰਾਤ ਦੇ ਇਸ ਵੀਡੀਓ ‘ਚ ਸੰਨੀ ਲਿਓਨ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ। ਵੇਖੋ ਵੀਡੀਓ:ਣ ਇਸ ਤੋਂ ਪਹਿਲਾਂ ਤੁਸੀਂ ਇਸ ਗੱਲ ਨੂੰ ਸਹੀ ਮੰਨ ਲਓ ਤਾਂ ਦੱਸ ਦਈਏ ਕਿ ਇਹ ਕੋਈ ਅਸਲ ਘਟਨਾ ਨਹੀਂ। ਸਗੋਂ ਇਹ ਸੰਨੀ ਦੀ ਫ਼ਿਲਮ ਦਾ ਹੀ ਸੀਨ ਹੈ ਜਿਸ ਦੀ ਸ਼ੂਟਿੰਗ ਇਸ ਸਮੇਂ ਚੱਲ ਰਹੀ ਹੈ। ਇਸ ਤੋਂ ਬਾਅਦ ਸੰਨੀ ਜ਼ਮੀਨ ‘ਤੇ ਡਿੱਗ ਜਾਂਦੀ ਹੈ ਤੇ ਕੁਝ ਦੇਰ ਨਾ ਉੱਠਣ ‘ਤੇ ਟੀਮ ਘਬਰਾ ਵੀ ਜਾਂਦੀ ਹੈ।
ਇਸ ਤੋਂ ਬਾਅਦ ਸੰਨੀ ਨੇ ਦੂਜਾ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ‘ਚ ਨਜ਼ਰ ਆ ਰਿਹਾ ਹੈ ਕਿ ਸੰਨੀ ਉੱਠਦੇ ਹੀ ਜ਼ੋਰ-ਜ਼ੋਰ ਦੀ ਹੱਸਣ ਲੱਗ ਜਾਂਦੀ ਹੈ। ਪਹਿਲਾ ਵੀਡੀਓ ਸ਼ੇਅਰ ਕਰਦੇ ਹੋਏ ਸੰਨੀ ਨੇ ਲਿਖਿਆ, ‘ਗ੍ਰਾਫਿਕ ਵਾਰਨਿੰਗ,,, ਪਾਰਟ 1,,, ਅਸੀਂ ਇਸ ਨੂੰ ਸੰਨੀ ਦੇ ਬਿਹਾਫ ਤੋਂ ਪੋਸਟ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਪਿਛਲੀ ਰਾਤ ਸੈੱਟ ‘ਤੇ ਕੀ ਹੋਇਆ ਸੀ।”