PreetNama
ਖਾਸ-ਖਬਰਾਂ/Important News

ਕੈਨੇਡਾ : ਪੰਜਾਬੀ ਟਰੱਕ ਡਰਾਈਵਰ ਦੀ ਮੌਤ ਦਾ ਅਸਲ ਸੱਚ ਆਇਆ ਸਾਹਮਣੇ

ਵਿਕਟੋਰੀਆ , ਬੀਤੇ ਦਿਨੀਂ ਕੈਨੇਡਾ ਵਿਖੇ ਹੋਈ ਦੋ ਟਰੱਕਾਂ ਵਿਚਕਾਰ ਭਿਆਨਕ ਟੱਕਰ ਵਿਚ ਇਕ ਟਰੱਕ ਡਰਾਈਵਰ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਜੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਨੂੰ ਅੱਗ ਲੱਗ ਗਈ। ਪੁਲਸ ਵਲੋਂ ਹਾਦਸੇ ਤੋਂ ਬਾਅਦ ਹਾਈਵੇ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ। ਇਹ ਹਾਦਸਾ ਸਵੇਰੇ 9:45 ਵਜੇ ਹੋਇਆ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਡੈਲਟਾ ਪੋਰਟ ਲਾਗੇ ਦੋ ਟਰੱਕਾਂ ਵਿਚਕਾਰ ਹੋਇਆ, ਟਰੱਕ ਡਰਾਈਵਰ ਦੀ ਪਛਾਣ ਰਾਜਵਿੰਦਰ ਸਿੱਧੂ ਵਜੋਂ ਹੋਈ ਹੈ। ਰਾਜਵਿੰਦਰ ਆਪਣੇ ਪਿੱਛੇ 6 ਸਾਲ ਦੇ ਬੇਟੀ ਤੇ 3 ਸਾਲ ਦਾ ਬੇਟਾ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ। ਸਿੱਧੂ ਓਲੰਪੀਆ ਟਰਾਂਸਪੋਟੇਸ਼ਨ ਵਿਚ ਕੰਮ ਕਰਦਾ ਸੀ। ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਵਲੋਂ ਗਗਨ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਸਾਡੇ ਭਾਈਚਾਰੇ ਨੂੰ ਡੂੰਘਾ ਧੱਕਾ ਵੱਜਾ ਹੈ ਕਿਉਂਕਿ ਸਾਡਾ ਇਕ ਪੰਜਾਬੀ ਵੀਰ ਜੋ ਰੋਜ਼ੀ ਰੋਟੀ ਲਈ ਕੰਮ ‘ਤੇ ਨਿਕਲਿਆ ਸੀ ਤੇ ਇਸ ਹਾਦਸੇ ਵਿਚ ਉਸ ਦੀ ਸੜਣ ਕਾਰਨ ਮੌਤ ਹੋ ਗਈ। ਗਗਨ ਦਾ ਮੰਨਣਾ ਹੈ ਕਿ ਰਾਜਵਿੰਦਰ ਟਰੱਕ ਦੀ ਸੀਟ ‘ਚ ਫੱਸ ਗਿਆ ਸੀ, ਜਿਸ ਕਾਰਨ ਉਹ ਟਰੱਕ ਵਿਚੋਂ ਬਾਹਰ ਨਹੀਂ ਨਿਕਲ ਸਕਿਆ। ਪੁਲਸ ਨੇ ਇਸ ਬਾਰੇ ਪੀੜਤ ਦੇ ਪਰਿਵਾਰ ਨਾਲ ਰਾਬਤਾ ਕੀਤਾ ਹੈ, ਜਦਕਿ ਹਾਦਸੇ ਤੋਂ ਬਾਅਦ ਟਰੱਕ ਨੂੰ ਇਕ ਦੱਮ ਅੱਗ ਲੱਗਣ ਦੇ ਹਾਲਾਤ ਨੇ ਕਈ ਸੁਆਲ ਖੜੇ ਕਰ ਦਿੱਤੇ ਹਨ।

Related posts

X Update: Elon Musk ਨੇ ਦਿੱਤਾ ਵੱਡਾ ਝਟਕਾ, ਨਵੇਂ ਯੂਜ਼ਰਸ ਨੂੰ ਪੋਸਟ ਕਰਨ ਲਈ ਭੁਗਤਾਨ ਕਰਨਾ ਪਵੇਗਾ

On Punjab

ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਪਰਮਜੀਤ ਸਿੰਘ ਭਿਓਰਾ ਦੀ ਪਟੀਸ਼ਨ ‘ਤੇ ਯੂਟੀ ਦੇ ਗ੍ਰਹਿ ਸਕੱਤਰ ਤੇ ਚੰਡੀਗੜ੍ਹ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ

On Punjab

ਚੰਨੀ ਨੂੰ ਦੋ ਥਾਵਾਂ ਤੋਂ ਟਿਕਟ ਦੇਣ ‘ਤੇ ਨਵਜੋਤ ਸਿੰਘ ਸਿੱਧੂ ਨੇ ਸਾਧੀ ਚੁੱਪੀ, ਕਿਹਾ- ਮੁੱਖ ਮੰਤਰੀ ਬਾਰੇ ਹਾਈਕਮਾਂਡ ਕਰੇਗੀ ਫ਼ੈਸਲਾ

On Punjab