PreetNama
ਰਾਜਨੀਤੀ/Politics

ਕੇਜਰੀਵਾਲ ਦਾ ਹੈਰਾਨੀਜਨਕ ਖੁਲਾਸਾ- ਅਸੀਂ ਸਾਰੀਆਂ ਸੀਟਾਂ ਜਿੱਤ ਰਹੇ ਸੀ, ਪਰ ਐਨ ਮੌਕੇ ਮੁਸਲਿਮ ਵੋਟ..!

ਨਵੀਂ ਦਿੱਲੀਲੋਕਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੈਰਾਨ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੌਮੀ ਰਾਜਧਾਨੀ ਦੀ ਸਾਰੀਆਂ ਸੱਤ ਲੋਕ ਸਭਾ ਸੀਟਾਂ ‘ਤੇ ਜਿੱਤ ਰਹੇ ਸੀ ਪਰ ਆਖਰੀ ਸਮੇਂ ‘ਚ ਮੁਸਲਿਮ ਵੋਟ ਕਾਂਗਰਸ ‘ਚ ਸ਼ਿਫਟ ਹੋ ਗਏ।

ਇੱਕ ਅੰਗਰੇਜੀ ਅਖ਼ਬਾਰ ਨੂੰ ਰਾਜਪੁਰਾ ‘ਚ ਦਿੱਤੇ ਆਪਣੇ ਇੰਟਰਵਿਊ ‘ਚ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਦੇਖਦੇ ਹਾਂ ਕਿ ਕੀ ਹੁੰਦਾ ਹੈਅਸਲ ‘ਚ ਚੋਣਾਂ ਦੇ 48 ਘੰਟੇ ਪਹਿਲਾਂ ਤਕ ਲੱਗ ਰਿਹਾ ਸੀ ਕਿ ਸੱਤ ਸੀਟਾਂ ਆਪ‘ ਨੂੰ ਆਉਣਗੀਆਂ। ਆਖਰੀ ਸਮੇਂ ‘ਚ ਮੁਸਲਿਮ ਵੋਟ ਕਾਂਗਰਸ ‘ਚ ਸ਼ਿਫਟ ਹੋ ਗਏ। ਵੋਟਿੰਗ ਤੋਂ ਠੀਕ ਇੱਕ ਰਾਤ ਪਹਿਲਾਂ ਅਜਿਹਾ ਹੋਇਆ। ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਕਿਉਂ ਹੋਇਆ। ਦਿੱਲੀ ‘ਚ 12 ਤੋਂ 13 ਫੀਸਦ ਮੱਤਦਾਤਾ ਮੁਸਲਿਮ ਹਨ।”

Related posts

ਆਪ ਪੰਜਾਬ ਵਿਧਾਇਕਾਂ ਦੀ ਮੀਟਿੰਗ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦੇਸ਼ ਲਈ ਵਿਕਾਸ ਮਾਡਲ ਬਣਾਵਾਂਗੇ: ਭਗਵੰਤ ਮਾਨ

On Punjab

ਫੌਜੀ ਸੰਘਰਸ਼ ਵਿੱਚ 11 ਜਵਾਨਾਂ ਦੀ ਮੌਤ, 78 ਜ਼ਖ਼ਮੀ: ਪਾਕਿਸਤਾਨ

On Punjab

ਭਾਰਤ ਨੇ ਓਵਲ ਟੈਸਟ 6 ਦੌੜਾਂ ਨਾਲ ਜਿੱਤਿਆ, ਪੰਜ ਮੈਚਾਂ ਦੀ ਲੜੀ 2-2 ਨਾਲ ਡਰਾਅ

On Punjab