30.92 F
New York, US
February 12, 2025
PreetNama
ਸਮਾਜ/Social

ਕਾਸ਼! ਤੇਰਾ ਮੁੜਨਾ ਵੀ ਸੱਕਦਾ…

ਕਾਸ਼! ਤੇਰਾ ਮੁੜਨਾ ਵੀ ਸੱਕਦਾ…
ਜਿਵੇਂ ਪੰਛੀ ਮੁੜ ਆਉਂਦੇ ਨੇ,
ਸਵੇਰ ਦੇ ਗਏ
ਸ਼ਾਮ ਤੀਕਰ….
ਕਾਸ਼! ਮੇਰੇ ਜਖ਼ਮ ਉੱਚੜੇ ਨਾ ਰਹਿੰਦੇ,
ਤੇਰੇ ਪਿੰਡੇ ਦੀ ਤਪਸ਼ ਪਹੁੰਚ ਸਕਦੀ,
ਮੇਰੇ ਜਜਬਾਤਾਂ-ਅਰਮਾਨ ਤੀਕਰ…
ਕਾਸ਼! ਮੇਰੇ ਦਿਲ ਨੂੰ ਸੂਲ ਸਲੀਬਾਂ ਚੋਬਦਾ ਕੋਈ
ਧੀਮੀ ਪੀੜ ਨੂੰ ਹੁਲਾਰਾ ਮਿਲਦਾ
ਤੇਰੀਆਂ ਯਾਦ ਹਾਣ ਦੀਆਂ ਹੁੰਦੀਆਂ,
ਮੇਰੀ ਹਕੀਕਤ ਤੋਂ ਖਵਾਬ ਤੀਕਰ
ਸੋਨਮ ਕੱਲਰ

Related posts

Israel Hamas War: ਹਮਾਸ-ਇਜ਼ਰਾਈਲ ਜੰਗ ਦਰਮਿਆਨ ਮਿਸਰ ‘ਚ ਕਾਹਿਰਾ ਸ਼ਾਂਤੀ ਸੰਮੇਲਨ, ਇਹ ਦੇਸ਼ ਲੈਣਗੇ ਹਿੱਸਾ

On Punjab

ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ, UPSC ਸਿਵਲ ਸੇਵਾ ਪ੍ਰੀਖਿਆ ਲਈ ਇਕ ਹੋਰ ਮੌਕਾ ਦੇ ਸਕਦੀ ਹੈ ਸਰਕਾਰ

On Punjab

ਬਾਬੇ ਨਾਨਕ ਦੀ ਮਿਹਰ! 70 ਸਾਲ ਬਾਅਦ ਸੁਣੀ ਗਈ ਸਿੱਖਾਂ ਦੀ ਅਰਦਾਸ

On Punjab