PreetNama
ਫਿਲਮ-ਸੰਸਾਰ/Filmy

ਕਸ਼ਮੀਰੀ ਕੁੜੀਆਂ ਬਾਰੇ ਬੀਜੇਪੀ ਵਿਧਾਇਕ ਦੀ ਟਿੱਪਣੀ ਦਾ ਰਿਚਾ ਚੱਢਾ ਨੇ ਦਿੱਤਾ ਤਿੱਖਾ ਜਵਾਬ

ਨਵੀਂ ਦਿੱਲੀ: ਜੰਮੂ–ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੇ ਸੂਬੇ ਨੂੰ ਦੋ ਹਿੱਸਿਆਂ ‘ਚ ਵੰਡਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਵੱਖ–ਵੱਖ ਪ੍ਰਤੀਕ੍ਰਿਆਵਾਂ ਮਿਲ ਰਹੀਆਂ ਹਨ। ਬੀਤੇ ਦਿਨੀਂ ਬੀਜੇਪੀ ਦੇ ਇੱਕ ਨੇਤਾ ਵਿਕਰਮ ਸੈਨੀ ਨੇ ਬਿਆਨ ਦਿੱਤਾ ਸੀ ਕਿ ਹੁਣ ਉਨ੍ਹਾਂ ਦੇ ਕੁਆਰੇ ਵਰਕਰ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰ ਸਕਣਗੇ। ਬੀਜੇਪੀ ਵਿਧਾਇਕ ਦੇ ਇਸ ਬਿਆਨ ਦੀ ਬਾਲੀਵੁੱਡ ਐਕਟਰਸ ਰਿਚਾ ਚੱਢਾ ਨੇ ਜੰਮ ਕੇ ਆਲੋਚਨਾ ਕੀਤੀ ਹੈ।

ਰਿਚਾ ਚੱਢਾ ਨੇ ਟਵਿਟਰ ‘ਤੇ ਲਿਖਿਆ, “ਜਾਤੀਵਾਦ, ਲਿੰਗਵਾਦ, ਸੈਕਸ ਤੋਂ ਵੰਛਿਤ ਡਾਇਨਾਸੌਰ ਅਜੇ ਖ਼ਤਮ ਨਹੀਂ ਹੋਏ ਹਨ, ਸਗੋਂ ਉਹ ਵੱਧ ਰਹੇ ਹਨ। ਅਜਿਹਾ ਕਿਉਂ ਹੈ ਕਿ ਸਾਡੇ ਜ਼ਿਆਦਾਤਰ ਨੇਤਾ ਮਰਦ ਹਨ, ਜਿਨ੍ਹਾਂ ਨੂੰ ਤੁਸੀਂ ਚਾਹ ‘ਤੇ ਵੀ ਆਪਣੇ ਘਰ ਬੁਲਾਉਣਾ ਪਸੰਦ ਨਹੀਂ ਕਰੋਗੇ ਉਹ ਚਾਪਲੂਸੀ ਕਰ ਰਹੇ ਹਨ। ਇਸ ਲਈ ਜਾਣਾ ਸੀ ਕਸ਼ਮੀਰ? ਵਿਆਹ ਤਾਂ ਲੀਗਲ ਕੀਤਾ ਸੀ…?”ਯੂਪੀ ਦੇ ਮੁਜ਼ੱਫਰਨਗਰ ‘ਚ ਇੱਕ ਸਭਾ ਨੂੰ ਸੰਬੋਧਨ ਕਰਦੇ ਹੋਏ ਵਿਕਰਮ ਸੈਨੀ ਨੇ ਇਹ ਬਿਆਨ ਦਿੱਤਾ ਸੀ। ਉਧਰ ਜੇਕਰ ਐਕਟਰ ਰਿਚਾ ਚੱਢਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦੀ ਅਗਲੀ ਫ਼ਿਲਮ ‘ਸੈਕਸ਼ਨ 375′ ਦਾ ਦਮਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਜਿਸ ‘ਚ ਰੀਚਾ ਦੇ ਨਾਲ ਅਕਸ਼ੇ ਖੰਨਾ ਵੀ ਨਜ਼ਰ ਆਉਣਗੇ। ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

Related posts

ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਹੋਏ ਵੱਡੇ ਹਾਦਸੇ ਦਾ ਸ਼ਿਕਾਰ, ਜਾਣੋ ਕੀ ਹੈ ਹਾਲ

On Punjab

ਲਾਰੈਂਸ ਬਿਸ਼ਨੋਈ ਦੇ ਨਾਂ ਤੋਂ ਸਲਮਾਨ ਖ਼ਾਨ ਨੂੰ ਫਿਰ ਮਿਲੀ ਧਮਕੀ, ‘ਸਾਡੇ ਮੰਦਰ ‘ਚ ਮਾਫ਼ੀ ਮੰਗੋ ਜਾਂ 5 ਕਰੋੜ ਦਿਉ’ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਅਦਾਕਾਰ ਸਲਮਾਨ ਖ਼ਾਨ ਲਗਾਤਾਰ ਸੁਰਖੀਆਂ ਵਿਚ ਹਨ। ਕੁਝ ਸਮਾਂ ਪਹਿਲਾਂ ਇਕ ਨੌਜਵਾਨ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਸਲਮਾਨ ਨੂੰ ਧਮਕੀ ਦਿੱਤੀ ਸੀ, ਨਾਲ ਹੀ ਉਸ ਨੇ 5 ਕਰੋੜ ਰੁਪਏ ਦੀ ਫਿਰੌਤੀ ਵੀ ਮੰਗੀ ਸੀ। ਇਸ ਨੌਜਵਾਨ ਨੂੰ ਪੁਲਿਸ ਨੇ ਜਮਸ਼ੇਦਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।

On Punjab

ਸਾਰਾ ਅਲੀ ਖਾਨ ਨੇ ਭਰਾ ਨਾਲ ਸ਼ੇਅਰ ਕੀਤੀ ਵਰਕਆਊਟ ਤਸਵੀਰ,ਨਾਲ ਹੀ ਨਜ਼ਰ ਆਇਆ ਨਵਾਂ ਸਾਥੀ

On Punjab