66.74 F
New York, US
October 13, 2026
PreetNama
ਖੇਡ-ਜਗਤ/Sports News

ਕਦੇ ਦੇਖਿਆ ਅਜਿਹਾ ਕ੍ਰਿਕਟ ਮੈਚ! ਪੂਰੀ ਟੀਮ ਜ਼ੀਰੋ ‘ਤੇ ਆਊਟ

ਨਵੀਂ ਦਿੱਲੀ: ਕ੍ਰਿਕਟ ਅਜਿਹੀ ਖੇਡ ਹੈ ਜਿਸ ‘ਚ ਸਾਨੂੰ ਕੁਝ ਵੀ ਹੁੰਦਾ ਮਿਲ ਸਦਕਾ ਹੈ, ਫੇਰ ਚਾਹੇ ਉਸ ਦੀ ਉਮੀਦ ਅਸੀਂ ਕਦੇ ਨਾ ਕੀਤੀ ਹੋਏ। ਕੀ ਤੁਸੀਂ ਸੋਚ ਸਕਦੇ ਹੋ ਕਿ ਕਦੇ ਕੋਈ ਟੀਮ ਅਜਿਹੀ ਵੀ ਹੋਵੇਗੀ ਜੋ ‘0’ ਦੌੜਾਂ ‘ਤੇ ਹੀ ਆਊਟ ਹੋ ਗਈ ਤੇ ਟੀਮ ਦੇ ਖਾਤੇ ‘ਚ ਵਿਰੋਧੀ ਟੀਮ ਕਰਕੇ ਐਕਸਟਰਾ ਚਾਰ ਦੌੜਾਂ ਆਈਆਂ।

ਜੀ ਹਾਂ, ਕਸਰਗਾਡ ਗਰਲਜ਼ ਦੀ ਅੰਡਰ-19 ਮਹਿਲਾ ਟੀਮ ਸਿਰਫ ਚਾਰ ਦੌੜਾਂ ‘ਤੇ ਆਲ–ਆਊਟ ਹੋ ਗਈ। ਇਹ ਮੈਚ ਵਾਇਨਾਡ ਨਾਲ ਮੱਲਾਪੁਰਮ ਦੇ ਪੇਰੀਂਥਲਮੰਨਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਸੀ। ਇਸ ਟੀਮ ਦੀ ਕਪਤਾਨ ਅਕਸ਼ਤਾ ਨੇ ਵਾਇਨਾਡ ਖਿਲਾਫ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟੀਮ ਦੀ ਕਪਤਾਨ ਨੇ ਕਦੇ ਸੁਫਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਸ ਦੀ ਟੀਮ ਮੈਦਾਨ ‘ਚ ਕੁਝ ਹੀ ਮਿੰਟਾਂ ਦੀ ਮਹਿਮਾਨ ਹੋਵੇਗੀ।

ਉਧਰ ਪੰਜ ਦੌੜਾਂ ਦਾ ਪਿੱਛਾ ਕਰਨ ਉੱਤਰੀ ਵਾਇਨਾਡ ਦੀ ਟੀਮ ਪਹਿਲੇ ਹੀ ਓਵਰ ‘ਚ ਆਪਣਾ ਟੀਚਾ ਹਾਸਲ ਕਰ ਮੈਚ ਨੂੰ 10 ਵਿਕਟਾਂ ਨਾਲ ਜਿੱਤ ਗਈ। ਕਸਰਗਾਡ ਦੀ ਮਹਿਲਾ ਟੀਮ ਨਾਲ ਜੋ ਹੋਇਆ, ਉਹ ਇਤਿਹਾਸ ‘ਚ ਦਰਜ ਹੋ ਗਿਆ ਹੈ।

Related posts

ਪੈਰਾਂ ਨਾਲ ਪਰਵਾਜ਼ ਭਰਨ ਵਾਲਾ ਖਿਡਾਰੀ ਸਾਦੀਓ ਮਾਨੇ

On Punjab

ਅੱਜ ਹੋ ਸਕਦੀ ਹੈ ਟੀਮ ਇੰਡੀਆ ਦੀ ਚੋਣ, ਪ੍ਰਿਥਵੀ ਸ਼ਾਅ ਤੇ ਹਾਰਦਿਕ ਪਾਂਡਿਆ ਦੀ ਵਾਪਸੀ ’ਤੇ ਨਜ਼ਰ

On Punjab

ਕ੍ਰਿਕਟਰ ਬਣਨਾ ਚਾਹੁੰਦੇ ਸੀ ਗੋਲਡ ਮੈਡਲ ਜੇਤੂ ਕ੍ਰਿਸ਼ਨਾ

On Punjab