PreetNama
ਖਾਸ-ਖਬਰਾਂ/Important News

ਇੱਥੇ ਮਿਲਦੀ ਸਭ ਤੋਂ ਮਹਿੰਗੀ ਕੌਫ਼ੀ, ਇੱਕ ਕੱਪ ਦੀ ਕੀਮਤ 5200 ਰੁਪਏ

ਕੈਲੀਫੋਰਨੀਆਇੱਥੇ ਦੇ ਕਲੇਚ ਕੈਫੇ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੈਫੇ ‘ਚ ਦੁਨੀਆ ਦੀ ਸਭ ਤੋਂ ਮਹਿੰਗੀ ਕੌਫ਼ੀ ਮਿਲਦੀ ਹੈ। ਕਲੇਚ ਕੌਫ਼ੀ ਕੈਫੇ ‘ਚ ਇੱਕ ਕੱਪ ਕੌਫ਼ੀ ਦੀ ਕੀਮਤ 75ਡਾਲਰ ਯਾਨੀ ਕਰੀਬ 5200 ਰੁਪਏ ਹੈ। ਕੌਫ਼ੀ ਦਾ ਨਾਂ ਏਲੀਡਾ ਨੈਚੁਰਲ ਗੀਸ਼ਾ 803 ਹੈ। ਕੈਫੇ ਦੀ ਬ੍ਰਾਂਚ ਸੈਨ ਫ੍ਰਾਂਸਿਸਕੋ ਤੇ ਸਦਰਨ ਕੈਲੀਫੋਰਨੀਆ ‘ਚ ਹੈ।

ਇਸ ਦੇ ਨਾਂ ਨਾਲ 803 ਹੋਣ ਦੀ ਵੀ ਕਹਾਣੀ ਹੈ। ਹਾਲ ਹੀ ‘ਚ ਹੋਈ ਨਿਲਾਮੀ ‘ਚ 450 ਗ੍ਰਾਮ ਕੌਫ਼ੀ 803 ਡਾਲਰ ਯਾਨੀ ਕਰੀਬ 56 ਹਜ਼ਾਰ ਰੁਪਏ ਦੀ ਵਿੱਕੀ ਸੀ। ਪਨਾਮਾ ਕੌਫ਼ੀ ਕੰਪੀਟੀਸ਼ਨ ‘ਚ ਸਭ ਤੋਂ ਵਧੀਆ ਸੀ। ਇਸ ‘ਚ ਕੌਫ਼ੀ ਨੂੰ ਦੁਨੀਆ ਦਾ ਆਸਕਰ ਐਵਾਰਡ ਮੰਨਿਆ ਜਾਂਦਾ ਹੈ। ਇਸ ਕੌਫ਼ੀ ਦੇ ਸਿਰਫ 45 ਬੀਜ ਹੀ ਵੇਚਣ ਲਈ ਉਪੱਲਬਧ ਹੁੰਦੇ ਹਨ। ਇਸ ਵਿੱਚੋਂ ਜ਼ਿਆਦਾਤਰ ਕੌਫ਼ੀ ਜਪਾਨਚੀਨ ਤੇ ਤਾਇਵਾਨ ਚਲੀ ਜਾਂਦੀ ਹੈ।

ਪਨਾਮਾ ‘ਚ ਪਾਈ ਜਾਣ ਵਾਲੀ ਕੌਫ਼ੀ ਅਰਬਿਕਾ ਕੌਫ਼ੀ ਹੈ। ਇਸ ਦਾ ਸਵਾਦ ਚਾਹ ਜਿਹਾ ਹੁੰਦਾ ਹੈ। 10 ਪੌਂਡ ਬੀਜ ਤੋਂ 80 ਕੱਪ ਕੌਫ਼ੀ ਤਿਆਰ ਹੁੰਦੀ ਹੈ। ਇਸ ਬਾਰੇ ਲਾਰੇਨ ਸਵੈਂਸਨ ਦਾ ਕਹਿਣਾ ਹੈ ਕਿ ਮੈਂ ਹੁਣ ਤਕ ਜਿੰਨੀ ਵੀ ਕੌਫ਼ੀ ਪੀਤੀ ਹੈਉਸ ‘ਚ ਇਹ ਸਭ ਤੋਂ ਵੱਖਰੀ ਹੈ। ਇਸ ਨੂੰ ਪੀ ਕੇ ਦਿਮਾਗ ‘ਚ ਬਲਾਸਟ ਜਿਹਾ ਹੁੰਦਾ ਹੈ ਤੇ ਇਸ ਦਾ ਇੱਕ ਕੱਪ 75 ਡਾਲਰ ਦਾ ਹੋਣ ਦਾ ਪੂਰਾ ਹੱਕਦਾਰ ਹੈ।

Related posts

Shabbirji starts work in Guryaliyah for punjabi learners

Pritpal Kaur

ਪੰਜਾਬ ਦੇ ਕਿਸਾਨਾਂ ਦੀ ਇੱਕ ਇੰਚ ਜ਼ਮੀਨ ਖੋਹਣ ਨਹੀਂ ਦਿਆਂਗੇ: ਜਾਖੜ

On Punjab

ਸੈਂਸੈਕਸ, ਨਿਫਟੀ ਵਿੱਚ ਆਇਆ ਉਛਾਲ

On Punjab