72.05 F
New York, US
May 9, 2025
PreetNama
ਖਾਸ-ਖਬਰਾਂ/Important News

ਇੰਗਲੈਂਡ ਦੀ ਮਹਾਰਾਣੀ ਸਾਹਮਣੇ ਟਰੰਪ ਦੀ ਪਤਨੀ ਨੇ ਬਚਾਈ ਪਤੀ ਦੀ ਇਜ਼ੱਤ

ਇੰਗਲੈਂਡ ਦੇ 3 ਦਿਨਾਂ ਦੇ ਦੋਰੇ ਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਮੁੜ ਤੋਂ ਨਾਸੋਚੀ ਗੱਲ ਕਾਰਨ ਚਰਚਾਵਾਂ ਬਣੇ ਹੋਏ ਹਨ। ਸੋਮਵਾਰ ਨੂੰ ਇੰਗਲੈਂਡ ਦੀ ਮਹਾਰਾਣੀ ਨਾਲ ਮੁਲਾਕਾਤ ਦੌਰਾਨ ਟਰੰਪ ਨੂੰ ਉਸ ਸਮੇਂ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਮਹਾਰਾਣੀ ਨੂੰ ਪਿਛਲੇ ਸਾਲ ਦਿੱਤਾ ਗਿਆ ਤੋਹਫਾ ਹੀ ਨਾ ਪਛਾਣ ਸਕੇ।

 

ਸੋਮਵਾਰ ਨੂੰ ਬਰਮਿੰਘਮ ਪੈਲੇਸ ਚ ਰਾਸ਼ਟਰਪਤੀ ਟਰੰਪ ਦੀ 93 ਸਾਲ ਦੀ ਮਹਾਰਾਣੀ ਐਲੀਜ਼ਾਬੇਥ ਦੋਪੱਖੀ ਮੁਲਾਕਾਤ ਹੋਈ। ਮਹਾਰਾਣੀ ਨੇ ਟਰੰਪ ਨੂੰ ਰਾਇਲ ਮਿਊਜ਼ੀਅਮ ਦਿਖਾਉਣਾ ਸ਼ੁਰੂ ਕੀਤਾ ਤੇ ਇਕ ਤੋਹਫਾ ਦਿਖਾ ਕੇ ਪੁੱਛਿਆ ਕਿ ਕੀ ਤੁਸੀਂ ਇਸ ਨੂੰ ਪਛਾਣਿਆ? ਇਸ ’ਤੇ ਟਰੰਪ ਕੁੱਝ ਪਲ ਉਲਝੇ ਫਿਰ ਪਛਾਨਣ ਤੋਂ ਮਨਾ ਕਰ ਦਿੱਤਾ। ਇਸ ’ਤੇ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਤੁਰੰਤ ਪਤੀ ਡੋਨਾਲਡ ਨੂੰ ਯਾਦ ਕਰਵਾਉਂਦਿਆਂ ਮਹਾਰਾਣੀ ਨੂੰ ਕਿਹਾ, ਸ਼ਾਇਦ ਇਹ ਉਹੀ ਤੋਹਫ਼ਾ ਹੈ ਜਿਹੜਾ 2018 ਚ ਟਰੰਪ ਨੇ ਤੁਹਾਨੂੰ ਦਿੱਤਾ ਸੀ।

 

ਦ ਸਨ ਅਖ਼ਬਾਰ ਚ ਲਿਖਿਆ ਗਿਆ ਕਿ ਟਰੰਪ ਨੇ ਵਿੰਡਸਰ ਦੀ ਯਾਤਰਾ ਦੌਰਾਨ ਪਿਛਲੇ ਸਾਲ ਮਹਾਰਾਣੀ ਨੂੰ ਤੋਹਫੇ ਚ ਘੋੜਾ ਦਿੱਤਾ ਸੀ। ਜਿਸ ਬਾਰੇ ਟਰੰਪ ਨੂੰ ਕੁਝ ਯਾਦ ਵੀ ਨਹੀਂ ਸੀ। ਇਸ ਮੁਲਾਕਾਤ ਦੌਰਾਨ ਟਰੰਪ ਨੂੰ 41 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਦੁਨੀਆ ਭਰ ਚ ਟਰੰਪ ਦੀ ਖਿਚਾਈ ਕੀਤੀ ਗਈ।

Related posts

ਹੁਣ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਤਿਆਰੀ, ਇਮਰਾਨ ਖਾਨ ਨੇ ਦਿੱਤੀ ਚੇਤਾਵਨੀ

On Punjab

ਟਰੱਕ ਖਾਈ ਵਿਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋਈ

On Punjab

ਸ਼ੇਅਰ ਬਾਜ਼ਾਰ ‘ਚ ਉਤਰਾਅ-ਚੜ੍ਹਾਅ, RBI ਦੇ ਫ਼ੈਸਲੇ ‘ਤੇ ਨਿਵੇਸ਼ਕਾਂ ਦੀ ਨਜ਼ਰ

On Punjab