PreetNama
ਸਿਹਤ/Health

ਇਸ ਤਾਰੀਕ ਤੋਂ ਤਾਮਿਲਨਾਡੂ ‘ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾ

ਇਸ ਤਾਰੀਕ ਤੋਂ ਤਾਮਿਲਨਾਡੂ ‘ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾ,ਤਾਮਿਲਨਾਡੂ: ਆਉਣ ਵਾਲੀ 15 ਅਗਸਤ ਤੋਂ ਤਾਮਿਲਨਾਡੂ ‘ਚ ਕੋਕਾ ਕੋਲਾ ਅਤੇ ਪੇਪਸੀ ਨਹੀਂ ਵਿਕੇਗੀ। ਦਰਅਸਲ, ਵਪਾਰੀਆਂ ਦੀ ਯੂਨੀਅਨ ਦੇ ਅਧਿਕਾਰੀ ਨੇ ਇਹ ਐਲਾਨ ਕੀਤਾ ਹੈ।

ਉਹਨਾਂ ਕਿਹਾ ਕਿ 15 ਅਗਸਤ ਤੋਂ ਉਹ ਕੋਕਾ ਕੋਲਾ ਅਤੇ ਪੇਪਸੀ ਨਹੀਂ ਵੇਚਣਗੇ ਯਾਨੀ ਕਿ ਸੂਬੇ ਵਿਚ ਇਨ੍ਹ੍ਹਾਂ ਦੋਵਾਂ ਕੰਪਨੀਆਂ ਦੀ ਵਿਕਰੀ ਨੂੰ ਬੈਨ ਕਰ ਰਹੇ ਹਨ।

ਇਸ ਤੋਂ ਪਹਿਲਾਂ ਮਾਰਚ 2017 ‘ਚ ਵੀ ਇਸ ਸੂਬੇ ਵਿਚ ਇਹ ਕੰਪਨੀਆਂ ਬੈਨ ਹੋਈਆਂ ਸਨ। ਇਸ ਮਾਮਲੇ ਵਿਚ ਚੇਨਈ ਦੇ ਇਕ ਵੱਡੇ FMCG ਰਿਟੇਲ ਚੇਨ ਦੇ ਪ੍ਰਬੰਧਕ ਨੇ ਕਿਹਾ ਕਿ ਵਪਾਰੀਆਂ ਵਲੋਂ ਲਗਾਇਆ ਜਾ ਰਿਹਾ ਇਹ ਬੈਨ ਕਿੰਨੇ ਦਿਨਾਂ ਤੱਕ ਜਾਰੀ ਰਹੇਗਾ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ। 2017 ‘ਚ ਤਾਮਿਲਨਾਡੂ ਵਾਨੀਗਰ ਸੰਗਮ ਅਤੇ ਤਾਮਿਲਨਾਡੂ ਟ੍ਰੇਡਰਸ ਫੈਡਰੇਸ਼ਨ ਨੇ ਕਿਹਾ ਸੀ ਕਿ ਦੋਵੇਂ ਕੰਪਨੀਆਂ ਸੂਬੇ ‘ਚ ਮੌਜੂਦ ਜਲ ਸਰੋਤਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਅਤੇ ਸੋਕੇ ਦੇ ਬਾਵਜੂਦ ਇਨ੍ਹਾਂ ਦੋਵਾਂ ਕੰਪਨੀਆਂ ਨੇ ਇਸ ਨੂੰ ਜਾਰੀ ਰੱਖਿਆ ਹੈ। ਹਾਲਾਂਕਿ 6-7 ਮਹੀਨੇ ਬਾਅਦ ਹੀ ਤਾਮਿਲਨਾਡੂ ‘ਚ ਫਿਰ ਤੋਂ ਪੈਪਸੀ ਅਤੇ ਕੋਕਾ ਕੋਲਾ ਦੀ ਵਿਕਰੀ ਸ਼ੁਰੂ ਹੋ ਗਈ ਸੀ।

Related posts

ਮਾਈਗ੍ਰੇਨ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

On Punjab

Weight Loss : ਭਾਰ ਘਟਾਉਣ ਲਈ ਗਰਮੀ ‘ਚ ਜ਼ਰੂਰ ਖਾਓ ਇਹ 5 ਸੀਜ਼ਨ ਫਲ਼

On Punjab

ਸਵਾਦ ਅਤੇ ਸਿਹਤ ਦੋਵੇਂ ਰਹਿਣਗੇ ਬਰਕਰਾਰ, ਨਾਸ਼ਤੇ ਲਈ ਸਿਹਤਮੰਦ ਚੀਲਾ ਕਰੋ ਤਿਆਰ

On Punjab