PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇਰਾਨ ‘ਚ ਤੜਕਸਾਰ ਰਿਹਾਇਸ਼ੀ ਇਮਾਰਤ ‘ਤੇ ਹਵਾਈ ਹਮਲਾ ; 13 ਮੌਤਾਂ

ਇਰਾਨ-  ਇਰਾਨੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਸੋਮਵਾਰ ਤੜਕਸਾਰ ਦੇਸ਼ ਦੀ ਰਾਜਧਾਨੀ ਤਹਿਰਾਨ ਦੇ ਦੱਖਣ-ਪੱਛਮ ਵਿੱਚ ਸਥਿਤ ਇੱਕ ਸ਼ਹਿਰ ਦੀ ਰਿਹਾਇਸ਼ੀ ਇਮਾਰਤ ‘ਤੇ ਹਵਾਈ ਹਮਲਾ ਹੋਇਆ, ਜਿਸ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ। ਅਰਧ-ਸਰਕਾਰੀ ਫਾਰਸ ਨਿਊਜ਼ ਏਜੰਸੀ ਅਤੇ ਨੂਰ ਨਿਊਜ਼ ਨੇ ਇਸਲਾਮਸ਼ਹਿਰ ਦੇ ਨੇੜੇ ਇਸ ਹਮਲੇ ਦੀ ਰਿਪੋਰਟ ਦਿੱਤੀ ਹੈ।

ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਮਾਰਤ ‘ਤੇ ਹਮਲਾ ਕਿਉਂ ਕੀਤਾ ਗਿਆ ਸੀ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਾ ਤਾਂ ਇਜ਼ਰਾਈਲ ਅਤੇ ਨਾ ਹੀ ਅਮਰੀਕਾ ਨੇ ਲਈ ਹੈ ਪਰ ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਨੂੰ ਦਿੱਤੀ ਗਈ ਸਖ਼ਤ ਧਮਕੀ ਤੋਂ ਬਾਅਦ ਹੋਏ ਹਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਰਾਨ ਨੂੰ ਹੋਰਮੁਜ਼ ਦੇ ਜਲ ਮਾਰਗ ਨੂੰ ਲਾਜ਼ਮੀ ਤੌਰ ‘ਤੇ ਮੁੜ ਖੋਲ੍ਹਣਾ ਚਾਹੀਦਾ ਹੈ। ਤੜਕਸਾਰ ਹੋਏ ਹਵਾਈ ਹਮਲਿਆਂ ਵਿੱਚ ਤਹਿਰਾਨ ਦੀ ਸ਼ਰੀਫ ਯੂਨੀਵਰਸਿਟੀ ਆਫ ਟੈਕਨਾਲੋਜੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ।ਇਰਾਨੀ ਮੀਡੀਆ ਨੇ ਉੱਥੇ ਇਮਾਰਤਾਂ ਦੇ ਨੁਕਸਾਨ ਦੇ ਨਾਲ-ਨਾਲ ਕੈਂਪਸ ਦੇ ਨਾਲ ਲੱਗਦੇ ਕੁਦਰਤੀ ਗੈਸ ਵੰਡ ਕੇਂਦਰ ‘ਤੇ ਹੋਏ ਹਮਲੇ ਦੀ ਵੀ ਰਿਪੋਰਟ ਦਿੱਤੀ ਹੈ।

Related posts

ਪ੍ਰਧਾਨ ਮੰਤਰੀ ਮੋਦੀ ਦਾ ਸਾਊੁਦੀ ਅਰਬ ਦੌਰਾ ਅਗਲੇ ਹਫ਼ਤੇ

On Punjab

ਰਾਜਪੁਰਾ-ਮੋਹਾਲੀ ਰੇਲ ਪ੍ਰੋਜੈਕਟ: ਪੰਜਾਬ ਸਰਕਾਰ ਨੂੰ ਜ਼ਮੀਨ ਪ੍ਰਾਪਤੀ ਅਥਾਰਟੀ ਨਿਯੁਕਤ ਕਰਨ ਲਈ ਪੱਤਰ

On Punjab

Democracy in Hong Kong : ਅਮਰੀਕਾ ਸਮੇਤ 21 ਦੇਸ਼ਾਂ ਨੇ ਹਾਂਗਕਾਂਗ ਦੀ ਅਖ਼ਬਾਰ ਨੂੰ ਬੰਦ ਕਰਨ ਦਾ ਕੀਤਾ ਵਿਰੋਧ

On Punjab