72.05 F
New York, US
May 9, 2025
PreetNama
ਖਾਸ-ਖਬਰਾਂ/Important News

ਇਜਰਾਇਲ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ

ਲੋਕ ਸਭਾ ਚੋਣਾਂ ਵਿਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਭਾਰੀ ਜਿੱਤ ਦੇ ਸੰਕੇਤ ਆਉਣ ਬਾਅਦ ਇਜਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

 

ਨੈਤਨਯਾਹੂ ਨੇ ਹਿੰਦੀ ਵਿਚ ਟਵੀਟ ਕੀਤਾ ਹੈ ਕਿ ਮੇਰੇ ਦੋਸਤ ਨਰਿੰਦਰ ਮੋਦੀ, ਤੁਹਾਡੀ ਪ੍ਰਭਾਵਸ਼ਾਲੀ ਚੁਣਾਵੀ ਜਿੱਤ ਉਤੇ ਹਰਦਿਕ ਵਧਾਈ। ਇਹ ਚੁਣੀਵੀਂ ਨਤੀਜੇ ਇਕ ਵਾਰ ਫਿਰ ਦੁਨੀਆ ਸਭ ਤੋਂ ਵੱਡੇ ਲੋਕਤੰਤਰ ਵਿਚ ਤੁਹਾਡੀ ਅਗਵਾਈ ਨੂੰ ਸਾਬਤ ਕਰਦੇ ਹਨ। ਅਸੀਂ ਨਾਲ ਮਿਲਕੇ ਭਾਰਤ ਅਤੇ ਇਜਰਾਇਲ ਵਿਚ ਡੂੰਘੀ ਮਿੱਤਰਤਾ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਬਹੁਤ ਵਧੀਆ, ਮੇਰੇ ਦੋਸਤ।ਉਨ੍ਹਾਂ ਮੋਦੀ ਨੂੰ ਅੰਗਰੇਜ਼ੀ ਅਤੇ ਹਿਬਰੂ ਭਾਸ਼ਾ ਵਿਚ ਵੀ ਵਧਾਈ ਦਿੱਤੀ ਹੈ। ਨੈਤਨਯਾਹੂ ਦੀ ਲਿਕੁਡ ਪਾਰਟੀ ਨੇ ਇਜਰਾਇਲ ਵਿਚ ਪਿਛਲੇ ਮਹੀਨੇ ਹੋਈਆਂ ਆਮ ਚੋਣਾਂ ਵਿਚ ਪੰਜਵੀਂ ਵਾਰ ਜਿੱਤ ਦਰਜ ਕੀਤੀ ਸੀ। ਨੈਤਨਯਾਹੂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਦੋਸਤੀ ਜਗਜਾਹਿਰ ਹੈ।

Related posts

ਕਾਨੂੰਨ ਸਾਹਮਣੇ ਸਭ ਬਰਾਬਰ! ਜਦੋਂ ਕੋਰੋਨਾ ਕਰਕੇ ਪ੍ਰਧਾਨ ਮੰਤਰੀ ਨੂੰ ਵੀ ‘ਬੇਰੰਗ’ ਮੋੜਿਆ

On Punjab

ਮਲੇਸ਼ੀਆ ਦੇ ਏਅਰਪੋਰਟ ‘ਤੇ ਫਸੇ ਆਸਟ੍ਰੇਲੀਆ ਤੋਂ ਭਾਰਤ ਆ ਰਹੇ ਕਈ ਪੰਜਾਬੀ

On Punjab

ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ, ਬਹਾਲੀ ਦੇ ਕੰਮ ਲਈ ਲੱਗ ਸਕਦੈ ਹਫ਼ਤਾ

On Punjab