51.33 F
New York, US
October 25, 2026
PreetNama
ਸਮਾਜ/Social

ਆਸਮਾਨ ਤੋਂ ਵਰ੍ਹ ਰਹੀ ਅੱਗ, ਤਾਪਮਾਨ ਨੇ ਤੋੜਿਆ 40 ਸਾਲ ਦਾ ਰਿਕਾਰਡ

ਲਖਨਾਊ: ਉੱਤਰ ਪ੍ਰਦੇਸ਼ ‘ਚ ਸੰਗਮ ਦੇ ਸ਼ਹਿਰ ਪ੍ਰਯਾਗਰਾਜ ਵਿੱਚ ਇਨ੍ਹੀਂ ਦਿਨੀਂ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਇੱਥੇ ਤਾਪਮਾਨ ਹਾਫ਼ ਸੈਂਚੂਰੀ ਕਰਨ ਵਾਲਾ ਹੈ। ਬੀਤੇ 24 ਘੰਟਿਆਂ ‘ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 48.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਨੇ ਪਿਛਲੇ 40 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ 1979 ‘ਚ 48.8ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ।

ਸੂਰਜ ਦੀ ਤਪਸ ਤੇ ਲੂ ਦੇ ਚੱਲਦਿਆਂ ਪ੍ਰਯਾਗਰਾਜ ਵਾਸੀਆਂ ਦਾ ਜਿਉਣਾ ਬੇਹਾਲ ਹੋ ਗਿਆ ਹੈ। ਇੱਥੇ ਦਿਨ ਦੇ ਚੜ੍ਹਦੇ ਹੀ ਸੜਕਾਂ ‘ਤੇ ਸੰਨਾਟਾ ਛਾ ਜਾਂਦਾ ਹੈ ਤੇ ਲੋਕ ਜ਼ਰੂਰੀ ਕੰਮ ਹੋਣ ‘ਤੇ ਹੀ ਗਰ ਤੋਂ ਨਿਕਲਦੇ ਹਨ।

ਇਸ ਭਿਆਨਕ ਗਰਮੀ ਦਾ ਅਸਰ ਕਾਰੋਬਾਰ ‘ਤੇ ਵੀ ਪੈ ਰਿਹਾ ਹੈ। ਇੱਥੇ ਤਾਪਮਾਨ ਆਮ ਤੋਂ ਕਰੀਬ ਸੱਤ ਡਿਗਰੀ ਘੱਟ ਹੈ। ਸੂਬੇ ‘ਚ ਮਾਨਸੂਨ ਵੀ 25 ਜੂਨ ਤੋਂ ਬਾਅਦ ਦਸਤਕ ਦੇਵੇਗਾ। ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ।

Related posts

ਆਰਐੱਸਐੱਸ ਦੇ ਆਗੂ ਦੇ ਪੁੱਤਰ ਦੇ ਕਤਲ ਦੀ ਗੁੱਥੀ ਸੁਲਝੀ; ਦੋ ਗ੍ਰਿਫ਼ਤਾਰ

On Punjab

ਕੈਨੇਡਾ ਦੇ ਲੇਖਕਾਂ ਨੇ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਰਚਾਇਆ ਸੰਵਾਦ

On Punjab

ਮੇਰੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹਨ: ਭਾਰਤ-ਇਜ਼ਰਾਈਲ ਸਬੰਧਾਂ ‘ਤੇ ਬੋਲੇ Netanyahu

On Punjab