PreetNama
ਸਮਾਜ/Social

ਆਨਲਾਈਨ ਸ਼ਾਪਿੰਗ ਦੇ ਦੀਵਾਨੇ ਨੇ ਪਤਨੀ ਦੇ ਜਨਮ ਦਿਨ ‘ਤੇ ਦਿੱਤਾ ਹੈਰਾਨੀਜਨਕ ਕੇਕ

ਨਵੀਂ ਦਿੱਲੀਕਾਮਰਸ ਕੰਪਨੀ ਅਮੇਜ਼ਨ ਦਾ ਇਸਤੇਮਾਲ ਅਕਸਰ ਲੋਕਾਂ ਵੱਲੋਂ ਪ੍ਰੋਡਕਟਸ ਖਰੀਦਣ ਲਈ ਹੁੰਦਾ ਹੈ। ਪਰ ਈਕਾਮਰਸ ਸਾਈਟ ਅਮੇਜ਼ਨ ਲਈ ਕਿਸੇ ਦੀ ਦੀਵਾਨਗੀ ਤੁਸੀਂ ਸ਼ਾਇਦ ਹੀ ਕੀਤੇ ਵੇਖੀ ਹੋਵੇਗੀ। ਜਿੱਥੇ ਪਤੀ ਆਪਣੀ ਪਤਨੀ ਨੂੰ ਜਨਮ ਦਿਨ ‘ਤੇ ਕੇਕ ਨੂੰ ਅਮੇਜ਼ਨ ਦੇ ਡਿਲੀਵਰੀ ਬਾਕਸ ਦੀ ਸ਼ੇਪ ‘ਚ ਦਿੰਦਾ ਹੈ। ਐਰਿਕ ਮੈਕਗੁਰੀਆ ਨਾਂ ਦੀ ਮਹਿਲਾ ਨੇ ਇਸ ਦੀ ਜਾਣਕਾਰੀ ਆਪਣੀ ਫੇਸਬੁੱਕ ਪ੍ਰੋਫਾਈਲ ‘ਤੇ ਦਿੱਤੀ।

ਐਰਿਕ ਦੇ ਪਤੀ ਮੈਕ ਨੇ ਉਸ ਨੂੰ ਇਹ ਤੋਹਫਾ ਦਿੱਤਾ ਹੈ। ਜਿਸ ਬਾਰੇ ਦੱਸਦੇ ਹੋਏ ਐਰਿਕ ਨੇ ਲਿਖਿਆਤੁਹਾਨੂੰ ਪਤਾ ਹੈ ਕਿ ਤੁਸੀ ਅਮੇਜ਼ਨ ਨੂੰ ਕਾਫੀ ਪਸੰਦ ਕਰਦੇ ਹੋ,ਜੇਕਰ ਤੁਹਾਡਾ ਪਤੀ ਤੁਹਾਨੂੰ ਇਹ ਕੇਕ ਗਿਫਟ ਕਰੇ। ਐਰਿਕ ਵੱਲੋਂ ਇਸ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ ਇਸ ਨੂੰ 19,000 ਤੋਂ ਜ਼ਿਆਦਾ ਸ਼ੇਅਰ ਮਿਲ ਚੁੱਕੇ ਹਨ ਅਤੇ ਇਸ ਪੋਸਟ ‘ਤੇ 16,000 ਤੋਂ ਜ਼ਿਆਦਾ ਕੁਮੈਂਟ ਵੀ ਆਏ ਹਨ।ਦੱਸ ਦਈਏ ਕਿ ਮੈਕ ਨੇ ਜਿਸ ਬੇਕਰੀ ਤੋਂ ਕੇਕ ਬਣਵਾਇਆ ਹੈ ਉਹ ਸਵੀਟ ਡ੍ਰੀਮਸ ਬੇਕਰੀ ਹੈ। ਜਿਸ ਨੇ ਇਸ ਸਪੈਸ਼ਲ ਕੇਕ ਨੂੰ ਬਣਾਉਣ ‘ਚ ਅੱਠ ਘੰਟੇ ਦਾ ਸਮਾਂ ਲਿਆ। ਇਸ ਬਾਰੇ ਨੌਰਿਸ ਨੇ ਦੱਸਿਆ ਕਿ ਜਦੋਂ ਮੈਕ ਨੇ ਉਨ੍ਹਾਂ ਨੂੰ ਆਰਡਰ ਦਿੱਤਾ ਤਾਂ ਉਹ ਕਾਫੀ ਉਤਸ਼ਾਹਿਤ ਹੋਈ ਅਤੇ ਇਸ ਦਾ ਤਜ਼ਰਬਾ ਕਰਨਾ ਚਾਹੁੰਦੀ ਸੀ। ਇਸ ਕੇਕ ਦੇ ਲੇਬਲ ਅਤੇ ਟੇਪ ਨੂੰ ਬਣਾਉਣ ਲਈ ਚੀਨੀ ਅਤੇ ਵੇਫਰ ਦਾ ਇਸਤੇਮਾਲ ਹੋਇਆ ਹੈ।

Related posts

ਬੱਚਿਆਂ ਨੇ ਛੁੱਟੀਆਂ ਬਿਤਾਉਣ ਤੋਂ ਕੀਤਾ ਮਨ੍ਹਾਂ ਤਾਂ ਮਾਂ-ਬਾਪ ਨਾਲ ਲੈ ਗਏ WiFi Modem

On Punjab

ਚੀਨ ਨਾਲ ਤਣਾਅ ਦਰਮਿਆਨ ਹਵਾਈ ਫ਼ੌਜ ਨੂੰ ਮਿਲਣਗੇ 83 ਫਾਈਟਰ ਜੈੱਟ ਤੇਜਸ, ਸਰਕਾਰ ਨੇ 48 ਹਜ਼ਾਰ ਕਰੋੜ ਦੀ ਡੀਲ ਨੂੰ ਦਿੱਤੀ ਮਨਜ਼ੂਰੀ

On Punjab

ਏਕ ਇਸ਼ਕ

Preet Nama usa
%d bloggers like this: