ਆਗਰਾ (ਉੱਤਰ ਪ੍ਰਦੇਸ਼), 14 ਸਤੰਬਰਆਗਰਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਮੀਂਹ ਕਰ ਕੇ ਤਾਜ ਮਹਿਲ ਦੇ ਮੁੱਖ ਗੁੰਬਦ ਤੋਂ ਪਾਣੀ ਦਾ ਰਿਸ ਰਿਹਾ ਹੈ, ਉੱਧਰ ਕੰਪਲੈਕਸ ਵਿੱਚ ਸਥਿਤ ਇਕ ਬਾਗ ਵਿੱਚ ਪਾਣੀ ਭਰ ਗਿਆ ਹੈ। ਤਾਜ ਮਹਿਲਾ ਕੰਪਲੈਕਸ ਵਿੱਚ ਡੁੱਬੇ ਬਾਗ ਦਾ ਕਥਿਤ ਵੀਡੀਓ ਵੀਰਵਾਰ ਨੂੰ ਵਾਇਰਲ ਹੋਇਆ ਸੀ। ਭਾਰਤੀ ਪੁਰਾਤੱਤ ਸਰਵੇਖਣ (ਏਐੱਸਆਈ), ਆਗਰਾ ਮੰਡਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੱਖ ਗੁੰਬਦ ਵਿੱਚ ਪਾਣੀ ਦਾ ਰਿਸਾਓ ਹੋ ਰਿਹਾ ਹੈ ਪਰ ਇਸ ਨਾਲ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਆਗਰਾ ਮੰਡਲ ਦੇ ਸੁਪਰਟੈਂਡਿੰਗ ਚੀਫ ਰਾਜ ਕੁਮਾਰ ਪਟੇਲ ਨੇ ਤਾਜ ਮਹਿਲ ਦੇ ਮੁੱਖ ਗੁੰਬਦ ਤੋਂ ਪਾਣੀ ਰਿਸਣ ਨੂੰ ਲੈ ਕੇ ਕਿਹਾ, ‘‘ਹਾਂ, ਅਸੀਂ ਤਾਜ ਮਹਿਲ ਦੇ ਮੁੱਖ ਗੁੰਬਦ ਤੋਂ ਪਾਣੀ ਰਿਸਦਾ ਦੇਖਿਆ ਹੈ ਪਰ ਮੁੱਖ ਗੁੰਬਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।’