PreetNama
ਫਿਲਮ-ਸੰਸਾਰ/Filmy

ਆਖਰ ਜਿੱਤ ਹੀ ਗਏ ‘ਕੌਮ ਦੇ ਹੀਰੇ’

ਨਵੀਂ ਦਿੱਲੀ: ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਖਰ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਨੂੰ ਹਰੀ ਝੰਡੀ ਮਿਲ ਗਈ ਹੈ। ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਫਿਲਮ ਰਿਲੀਜ਼ ਕਰਨ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫਿਲਮ ਪਹਿਲਾਂ ਅਗਸਤ 2014 ਵਿੱਚ ਰਿਲੀਜ਼ ਹੋਣੀ ਸੀ ਪਰ ਫਿਲਮ ’ਤੇ ਸੈਂਸਰ ਬੋਰਡ ਨੇ ਪਾਬੰਦੀ ਲਾ ਦਿੱਤੀ ਸੀ।

ਕਾਬਲੇਗੌਰ ਹੈ ਕਿ ਫਿਲਮ ‘ਕੌਮ ਦੇ ਹੀਰੇ’ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਨੌਜਵਾਨਾਂ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਹਰ ਸਿੰਘ ਬਾਰੇ ਹੈ। ਇਸ ਫਿਲਮ ‘ਤੇ ਕੁਝ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਇਸ ਲਈ ਫਿਲਮ ਦੀ ਰਿਲੀਜ਼ ‘ਤੇ ਰੋਕ ਲਾ ਦਿੱਤੀ ਸੀ। ਇਸ ਮਗਰੋਂ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਸੀ।

ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਜਸਟਿਸ ਵਿਭੂ ਬਾਖਰੂ ਨੇ ਕਿਹਾ ਕਿ ਇੱਕ ਵਾਰ ਮਾਹਿਰਾਂ ਦੇ ਪੈਨਲ ਨੇ ਫਿਲਮ ਦਾ ਆਮ ਲੋਕਾਂ ’ਤੇ ਪੈਣ ਵਾਲਾ ਅਸਰ ਵਾਚਣ ਮਗਰੋਂ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ, ਤਾਂ ਇਹ ਕਹਿਣਾ ਗਲਤ ਹੈ ਕਿ ਇਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।

Related posts

ਸੰਨੀ ਦਿਓਲ ਨੇ ਇੰਡਸਟਰੀ ‘ਚ ਨਵੀਂ ਸ਼੍ਰੀਦੇਵੀ ਲਈ ਕਹੀ ਸੀ ਇਹ ਗੱਲ, ਦੋਖੋ 1984 ਦਾ ਇਹ ਪੁਰਾਣਾ Video

On Punjab

ਪਿਤਾ ਸਲੀਮ ਦੇ ਨਾਲ ਦੋਸਤ ਸ਼ਾਹਰੁਖ ਖ਼ਾਨ ਨੂੰ ਮਿਲਣ ਪਹੁੰਚੇ ਸਲਮਾਨ ਖ਼ਾਨ, ਅਦਾਕਾਰ ਨੇ 9 ਦਿਨਾਂ ਦੇ ਅੰਦਰ-ਅੰਦਰ ਦੂਜੀ ਵਾਰ ਕੀਤੀ ਮੁਲਾਕਾਤ

On Punjab

Aryan Khan Drugs Case : ਸ਼ਾਹਰੁਖ ਖ਼ਾਨ ਦੇ ਬੇਟੇ ਨੂੰ ਨਹੀਂ ਮਿਲੀ ਰਾਹਤ, ਕੋਰਟ ਨੇ 7 ਅਕਤੂਬਰ ਤਕ ਭੇਜਿਆ ਰਿਮਾਂਡ ‘ਤੇ

On Punjab