PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਪਰਵਾਸੀ ਭਾਰਤੀਆਂ ਦੇ ਘਰ ਲੁੱਟਣ ਵਾਲਾ ਮਹਿਲਾ ਗਰੋਹ, ਇੰਝ ਹੁੰਦੀ ਸੀ ਪਲਾਨਿੰਗ

ਵਾਸ਼ਿੰਗਟਨ: ਟੈਕਸਸ ਦੀ ਮਹਿਲਾ ਨੂੰ ਅਮਰੀਕਾ ਵਿੱਚ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟ–ਖਸੁੱਟ ਕਰਨ ਵਾਲੇ ਗਰੋਹ ਦੀ ਸਰਗਰਨਾ ਹੋਣ ਦਾ ਦੋਸ਼ੀ ਪਾਇਆ ਗਿਆ ਹੈ। ਚਾਕੋ ਕਾਸਤ੍ਰੋ (44) ਤੇ ਉਸ ਦੇ ਸਾਥੀਆਂ ਨੇ ਜਾਰਜੀਆ, ਨਿਊਯਾਰਕ, ਓਹਾਓ, ਮਿਸ਼ੀਗਨ ਤੇ ਟੈਕਸਸ ’ਚ 2011 ਤੋਂ 2014 ਤਕ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟ–ਖੋਹ ਕੀਤੀ। ਕਾਸਤ੍ਰੋ ਨੂੰ ਮਿਸ਼ੀਗਨ ‘ਚ ਜ਼ਿਲ੍ਹਾ ਅਦਾਲਤ ਵੱਲੋਂ ਸਤੰਬਰ 2019 ‘ਚ ਸਜ਼ਾ ਸੁਣਾਈ ਜਾਵੇਗੀ।

ਨਿਆ ਵਿਭਾਗ ਨੇ ਦੱਸਿਆ ਕਿ ਕਾਸਤ੍ਰੋ ਉਨ੍ਹਾਂ ਘਰਾਂ ਦੀ ਲਿਸਟ ਬਣਾਉਂਦੀ ਸੀ ਜਿਨ੍ਹਾਂ ‘ਚ ਲੁੱਟ ਕਰਨੀ ਹੁੰਦੀ ਸੀ। ਇਨ੍ਹਾਂ ‘ਚ ਜ਼ਿਆਦਾਤਰ ਏਸ਼ਿਆਈ ਤੇ ਭਾਰਤੀ ਮੂਲ ਦੇ ਲੋਕਾਂ ਦੇ ਘਰ ਸ਼ਾਮਲ ਸੀ। ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਉਸ ਲੁੱਟ ਦੀ ਪਲਾਨਿੰਗ ਕਰਦੀ ਸੀ। ਮਹਿਲਾਵਾਂ ਹੀ ਭਾਰਤੀ ਤੇ ਏਸ਼ਿਆਈ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਕਰਦੀਆਂ ਸੀ।

ਲੁੱਟ ਲਈ ਔਰਤਾਂ ਹੀ ਪੂਰੀ ਤਿਆਰੀ ਕਰਦੀਆਂ ਸੀ ਤੇ ਇਸ ਗੈਂਗ ਦੀਆਂ ਸਾਰੀਆਂ ਮੈਂਬਰ ਵੱਖ–ਵੱਖ ਕੱਪੜਿਆਂ ਤੇ ਹੁਲੀਏ ‘ਚ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਸੀ ਤਾਂ ਜੋ ਉਨ੍ਹਾਂ ਨੂੰ ਪਛਾਣਿਆ ਨਾ ਜਾ ਸਕੇ। ਫੜ੍ਹੇ ਜਾਣ ਤੋਂ ਪਹਿਲਾਂ ਇਨ੍ਹਾਂ ਨੇ ਅਮਰੀਕਾ ਦੇ ਵੱਖ–ਵੱਖ ਹਿੱਸਿਆਂ ‘ਚ ਕਈ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।

Related posts

ਪਿੰਡ ਮਿਰਜ਼ਾਪੁਰ ਵਿੱਚ ਭੂ-ਮਾਫੀਆ ਵੱਲੋਂ ਗੈਰਕਾਨੂੰਨੀ ਤੌਰ ‘ਤੇ ਪਹਾੜ ਅਤੇ ਜੰਗਲ ਸਮਤਲ ਕੀਤੀ ਪਲਾਟਿੰਗ ਅਤੇ ਫਾਰਮ ਹਾਊਸਿੰਗ

On Punjab

ਪਾਕਿਸਤਾਨ ਦੇ ਸਿੰਧ ‘ਚ ਵੈਨ ਪਾਣੀ ਨਾਲ ਭਰੀ ਖਾਈ ‘ਚ ਡਿੱਗੀ, 12 ਬੱਚਿਆਂ ਸਮੇਤ 20 ਦੀ ਮੌਤ, ਕਈ ਲੋਕ ਜ਼ਖ਼ਮੀ

On Punjab

Coronavirus In India: ਦੇਸ਼ ‘ਚ ਮੁੜ ਫੈਲ ਰਿਹਾ ਹੈ ਕੋਰੋਨਾ ਵਾਇਰਸ, XBB.1.16 ਵੇਰੀਐਂਟ ਦੇ 349 ਮਾਮਲੇ ਆਏ ਸਾਹਮਣੇ

On Punjab