27.27 F
New York, US
December 16, 2025
PreetNama
ਸਿਹਤ/Health

World Smile Day 2022: ਹੱਸਣ ਦੇ ਹੁੰਦੇ ਹਨ ਬਹੁਤ ਸਾਰੇ ਫਾਇਦੇ, ਲੰਬੇ ਸਮੇਂ ਤਕ ਜਵਾਨ ਰਹਿਣ ਦੇ ਨਾਲ-ਨਾਲ ਨੀਂਦ ਦੀ ਸਮੱਸਿਆ ਵੀ ਹੁੁੰਦੀ ਹੈ ਦੂਰ

ਦਫ਼ਤਰੀ ਕੰਮ, ਪਰਿਵਾਰਕ ਜ਼ਿੰਮੇਵਾਰੀਆਂ, ਤਣਾਅ ਨੇ ਲੋਕਾਂ ਦੀ ਸਿਹਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਜਿਸ ਲਈ ਲੋਕ ਹਰ ਤਰ੍ਹਾਂ ਦੀਆਂ ਦਵਾਈਆਂ ਲੈ ਰਹੇ ਹਨ, ਜਿੰਮ ‘ਚ ਦੌੜ ਰਹੇ ਹਨ ਪਰ ਕੀ ਤੁਸੀਂ ਲਾਫਿੰਗ ਥੈਰੇਪੀ ਬਾਰੇ ਸੁਣਿਆ ਹੈ? ਹਾਸੇ ਨੂੰ ਸਭ ਤੋਂ ਵਧੀਆ ਦਵਾਈ ਕਿਹਾ ਗਿਆ ਹੈ। ਹੱਸਣ ਨਾਲ ਨਾ ਸਿਰਫ਼ ਤਣਾਅ ਦੂਰ ਹੁੰਦਾ ਹੈ ਸਗੋਂ ਕਈ ਹੋਰ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ। ਇਸ ਲਈ ਵਿਸ਼ਵ ਮੁਸਕਰਾਹਟ ਦਿਵਸ ‘ਤੇ, ਅੱਜ ਅਸੀਂ ਹੱਸਣ ਦੇ ਸਿਹਤ ਲਾਭਾਂ ਬਾਰੇ ਜਾਣਾਂਗੇ।

1. ਹੱਸਣ ਨਾਲ ਤੁਸੀਂ ਲੰਬੇ ਸਮੇਂ ਤਕ ਜਵਾਨ ਰਹੋਗੇ

ਜੋ ਲੋਕ ਹਮੇਸ਼ਾ ਹੱਸਦੇ-ਖੇਡਦੇ ਤੇ ਖੁਸ਼ ਰਹਿੰਦੇ ਹਨ, ਉਹ ਹੋਰ ਲੋਕਾਂ ਦੇ ਮੁਕਾਬਲੇ ਲੰਬੇ ਸਮੇਂ ਤਕ ਜਵਾਨ ਰਹਿੰਦੇ ਹਨ। ਹਾਸਾ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਚੰਗੀ ਕਸਰਤ ਦਿੰਦਾ ਹੈ, ਜਿਸ ਨਾਲ ਚਿਹਰੇ ‘ਤੇ ਝੁਰੜੀਆਂ ਨਹੀਂ ਪੈਂਦੀਆਂ। ਚਿਹਰੇ ਦੀ ਲਾਲੀ ਵਧ ਜਾਂਦੀ ਹੈ।

2. ਹੱਸਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ

ਹੱਸਣ ਨਾਲ ਮਾਸਪੇਸ਼ੀਆਂ ਦੀ ਕਸਰਤ ਦੇ ਨਾਲ-ਨਾਲ ਉਨ੍ਹਾਂ ਨੂੰ ਆਰਾਮ ਵੀ ਮਿਲਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਦਰਦ ਤੋਂ ਦੂਰ ਰੱਖਦਾ ਹੈ। ਹੱਸਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

Related posts

ਅੰਬ ਦੀ ਲੱਸੀ

On Punjab

ਡਾਕਟਰ ਨੂੰ ਮਿਲਣ ਦੀ ਬਜਾਏ ਅਪਣਾਓ ਇਹ ਤਰੀਕੇ

On Punjab

Monkeypox Guidelines: ਭਾਰਤ ‘ਚ ਮੰਕੀਪੌਕਸ ਨੂੰ ਲੈ ਸਿਹਤ ਮੰਤਰਾਲੇ ਨੇ ਜਾਰੀ ਕੀਤੀਆਂ ਗਈਡਲਾਈਨਜ਼; ਤੁਸੀਂ ਵੀ ਪੜ੍ਹੋ

On Punjab