62.67 F
New York, US
August 27, 2025
PreetNama
ਸਿਹਤ/Health

World No Tobacco Day : ਮਨੁੱਖੀ ਜ਼ਿੰਦਗੀ ਲਈ ਘਾਤਕ ਤੰਬਾਕੂ ਦਾ ਸੇਵਨ

ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਸਾਲ 31 ਮਈ ਦਾ ਦਿਨ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਪਹਿਲੀ ਵਾਰ 7 ਅਪ੍ਰੈਲ 1988 ਨੂੰ ਮਨਾਇਆ ਗਿਆ ਅਤੇ ਇਸ ਤੋਂ ਬਾਅਦ ਹਰ ਸਾਲ 31 ਮਈ ਨੂੰ ਪੂਰੀ ਦੁਨੀਆ ‘ਚ ਇਹ ਦਿਵਸ ਮਨਾਇਆ ਜਾਣ ਲੱਗਾ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ‘ਚ ਤੰਬਾਕੂ ਦੀ ਵਰਤੋਂ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਲਿਆ ਕੇ ਤੰਬਾਕੂ ਦੀ ਹਰ ਤਰ੍ਹਾਂ ਦੀ ਖਪਤ ਨੂੰ ਘਟਾਉਣਾ ਤੇ ਰੋਕਣਾ ਹੈ।

ਵਿਸ਼ਵ ਵਿਚ 1.3 ਬਿਲੀਅਨ ਤੋਂ ਜ਼ਿਆਦਾ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ। ਸਾਲ 2020 ਤਕ 2 ਤੋਂ 2.5 ਫ਼ੀਸਦੀ ਤਕ ਤੰਬਾਕੂ ਦੀ ਵਰਤੋਂ ਘੱਟ ਕਰ ਕੇ ਲਗਪਗ 100 ਮਿਲੀਅਨ ਲੋਕਾਂ ਨੂੰ ਅਣਿਆਈ ਮੌਤ ਤੋਂ ਬਚਾਇਆ ਜਾ ਸਕਦਾ ਹੈ ਪਰ ਇਹ ਤਦ ਹੀ ਸੰਭਵ ਹੈ ਜੇ ਤੰਬਾਕੂਨੋਸ਼ੀ ਵਿਰੁੱਧ ਲਾਮਬੰਦ ਹੋ ਕੇ ਵੱਡੀ ਲਹਿਰ ਖੜ੍ਹੀ ਕੀਤੀ ਜਾਵੇ ਅਤੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਰਾਹੀ ਤੰਬਾਕੂ ਦੀ ਇਸ਼ਤਿਹਾਰਬਾਜ਼ੀ ਨੂੰ ਬੰਦ ਕਰ ਕੇ ਤੰਬਾਕੂ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਆਮ ਲੋਕਾਂ ਨੂੰ ਚੇਤੰਨ ਕੀਤਾ ਜਾਵੇ।

ਜਨਤਕ ਥਾਵਾਂ ‘ਤੇ ਮਨਾਹੀ

ਭਾਵੇਂ ਸਰਕਾਰ ਵੱਲੋਂ ਕਾਨੂੰਨ ਪਾਸ ਕਰ ਕੇ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ਅਤੇ ਵਰਤਣ ਦੀ ਮਨਾਹੀ ਕੀਤੀ ਹੋਈ ਹੈ ਪਰ ਇਹ ਕਾਨੂੰਨ ਫਾਈਲਾਂ ‘ਚ ਹੀ ਦੱਬ ਕੇ ਰਹਿ ਗਿਆ ਹੈ। ਸਿਹਤ ਵਿਭਾਗ ਵੱਲੋਂ ਸਾਲ ‘ਚ ਇਕ-ਦੋ ਵਾਰ ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਾਲਾਨ ਕਰਨ ਮੌਕੇ ਦੀਆਂ ਫੋਟੋਆਂ ਅਖ਼ਬਾਰਾਂ ‘ਚ ਲਗਵਾ ਕੇ ਤੰਬਾਕੂਨੋਸ਼ੀ ਰੋਕਣ ਦਾ ਵਿਖਾਵਾ ਕੀਤਾ ਜਾਂਦਾ ਹੈ ਪਰ ਇਸ ਕਾਨੂੰਨ ਨੂੰ ਅਜੇ ਤਕ ਪ੍ਰਭਾਵੀ ਤੌਰ ‘ਤੇ ਲਾਗੂ ਨਹੀਂ ਕੀਤਾ ਜਾ ਸਕਿਆ। ਸਾਰਾ ਕੁਝ ਸਰਕਾਰਾਂ ‘ਤੇ ਹੀ ਨਾ ਛੱਡ ਕੇ ਅਸੀਂ ਵੀ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਰੋਕ ਕੇ ਇਸ ਮੁਹਿੰਮ ‘ਚ ਯੋਗਦਾਨ ਪਾ ਸਕਦੇ ਹਾਂ।

Related posts

ਸੋਨਾ-ਚਾਂਦੀ ਨੂੰ ਛੱਡ ਚੋਰਾਂ ਨੇ ਉਡਾਏ ਪਿਆਜ਼…

On Punjab

ਗੈਸ ਦੀ ਦਵਾਈ ਫੈਮੋਟਿਡਾਈਨ ਨਾਲ ਹੋ ਸਕਦੈ ਕੋਰੋਨਾ ਦਾ ਇਲਾਜ, ਨਵੀਂ ਖੋਜ ’ਚ ਆਇਆ ਸਾਹਮਣੇ

On Punjab

Happy Chocolate Day 2022 Gift Ideas : ਤੁਹਾਡੇ ਪਾਰਟਨਰ ਨੂੰ ਖੁਸ਼ ਕਰ ਦੇਣਗੇ ਚਾਕਲੇਟ ਡੇਅ ‘ਤੇ ਇਹ 5 ਗਿਫ਼ਟ ਆਈਡੀਆਜ਼

On Punjab