73.17 F
New York, US
October 3, 2023
PreetNama
ਖੇਡ-ਜਗਤ/Sports News

World Cup 2019: ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਦਿੱਤਾ 242 ਦੌੜਾਂ ਦਾ ਟੀਚਾ

england vs new zealand world cup final 2019: ਲੰਡਨ: ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਲੰਡਨ ਦੇ ਲਾਰਡਸ ਮੈਦਾਨ ‘ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ।  ਜਿਸ ਵਿੱਚ ਨਿਊਜ਼ੀਲੈਂਡ ਨੇ 50 ਓਵਰਾਂ ਵਿੱਚ 8 ਵਿਕਟਾਂ ਗੁਆ ਕੇ ਇੰਗਲੈਂਡ ਅੱਗੇ 242 ਦੌੜਾਂ ਦਾ ਟੀਚਾ ਰੱਖਿਆ ਹੈ । ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੂੰ ਪਹਿਲਾਂ ਝਟਕਾ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਦੇ ਰੂਪ ਵਿੱਚ ਲੱਗਿਆ, ਜੋ ਕਿ 19 ਦੌੜਾਂ ਬਣਾ ਕੇ ਕ੍ਰਿਸ ਵੋਕਸ ਹੱਥੋਂ Lbw ਹੋ ਕੇ ਪਵੇਲੀਅਨ ਪਰਤ ਗਏ ।ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਅਤੇ ਹੈਨਰੀ ਨਿਕਲਸ ਨੇ ਚੰਗੀ ਸਾਂਝੇਦਾਰੀ ਕਰ ਕੇ ਟੀਮ ਦਾ ਸਕੋਰ 100 ਤੋਂ ਪਾਰ ਪਹੁੰਚਾ ਦਿੱਤਾ । ਇੰਗਲੈਂਡ ਨੂੰ ਦੂਜੀ ਸਫਲਤਾ ਕੇਨ ਵਿਲੀਅਮਸਨ ਦੇ ਰੂਪ ਵਿੱਚ ਮਿਲੀ । ਵਿਲੀਅਮਸਨ 30 ਦੌੜਾਂ ਬਣਾ ਪਲੰਕੇਟ ਦੀ ਗੇਂਦ ‘ਤੇ ਜੋਸ ਬਟਲਰ ਨੂੰ ਕੈਚ ਦੇ ਬੈਠੇ । ਇਸ ਦੌਰਾਨ ਹੈਨਰੀ ਨਿਕਲਸ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਪਰ ਉਹ ਆਪਣੀ ਪਾਰੀ ਨੂੰ ਜ਼ਿਆਦਾ ਲੰਬਾ ਨਾ ਲਿਜਾ ਸਕੇ ਅਤੇ 55 ਦੌੜਾਂ ਬਣਾ ਪਲੰਕੇਟ ਹੱਥੋਂ ਬੋਲਡ ਹੋ ਗਏ । ਇਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਚੌਥਾ ਝਟਕਾ ਰੋਸ ਟੇਲਰ ਦੇ ਰੂਪ ਵਿੱਚ ਲੱਗਿਆ, ਜੋ 15 ਦੌੜਾਂ ਬਣਾ ਕੇ ਆਊਟ ਹੋ ਗਏ । ਇਸ ਤੋਂ ਬਾਅਦ ਜੇਮਸ ਨੀਸ਼ਮ ਵੀ ਕੁਝ ਖਾਸ ਨਾ ਕਰ ਸਕੇ ਅਤੇ 19 ਦੌੜਾਂ ਬਣਾ ਕੇ ਲਿਆਮ ਪਲੰਕੇਟ ਦਾ ਸ਼ਿਕਾਰ ਹੋ ਗਏ ।ਅੱਜ ਦੇ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਵਿੱਚ ਜੇਸਨ ਰਾਏ, ਜੌਨੀ ਬੇਅਰਸਟੋ, ਜੋ ਰੂਟ, ਜੋਸ ਬਟਲਰ, ਇਓਨ ਮੋਰਗਨ, ਬੇਨ ਸਟੋਕਸ, ਕ੍ਰਿਸ ਵੋਕੇਸ, ਲੀਅਮ ਪਲੰਨਕੇਟ, ਆਦਿਲ ਰਾਸ਼ਿਦ, ਜੋਫਰਾ ਆਰਚਰ ਅਤੇ ਮਾਰਕ ਵੁੱਡ ਸ਼ਾਮਿਲ ਹਨ । ਜਦਕਿ ਨਿਊਜ਼ੀਲੈਂਡ ਦੀ ਟੀਮ ਵਿੱਚ ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਕੇਨ ਵਿਲੀਅਮਸਨ, ਜੇਮਸ ਨੀਸ਼ਮ, ਰਾਸ ਟੇਲਰ, ਟਾਮ ਲਾਥਮ, ਕੋਲਿਨ ਡੀ ਗ੍ਰੈਂਡਹਾਮ, ਮਿਚੇਲ ਸੈਨਟਨਰ, ਮੈਟ ਹੈਨਰੀ, ਟਰੈਂਟ ਬੋਲਟ ਅਤੇ ਲੌਕੀ ਫਾਰਗੁਸਨ ਸ਼ਾਮਿਲ ਹਨ ।

Related posts

ਕੁਆਟਰ ਫਾਈਨਲ ‘ਚ ਅੱਜ ਆਸਟ੍ਰੇਲੀਆ ਨਾਲ ਭਿੜੇਗਾ ਭਾਰਤ

On Punjab

ਸਾਨੀਆ ਨੇ ਹਾਸਲ ਕੀਤਾ ਸੈਸ਼ਨ ਦਾ ਪਹਿਲਾ ਤੇ ਕਰੀਅਰ ਦਾ 43ਵਾਂ ਡਬਲਯੂਟੀਏ ਖ਼ਿਤਾਬ

On Punjab

Asian Games Postponed: ਕੋਰੋਨਾ ਕਾਰਨ ਏਸ਼ਿਆਈ ਖੇਡਾਂ ਅਣਮਿੱਥੇ ਸਮੇਂ ਲਈ ਮੁਲਤਵੀ

On Punjab