PreetNama
ਫਿਲਮ-ਸੰਸਾਰ/Filmy

Wimbledon Open Tennis Tournament : ਕਿਰਗਿਓਸ ਨੂੰ ਹਰਾ ਕੇ ਜੋਕੋਵਿਕ ਨੇ ਜਿੱਤਿਆ ਵਿੰਬਲਡਨ ਓਪਨ ਦਾ ਖ਼ਿਤਾਬ

ਸਿਖਰਲਾ ਦਰਜਾ ਹਾਸਲ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਗ਼ੈਰ ਦਰਜਾ ਹਾਸਲ ਆਸਟ੍ਰੇਲੀਆ ਦੇ ਨਿਕ ਕਿਰਗਿਓਸ ਨੂੰ ਹਰਾ ਕੇ ਸਾਲ ਦੇ ਤੀਜੇ ਗਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂ ਕੀਤਾ। ਜੋਕੋਵਿਕ ਦੇ ਕਰੀਅਰ ਦਾ ਇਹ 21ਵਾਂ ਗਰੈਂਡ ਸਲੈਮ ਖ਼ਿਤਾਬ ਹੈ ਤੇ ਆਲ ਇੰਗਲੈਂਡ ਕਲੱਬ ’ਤੇ ਇਹ ਉਨ੍ਹਾਂ ਦਾ ਸੱਤਵਾਂ ਖ਼ਿਤਾਬ ਹੈ।

ਸਾਬਕਾ ਨੰਬਰ ਇਕ ਜੋਕੋਵਿਕ ਨੇ ਤਿੰਨ ਘੰਟੇ ਇਕ ਮਿੰਟ ਤਕ ਚੱਲੇ ਰੋਮਾਂਚਕ ਮੈਚ ਵਿਚ ਕਿਰਗਿਓਸ ਨੂੰ 4-6, 6-3, 6-4, 7-6 (3) ਨਾਲ ਹਰਾਇਆ। ਜੋਕੋਵਿਕ ਦਾ ਇਸ ਸਾਲ ਇਹ ਪਹਿਲਾ ਗਰੈਂਡ ਸਲੈਮ ਖ਼ਿਤਾਬ ਹੈ। ਉਹ ਕੋਰੋਨਾ ਟੀਕਾਕਰਨ ਨਾ ਕਰਵਾਉਣ ਕਾਰਨ ਆਸਟ੍ਰੇਲੀਅਨ ਓਪਨ ਵਿਚ ਨਹੀਂ ਖੇਡ ਸਕੇ ਸਨ ਜਦਕਿ ਫਰੈਂਚ ਓਪਨ ਵਿਚ ਉਨ੍ਹਾਂ ਨੂੰ ਸਪੇਨ ਦੇ ਰਾਫੇਲ ਨਡਾਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਰਬਿਆਈ ਖਿਡਾਰੀ ਦੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐੱਸ ਓਪਨ ਵਿਚ ਖੇਡਣ ’ਤੇ ਸ਼ੱਕ ਬਣਿਆ ਹੋਇਆ ਹੈ ਕਿਉਂਕਿ ਉਥੇ ਵੀ ਖੇਡਣ ਲਈ ਕੋਰੋਨਾ ਟੀਕਾ ਲਵਾਉਣਾ ਜ਼ਰੂਰੀ ਹੈ।

Related posts

ਇਸ ਗੱਲ ਦਾ ਜ਼ਿੰਦਗੀ ਭਰ ਰਹੇਗਾ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਦੁੱਖ

On Punjab

ਪਰਿਨੀਤੀ ਨੇ ਫਿਲਮ ਦੇ ਸੈੱਟ ’ਤੇ ਮਨਾਈ ਕ੍ਰਿਸਮਸ

On Punjab

Guru Randhawa ਨੇ ਟ੍ਰਾਂਸਫਾਰਮੇਸ਼ਨ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ, 2020 ’ਚ ਘਟਾਇਆ ਇੰਨੇ ਕਿਲੋ ਭਾਰ

On Punjab