PreetNama
ਸਮਾਜ/Social

WhatsApp Payment ਸਰਵਿਸ ‘ਤੇ ਬ੍ਰਾਜ਼ੀਲ ‘ਚ ਕਿਉਂ ਲੱਗਿਆ ਬੈਨ, ਜਾਣੋ ਕੀ ਹੈ ਵਜ੍ਹਾ

ਨਵੀਂ ਦਿੱਲੀ: WhatsApp ਕੰਪਨੀ ਨੇ 14 ਜੂਨ ਨੂੰ ਬ੍ਰਾਜ਼ੀਲ ‘ਚ ਵ੍ਹਟਸਐਪ ਪੇਮੈਂਟ ਸੇਵਾ ਦੀ ਸ਼ੁਰੂਆਤ ਕੀਤੀ, ਜੋ ਲਾਂਚ ਹੋਣ ਤੋਂ ਬਾਅਦ 10 ਦਿਨਾਂ ਦੇ ਅੰਦਰ-ਅੰਦਰ ਬੰਦ ਕਰ ਦਿੱਤੀ ਗਈ ਹੈ। ਆਓ ਜਾਣਦੇ ਹਾਂ ਬ੍ਰਾਜ਼ੀਲ ‘ਚ ਵਟਸਐਪ ਪੇਮੈਂਟ ‘ਤੇ ਪਾਬੰਦੀ ਦਾ ਮੁੱਖ ਕਾਰਨ।

ਬਲੂਮਬਰਗ ਵੈਬਸਾਈਟ ਦੀ ਰਿਪੋਰਟ ਅਨੁਸਾਰ ਬ੍ਰਾਜ਼ੀਲ ਵਿੱਚ ਵ੍ਹਟਸਐਪ ਪੇਮੈਂਟ ‘ਤੇ ਸਰਕਾਰ ਦੁਆਰਾ ਨਹੀਂ ਬਲਕਿ ਕੇਂਦਰੀ ਬੈਂਕ ਦੁਆਰਾ ਪਾਬੰਦੀ ਲਗਾਈ ਗਈ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੇਂਦਰੀ ਬੈਂਕ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ‘ਮੁਦਰਾ ਪ੍ਰਮਾਣਿਕਤਾ ਵਿਸ਼ਲੇਸ਼ਣ ਤੋਂ ਬਗੈਰ ਇਸ ਸੇਵਾ ਦਾ ਸੰਚਾਲਨ ਮੁਕਾਬਲੇ ਤੇ ਅੰਕੜੇ ਦੀ ਗੋਪਨੀਯਤਾ ਦੇ ਖੇਤਰ ‘ਚ ਭੁਗਤਾਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਬੈਂਕ ਅਧਿਕਾਰੀਆਂ ਨੇ ਫਿਰ ਬੇਨਤੀ ਕੀਤੀ ਕਿ ਮਾਸਟਰ ਕਾਰਡ ਇੰਕ. ਤੇ ਵੀਜ਼ਾ ਇੰਕ. ਐਪਸ ਦੁਆਰਾ ਭੁਗਤਾਨ ਤੇ ਭੁਗਤਾਨ ਦੇ ਤਬਾਦਲੇ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾਵੇ। ਬੈਂਕ ਦਾ ਕਹਿਣਾ ਹੈ ਕਿ ਭੁਗਤਾਨਾਂ ਨੂੰ ਜਾਰੀ ਰੱਖਣ ਲਈ ਬਾਜ਼ਾਰ ਦੇ ਭਾਗੀਦਾਰਾਂ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੈ। ਦੱਸ ਦਈਏ ਕਿ ਬ੍ਰਾਜ਼ੀਲ ‘ਚ ਵ੍ਹਟਸਐਪ ਯੂਜ਼ਰਸ ਦੀ ਗਿਣਤੀ 120 ਮਿਲੀਅਨ ਯਾਨੀ 12 ਕਰੋੜ ਤੋਂ ਜ਼ਿਆਦਾ ਹੈ। ਬ੍ਰਾਜ਼ੀਲ ਭਾਰਤ ਤੋਂ ਬਾਅਦ ਵ੍ਹਟਸਐਪ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੇਂਦਰੀ ਬੈਂਕ ਦਾ ਫੈਸਲਾ ਫੇਸਬੁੱਕ ਲਈ ਇਕ ਵੱਡਾ ਝਟਕਾ ਹੈ, ਕਿਉਂਕਿ ਕੰਪਨੀ ਨੇ ਪਿਛਲੇ ਦੋ ਸਾਲਾਂ ‘ਚ ਭਾਰਤ ਅਤੇ ਮੈਕਸੀਕੋ ਸਮੇਤ ਕਈ ਬਾਜ਼ਾਰਾਂ ‘ਚ ਟੈਸਟਿੰਗ ਕਰਨ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ‘ਚ ਬ੍ਰਾਜ਼ੀਲ ‘ਚ ਵ੍ਹਟਸਐਪ ਪੇਮੈਂਟ ਲਾਂਚ ਕੀਤੀ ਸੀ। ਹਾਲਾਂਕਿ ਯੂਜ਼ਰਸ ਬੇਸਬਰੀ ਨਾਲ ਭਾਰਤ ‘ਚ ਵ੍ਹਟਸਐਪ ਪੇਮੈਂਟ ਦਾ ਇੰਤਜ਼ਾਰ ਕਰ ਰਹੇ ਹਨ, ਪਰ ਇਹ ਕਦੋਂ ਤਕ ਲਾਂਚ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Related posts

ਦਿੱਲੀ ਦੇ ਕਰੀਬ 50 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

On Punjab

PGI ’ਚ 7.7 ਫੁੱਟ ਲੰਮੇ ਵਿਅਕਤੀ ਦੀ ਸਫ਼ਲ ਸਰਜਰੀ

On Punjab

Karnataka : ਦੇਸ਼ ‘ਚ 36 ਹਜ਼ਾਰ ਮੰਦਰਾਂ ਨੂੰ ਨਸ਼ਟ ਕਰ ਕੇ ਮਸਜਿਦਾਂ ਬਣਾਉਣ ਦਾ ਨਿਰਮਾਣ, ਕਰਨਾਟਕ ਭਾਜਪਾ ਵਿਧਾਇਕ ਨੇ ਕੀਤਾ ਦਾਅਵਾ

On Punjab