78.82 F
New York, US
August 6, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Web Series Glory ਦੀ ਟੀਮ ਚੰਡੀਗੜ੍ਹ ਪਹੁੰਚੀ, ਪਹਿਲੀ ਮਈ ਨੂੰ Netflix ’ਤੇ ਹੋਵੇਗੀ ਰਿਲੀਜ਼

ਚੰਡੀਗਡ਼੍ਹ-  Web series Glory ਵੈੱਬ ਸੀਰੀਜ਼ ‘ਗਲੋਰੀ’ ਦੇ ਮੁੱਖ ਕਿਰਦਾਰ ਸੁਵਿੰਦਰ ਵਿੱਕੀ, ਦਿਵਯੇਂਦੂ ਅਤੇ ਪੁਲਕਿਤ ਸਮਰਾਟ ਲੰਘੇ ਦਿਨੀਂ ਚੰਡੀਗੜ੍ਹ ਪਹੁੰਚੇ। ਇਹ ਵੈੱਬ ਸੀਰੀਜ਼ ਪਹਿਲੀ ਮਈ ਨੂੰ ਓਟੀਟੀ ਪਲੈਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਹੋ ਰਹੀ ਹੈ। ‘ਗਲੋਰੀ’ ਮਰਡਰ ਮਿਸਟਰੀ ਤੇ ਹਰਿਆਣਾ ਦੇ ਬਾਕਸਿੰਗ ਬੈਲਟ ਦੀ ਕਹਾਣੀ ਹੈ। ਇਸ ਮੌਕੇ ਕ੍ਰੀਏਟਰ-ਡਾਇਰੈਕਟਰ ਕਰਨ ਅੰਸ਼ੁਮਨ ਵੀ ਮੌਜੂਦ ਸਨ।

ਵੈੱਬ ਸੀਰੀਜ਼ ਇੱਕ ਟੁੱਟੇ ਹੋਏ ਪਰਿਵਾਰ ਦੀ ਕਹਾਣੀ ਬਿਆਨਦੀ ਹੈ ਜਿਸ ਨੂੰ ਇੱਕ ਵਾਰ ਫਿਰ ਇਕੱਠੇ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ‘ਕੋਹਰਾ’ ਫੇਮ ਅਦਾਕਾਰ ਸੁਵਿੰਦਰ ਵਿੱਕੀ ਵੈੱਬ ਸੀਰੀਜ਼ ਵਿੱਚ ਰਘੁਬੀਰ ਸਿੰਘ ਨਾਂ ਦੇ ਮੁੱਕੇਬਾਜ਼ੀ ਕੋਚ ਦੀ ਭੂਮਿਕਾ ਵਿੱਚ ਨਜ਼ਰ ਆਏਗਾ, ਜਿਸ ਦਾ ਸੁਪਨਾ ਓਲੰਪਿਕ ਤਗਮਾ ਜਿੱਤਣਾ ਹੈ। ਉਹ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਹੈ, ਜੋ ਤਣਾਅਪੂਰਨ ਰਿਸ਼ਤਿਆਂ ਕਾਰਨ ਮਿਟ ਰਹੀ ਹੈ। ਦੇਵ (ਦਿਵਿਯੇਂਦੂ) ਅਤੇ ਰਵੀ (ਪੁਲਕਿਤ ਸਮਰਾਟ) ਉਸ ਦੇ ਪੁੱਤਰ ਹਨ, ਜੋ ਆਪਣੀ ਭੈਣ ਗੁੜੀਆ (ਜੰਨਤ ਜ਼ੁਬੈਰ) ‘ਤੇ ਹਮਲੇ ਅਤੇ ਉੱਭਰਦੇ ਮੁੱਕੇਬਾਜ਼ ਨਿਹਾਲ ਸਿੰਘ ਦੇ ਕਤਲ ਦੇ ਆਲੇ ਦੁਆਲੇ ਦੇ ਰਹੱਸ ਨੂੰ ਖੋਲ੍ਹਣ ਲਈ ਸ਼ਕਤੀਗੜ੍ਹ ਵਾਪਸ ਆਉਂਦੇ ਹਨ। ਦਿਵਯੇਂਦੂ ਨੇ ਕਿਹਾ ਕਿ ਉਸ ਦਾ ਕਿਰਦਾਰ ਹੁਣ ਤੱਕ ਦੇ ਸਭ ਤੋਂ ਗੁੰਝਲਦਾਰ ਕਿਰਦਾਰਾਂ ਵਿੱਚੋਂ ਇੱਕ ਹੈ। ਅਦਾਕਾਰ ਨੇ ਕਿਹਾ ਕਿ ਉਹ ਦੂਜੀ ਵਾਰ ਕਰਨ ਅੰਸ਼ੁਮਨ ਨਾਲ ਕੰਮ ਕਰ ਰਿਹਾ ਹੈ ਤੇ ਇਹ ਬਹੁਤ ਹੀ ਖਾਸ ਤਜਰਬਾ ਸੀ। ਅੰਸ਼ੁਮਨ ਦੀ ਖਾਸੀਅਤ ਹੈ ਕਿ ਉਹ ਤੁਹਾਨੂੰ ਚੁਣੌਤੀਪੂਰਨ ਕੰਮ ਵਿੱਚ ਧੱਕਦਾ ਹੈ।

ਪੁਲਕਿਤ ਸਮਰਾਟ ਨੇ ਕਿਹਾ ਕਿ ਵੈੱਬ ਸੀਰੀਜ਼ ਵਿਚਲੇ ਉਸ ਦੇ ਕਿਰਦਾਰ ਨੇ ਉਸ ਨੂੰ ਇਹ ਅਹਿਸਾਸ ਕਰਵਾਇਆ ਕਿ ਸੱਚੀ ਮਹਾਨਤਾ ਡਿੱਗ ਕੇ ਵਾਰ-ਵਾਰ ਉੱਠਣ ਵਿੱਚ ਹੈ। ਵੈੱਬ ਸੀਰੀਜ਼ ‘ਚ ਜੰਨਤ ਜ਼ੁਬੈਰ, ਆਸ਼ੂਤੋਸ਼ ਰਾਣਾ, ਸਿਕੰਦਰ ਖੇਰ, ਸਯਾਨੀ ਗੁਪਤਾ, ਯਸ਼ਪਾਲ ਸ਼ਰਮਾ, ਕਸ਼ਮੀਰਾ ਪਰਦੇਸ਼ੀ ਅਤੇ ਕੁਨਾਲ ਠਾਕੁਰ ਵੀ ਨਜ਼ਰ ਆਉਣਗੇ। ‘ਗਲੋਰੀ’ ਦਾ ਨਿਰਮਾਣ ਮੋਹਿਤ ਸ਼ਾਹ ਅਤੇ ਕਰਨ ਅੰਸ਼ੁਮਨ ਨੇ ਆਟੋਮਿਕ ਫਿਲਮਜ਼ ਬੈਨਰ ਹੇਠ ਕੀਤਾ ਹੈ। ਗਲੋਰੀ ਦੀ ਕਹਾਣੀ ਅੰਸ਼ੁਮਨ, ਆਹੂਜਾ ਅਤੇ ਵੈਭਵ ਵਿਸ਼ਾਲ ਨੇ ਲਿਖੀ ਸੀ ਅਤੇ ਇਸ ਦਾ ਨਿਰਦੇਸ਼ਨ ਕਰਨ ਅੰਸ਼ੁਮਨ ਅਤੇ ਕਨਿਸ਼ਕ ਵਰਮਾ ਨੇ ਕੀਤਾ ਹੈ।

Related posts

ਨਿਊਜ਼ੀਲੈਂਡ ‘ਚ ਨੌਜਵਾਨ ਉਮਰ ਭਰ ਨਹੀਂ ਖਰੀਦ ਸਕਣਗੇ ਸਿਗਰਟ, ਸਰਕਾਰ ਲਗਾਏਗੀ ਪਾਬੰਦੀਨਿਊਜ਼ੀਲੈਂਡ ਨੇ ਦੇਸ਼ ਦੇ ਭਵਿੱਖ ਨੂੰ ਸਿਗਰਟਨੋਸ਼ੀ ਦੀ ਲਤ ਤੋਂ ਬਚਾਉਣ ਲਈ ਇੱਕ ਅਨੋਖੀ ਯੋਜਨਾ ਤਿਆਰ ਕੀਤੀ ਹੈ। ਸਰਕਾਰ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਨੌਜਵਾਨਾਂ ਦੁਆਰਾ ਸਿਗਰਟ ਖਰੀਦਣ ‘ਤੇ ਉਮਰ ਭਰ ਪਾਬੰਦੀ ਲਗਾਉਣ ਲਈ ਕਾਨੂੰਨ ਲਿਆਉਣ ਜਾ ਰਹੀ ਹੈ। ਇਹ ਕਾਨੂੰਨ ਅਗਲੇ ਸਾਲ ਤੱਕ ਲਾਗੂ ਹੋ ਸਕਦਾ ਹੈ। ਕਾਨੂੰਨ ਤਹਿਤ ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ਵੀ ਸਾਲ ਦਰ ਸਾਲ ਵਧਦੀ ਰਹੇਗੀ। ਜਾਣੋ ਕੀ ਹੋਵੇਗਾ, ਕਾਨੂੰਨ ਲਾਗੂ ਹੋਣ ਤੋਂ ਬਾਅਦ ਸਰਕਾਰ ਦਾ ਤਰਕ ਹੈ ਕਿ ਕਾਨੂੰਨ ਦੇ ਲਾਗੂ ਹੋਣ ਦੇ 65 ਸਾਲ ਬਾਅਦ ਦੁਕਾਨਦਾਰ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਸਿਗਰਟ ਵੇਚ ਸਕਣਗੇ। ਸਰਕਾਰ ਨੇ 2025 ਤੱਕ ਦੇਸ਼ ਵਿੱਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਨੂੰ ਪੰਜ ਫੀਸਦੀ ਤੱਕ ਘਟਾਉਣ ਦਾ ਵੀ ਟੀਚਾ ਰੱਖਿਆ ਹੈ। ਸਰਕਾਰ ਨੇ ਕਿਹਾ ਕਿ ਸਿਗਰਟਨੋਸ਼ੀ ਨੂੰ ਘਟਾਉਣ ਦੇ ਹੋਰ ਯਤਨਾਂ ਵਿੱਚ ਬਹੁਤ ਸਮਾਂ ਲੱਗ ਰਿਹਾ ਹੈ। ਸਰਕਾਰ ਦਾ ਟੀਚਾ ਹੈ ਕਿ ਵੇਚੇ ਜਾਣ ਵਾਲੇ ਸਾਰੇ ਉਤਪਾਦਾਂ ਅਤੇ ਤੰਬਾਕੂ ਵਿੱਚ ਨਿਕੋਟੀਨ ਦੇ ਪੱਧਰ ਨੂੰ ਘਟਾਉਣਾ। ਦੇਸ਼ ਵਿੱਚ ਹਰ ਸਾਲ ਪੰਜ ਹਜ਼ਾਰ ਲੋਕ ਸਿਗਰਟਨੋਸ਼ੀ ਕਾਰਨ ਮਰਦੇ ਹਨ।

On Punjab

ਭਾਰਤ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਕੀਤੀ

On Punjab

ਤੇਂਦੁਲਕਰ ਨੂੰ ਮਿਲੇਗਾ ਬੀਸੀਸੀਆਈ ਲਾਈਫਟਾਈਮ ਅਚੀਵਮੈਂਟ ਪੁਰਸਕਾਰ

On Punjab