PreetNama
ਖਾਸ-ਖਬਰਾਂ/Important News

Washington DC Shooting : ਵ੍ਹਾਈਟ ਹਾਊਸ ਨੇੜੇ ਚੱਲੀਆਂ ਗੋਲ਼ੀਆਂ, ਇਕ ਦੀ ਮੌਤ; ਪੁਲਿਸ ਅਧਿਕਾਰੀ ਸਮੇਤ 3 ਲੋਕ ਜ਼ਖ਼ਮੀ

Washington DC Shooting : ਵਾਸ਼ਿੰਗਟਨ ਡੀਸੀ ‘ਚ ਯੂ ਸਟ੍ਰੀਟ ਨਾਰਥਵੈਸਟ (U Street Northwest in Washington, DC) ‘ਤੇ ਇਕ ਸੰਗੀਤ ਪ੍ਰੋਗਰਾਮ ‘ਚ ਇਕ ਪੁਲਿਸ ਅਧਿਕਾਰੀ ਸਮੇਤ ਕਈ ਲੋਕਾਂ ਨੂੰ ਇਕ ਜਗ੍ਹਾ ‘ਤੇ ਗੋਲ਼ੀ ਮਾਰ ਦਿੱਤੀ ਗਈ, ਜਿਸ ਦੀ ਦੂਰੀ ਵ੍ਹਾਈਟ ਹਾਊਸ ਤੋਂ 2 ਮੀਲ ਤੋਂ ਵੀ ਘੱਟ ਹੈ। ਮੀਡੀਆ ਮੁਤਾਬਕ ਮੈਟਰੋਪੋਲਿਟਨ ਪੁਲਿਸ ਵਿਭਾਗ (MPD) 14ਵੀਂ ਤੇ ਯੂ ਸਟ੍ਰੀਟ, ਐੱਨਡਬਲਯੂ ਇਲਾਕੇ ‘ਚ ਸ਼ੂਟਿੰਗ ਦੀ ਸਥਿਤੀ ਦਾ ਜਵਾਬ ਦੇ ਰਿਹਾ ਹੈ, ਜਿਸ ਵਿਚ ਇਕ ਐੱਮਪੀਡੀ ਅਧਿਕਾਰੀ ਸਮੇਤ ਕਈ ਲੋਕਾਂ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ।’ ਡੀਸੀ ਪੁਲਿਸ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਇਕ ਪੁਲਿਸ ਅਧਿਕਾਰੀ ਤੇ ਦੋ ਲੋਕ ਜ਼ਖ਼ਮੀ ਹਨ।

ਡੀਸੀ ਪੁਲਿਸ ਯੂਨੀਅਨ (DC Police Union) ਨੇ ਵੀ ਇਕ ਟਵੀਟ ‘ਚ ਪੁਸ਼ਟੀ ਕੀਤੀ ਹੈ ਕਿ ਸ਼ੂਟਿੰਗ ਦੌਰਾਨ ਉਸ ਦੇ ਇਕ ਪੁਲਿਸਅਧਿਕਾਰੀ ਨੂੰ ਗੋਲ਼ੀ ਮਾਰ ਦਿੱਤੀ ਗਈ। ਉਨ੍ਹਾਂ ਕਿਹਾ, ‘ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ 14ਵੇਂ ਤੇ ਯੂ ਸੈਂਟ ਐੱਨਡਬਲਯੂ ਦੇ ਖੇਤਰ ‘ਚ ਕੰਮ ਕਰ ਰਹੇ ਸਾਡੇ ਇਕ ਮੈਂਬਰ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ। ਮੈਂਬਰ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਉਸ ਦੀ ਹਾਲਤ ਸਥਿਰ ਹੈ।’ ਇਕ ਸਥਾਨਕ ਮੀਡੀਆ ਆਉਟਲੈੱਟ ਅਨੁਸਾਰ, ਸ਼ੂਟਿੰਗ 14ਵੇਂ ਤੇ ਯੂ ਸਟ੍ਰੀਟ ‘ਤੇ ‘ਮੋਚੇਲਾ’ ਨਾਂ ਦੇ ਇਕ ਜੁਨੇਟੀਨ ਸੰਗੀਤ ਸਮਾਗਮ ਦੀ ਸਾਈਟ ‘ਤੇ ਜਾਂ ਉਸ ਦੇ ਕੋਲ ਹੋਈ।

Related posts

ਅਸੀਂ ‘ਇੰਡੀਆ’ ਗੱਠਜੋੜ ਦਾ ਹਿੱਸਾ ਨਹੀਂ ਹਾਂ: ‘ਆਪ’

On Punjab

ਸਰਬ ਪਾਰਟੀ ਵਫ਼ਦਾਂ ਨੇ ਜਾਪਾਨ ਅਤੇ ਯੂਏਈ ਵਿੱਚ ‘ਅਪਰੇਸ਼ਨ ਸਿੰਧੂਰ’ ਬਾਰੇ ਦਿੱਤੀ ਜਾਣਕਾਰੀ

On Punjab

ਨਕਲੀ ਪਾਸਪੋਰਟ ‘ਤੇ ਨਕਲੀ ਵੀਜ਼ਾ! 15 ਸਾਲ ਬਾਅਦ ਵਿਦੇਸ਼ ‘ਚ ਖੁੱਲ੍ਹਿਆ ਰਾਜ਼

On Punjab