PreetNama
ਖਬਰਾਂ/News

Vitamin A Deficiency : ਵਿਟਾਮਿਨ A ਦੀ ਘਾਟ ਦੇ ਇਨ੍ਹਾਂ ਲੱਛਣਾਂ ਨੂੰ ਨਾ ਕਰਿਓ ਨਜ਼ਰਅੰਦਾਜ਼, ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ

ਵਿਟਾਮਿਨ ਏ ਦੀ ਕਮੀ ਬੱਚਿਆਂ ਵਿੱਚ ਗੰਭੀਰ ਬਿਮਾਰੀਆਂ, ਇਨਫੈਕਸ਼ਨ ਤੇ ਅੰਨ੍ਹੇਪਣ ਦਾ ਵੱਡਾ ਕਾਰਨ ਹੋ ਸਕਦੀ ਹੈ। ਆਮ ਤੌਰ ‘ਤੇ ਬੱਚੇ ਤੇ ਔਰਤਾਂ ਵਿਟਾਮਿਨ ਏ ਦੀ ਘਾਟ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਸ ਕਾਰਨ ਗਰਭਵਤੀ ਔਰਤਾਂ ਨੂੰ ਨਾਈਟ ਬਲਾਈਂਡਨੈੱਸ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਵਿਟਾਮਿਨ ਏ ਦੀ ਘਾਟ ਇਮਿਊਨ ਸਿਸਟਮ ਨੂੰ ਵੀ ਪ੍ਰਭਾਵਿਤ ਕਰਦੀ ਹੈ ਜਿਸ ਕਾਰਨ ਮਲੇਰੀਆ, ਦਸਤ ਤੇ ਖਸਰਾ ਹੋ ਸਕਦਾ ਹੈ, ਜੋ ਕਈ ਵਾਰ ਘਾਤਕ ਸਿੱਧ ਹੋ ਸਕਦਾ ਹੈ।

ਵਿਟਾਮਿਨ ਏ ਦੀ ਕਮੀ ਕਾਰਨ ਸਰੀਰ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਨਾਲ ਲੜਨ ਦੀ ਸਮਰੱਥਾ ਗੁਆ ਬੈਠਦਾ ਹੈ। ਨਤੀਜੇ ਵਜੋਂ ਮਰੀਜ਼ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਟਾਮਿਨ ਏ ਦੀ ਕਮੀ ਹੱਡੀਆਂ ਦੇ ਵਿਕਾਸ ਸਮੇਤ ਪੂਰੇ ਸਰੀਰ ਦੇ ਵਿਕਾਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।

ਵਿਟਾਮਿਨ ਏ ਦੀ ਕਮੀ ਦੇ ਲੱਛਣ ਕੀ ਹਨ?

ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ

ਖੁਸ਼ਕ ਹੋਣ ਕਾਰਨ ਬੁੱਲ੍ਹ ਫਟਣਾ

ਦਸਤ

ਬਲੈਡਰ ‘ਚ ਇਨਫੈਕਸ਼ਨ

ਜ਼ਖ਼ਮ ਜਲਦੀ ਨਾ ਭਰਨਾ

ਬੱਚੇ ਦਾ ਸਰੀਰਕ ਵਿਕਾਸ ਰੁਕਣਾ

ਅੱਖਾਂ ਦੀ ਰੋਸ਼ਨੀ ਘਟਣਾ

ਸਾਹ ਨਲੀ ਦੇ ਉਪਰਲੇ ਤੇ ਹੇਠਲੇ ਭਾਗ ‘ਚ ਇਨਫੈਕਸ਼ਨ

ਵਿਟਾਮਿਨ ਏ ਦੀ ਕਮੀ ਨਾਲ ਕੀ ਸਮੱਸਿਆਵਾਂ ਹੁੰਦੀਆਂ ਹਨ?

ਡਰਾਈ ਸਕਿਨ

ਵਿਟਾਮਿਨ ਏ ਸਕਿਨ ਦੇ ਸੈੱਲਾਂ ਦੇ ਗਠਨ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਐਗਜ਼ੀਮਾ ਤੇ ਸਕਿਨ ਨਾਲ ਸਬੰਧਤ ਹੋਰ ਸਮੱਸਿਆਵਾਂ ਵਿਟਾਮਿਨ ਏ ਦੀ ਕਮੀ ਕਾਰਨ ਹੁੰਦੀਆਂ ਹਨ, ਜਿਸ ਨਾਲ ਸਕਿਨ ਖੁਸ਼ਕ ਤੇ ਖੁਜਲੀਦਾਰ ਹੋ ਜਾਂਦੀ ਹੈ।

ਅੱਖਾਂ ਨਾਲ ਜੁੜੀਆਂ ਸਮੱਸਿਆਵਾਂ

ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਵਿਟਾਮਿਨ ਏ ਦੀ ਕਮੀ ਕਾਰਨ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਅੱਖਾਂ ਦੀ ਰੌਸ਼ਨੀ ਘਟਣਾ, ਅੱਖਾਂ ਵਿੱਚ ਹੰਝੂ ਨਾ ਆਉਣਾ, ਅੱਖਾਂ ‘ਚ ਲਗਾਤਾਰ ਜਲਨ ਹੋਣਾ ਵਿਟਾਮਿਨ ਏ ਦੀ ਕਮੀ ਦੇ ਲੱਛਣ ਹਨ। ਸਮੇਂ ਸਿਰ ਇਸਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਅੰਨ੍ਹੇਪਣ ਅਤੇ ਨਾਈਟ ਬਲਾਈਂਡਨੈੱਸ ਦੀ ਸਮੱਸਿਆ ਹੋ ਸਕਦੀ ਹੈ।

ਬਾਂਝਪਨ

ਵਿਟਾਮਿਨ ਏ ਦੀ ਕਮੀ ਮਰਦਾਂ ਤੇ ਔਰਤਾਂ ਦੋਵਾਂ ਵਿੱਚ ਬਾਂਝਪਨ ਦਾ ਕਾਰਨ ਬਣ ਸਕਦੀ ਹੈ। ਇਹ ਬੱਚਿਆਂ ਦੇ ਵਿਕਾਸ ਲਈ ਵੀ ਫਾਇਦੇਮੰਦ ਹੈ। ਵਿਟਾਮਿਨ ਏ ਇਕ ਐਂਟੀਆਕਸੀਡੈਂਟ ਵਜੋਂ ਵੀ ਕੰਮ ਕਰਦਾ ਹੈ ਜੋ ਕਿ ਬਾਂਝ ਮਰਦਾਂ ਨੂੰ ਉਨ੍ਹਾਂ ਦੇ ਸਰੀਰ ‘ਚ ਆਕਸੀਡੇਟਿਵ ਤਣਾਅ ਦੇ ਕਾਰਨ ਲੋੜੀਂਦਾ ਹੈ।

ਸਰੀਰਕ ਵਿਕਾਸ ‘ਚ ਅੜਿੱਕਾ

ਜਿਨ੍ਹਾਂ ਬੱਚਿਆਂ ਨੂੰ ਵਿਟਾਮਿਨ ਏ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਦੇ ਸਰੀਰਕ ਵਿਕਾਸ ‘ਚ ਸਮੱਸਿਆ ਹੋ ਸਕਦੀ ਹੈ। ਵਿਟਾਮਿਨ ਏ ਦੀ ਕਮੀ ਕਾਰਨ ਬੱਚਿਆਂ ਦੀਆਂ ਹੱਡੀਆਂ ਦਾ ਵਿਕਾਸ ਵੀ ਰੁਕ ਜਾਂਦਾ ਹੈ।

Related posts

ਅਮਰੀਕਾ ’ਚ ਨਹੀਂ ਸਿੱਖ ਸੁਰੱਖਿਅਤ

Pritpal Kaur

ਪੀੜਤ ਦੀ ਮਾਂ ਵੱਲੋਂ 9 ਫਰਵਰੀ ਨੂੰ ਸੜਕਾਂ ’ਤੇ ਉਤਰਨ ਲਈ ਲੋਕਾਂ ਨੂੰ ਅਪੀਲ

On Punjab

ਬਜਟ ਸੈਸ਼ਨ ਰਾਸ਼ਟਰਪਤੀ ਦੇ ਸੰਬੋਧਨ ਨਾਲ 31 ਜਨਵਰੀ ਨੂੰ ਹੋਵੇਗੀ ਬਜਟ ਇਜਲਾਸ ਦੀ ਸ਼ੁਰੂਆਤ

On Punjab