94.14 F
New York, US
July 29, 2025
PreetNama
ਸਮਾਜ/Social

US : ਰਾਸ਼ਟਰਪਤੀ ਬਣਦੇ ਹੀ ਐਕਸ਼ਨ ਮੋਡ ‘ਚ ਜੋਅ ਬਾਇਡਨ, ਮੁਸਲਿਮ ਟ੍ਰੈਵਲ ਬੈਨ ਤੋਂ WHO ਤਕ ਲਏ ਇਹ ਵੱਡੇ ਫ਼ੈਸਲੇ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ (Joe Biden) ਕੁਰਸੀ ਸੰਭਾਲਦੇ ਹੀ ਐਕਸ਼ਨ ਮੋਡ ‘ਚ ਆ ਗਏ ਹਨ। ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਡੋਨਾਲਡ ਟਰੰਪ ਦੇ ਕਈ ਫ਼ੈਸਲੇ ਪਲਟਣ ਦੇ ਨਾਲ ਹੀ ਕਈ ਵੱਡੇ ਫ਼ੈਸਲੇ ਲਏ। ਬਾਇਡਨ ਨੇ ਪਹਿਲੇ ਦਿਨ ਕਈ ਫ਼ੈਸਲਿਆਂ ‘ਤੇ ਦਸਤਖ਼ਤ ਕਰ ਦਿੱਤੇ ਜਿਨ੍ਹਾਂ ਵਿਚ ਉਹ ਪੈਰਿਸ ਜਲਵਾਯੂ ਸਮਝੌਤੇ ਨਾਲ ਜੁੜਨਗੇ। ਬਾਇਡਨ ਨੇ ਇਸ ਤੋਂ ਇਲਾਵਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਫ਼ੈਸਲੇ ‘ਤੇ ਵੀ ਦਸਤਖ਼ਤ ਕੀਤੇ। ਉਨ੍ਹਾਂ ਨੇ ਮਾਸਕ ਤੇ ਸੋਸ਼ਲ ਡਿਸਟੈਂਸਿੰਗ (Social Distancing) ਨੂੰ ਦੇਸ਼ ਵਿਚ ਲਾਜ਼ਮੀ ਕਰ ਦਿੱਤਾ ਹੈ।
ਰਾਸ਼ਟਰਪਤੀ ਬਾਇਡਨ ਨੇ ਟਰੰਪ ਦੇ ਫ਼ੈਸਲੇ ਦੇ ਪਲਟਦੇ ਹੋਏ ਅਮਰੀਕਾ ‘ਚ ਮੁਸਲਿਮ ਟ੍ਰੈਵਲ ਬੈਨ ਨੂੰ ਵੀ ਹਟਾ ਦਿੱਤਾ।
ਦੱਸ ਦੇਈਏ ਕਿ ਯੂਐੱਸ ਸਾਬਕਾ ਰਾਸ਼ਟਰਪਤੀ ਨੇ ਕੁਝ ਮੁਸਲਿਮ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ ‘ਤੇ ਰੋਕ ਲਗਾ ਦਿੱਤੀ ਸੀ। ਦੱਸ ਦੇਈਏ ਯੂਐੱਸ ਸਾਬਕਾ ਰਾਸ਼ਟਰਪਤੀ ਨੇ ਕੁਝ ਮੁਸਲਿਮ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ ‘ਤੇ ਰੋਕਲ ਗਾ ਦਿੱਤੀ ਸੀ। ਉੱਥੇ ਹੀ ਜੋਅ ਨੇ ਮੈਕਸੀਕੋ ਬਾਰਡਰ ‘ਤੇ ਕੰਧ ਬਣਨ ਦੇ ਡੋਨਾਲਡ ਟਰੰਪ ਦੇ ਫ਼ੈਸਲੇ ਨੂੰ ਵੀ ਪਲਟ ਦਿੱਤਾ ਤੇ ਫੰਡਿੰਗ ਰੋਕ ਦਿੱਤੀ।
ਇਸ ਤੋਂ ਇਲਾਵਾ ਅਮਰੀਕੀ ਪ੍ਰੈਜ਼ੀਡੈਂਟ ਨੇ ਕੀਸਟੋਨ ਪਾਈਪਲਾਈਨ ਦੇ ਵਿਸਥਾਰ ‘ਤੇ ਵੀ ਰੋਕ ਲਗਾ ਦਿੱਤੀ ਹੈ। ਕੀਸਟੋਨ ਇਕ ਤੇਲ ਪਾਈਪਲਾਈਨ ਹੈ ਜੋ ਕੱਚੇ ਤੇਲ ਨੂੰ ਅਲਬਰਟੋ ਦੇ ਕੈਨੇਡਾਈ ਸੂਬੇ ਤੋਂ ਇਲੀਨੋਇਸ, ਓਕਲਾਹੋਮਾ ਤੇ ਟੈਕਸਾਸ ਲੈ ਜਾਂਦੀ ਹੈ। ਚੋਣ ਵੇਲੇ ਬਾਇਡਨ ਨੇ ਕੀਸਟੋਨ ਐਕਸੈੱਲ ਪਾਈਪਲਾਈਨ ਦਾ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਟਾਰ ਸੈਂਡਜ਼ ਦੀ ਅਮਰੀਕਾ ਨੂੰ ਜ਼ਰੂਰਤ ਨਹੀਂ ਹੈ। ਉੱਥੇ ਹੀ ਬਾਈਡਨ ਨੇ ਵਿਸ਼ਵ ਸਿਹਤ ਸੰਗਠਨ ‘ਚ ਦੁਬਾਰਾ ਸ਼ਾਮਲ ਹੋਣ ਦਾ ਵੀ ਫ਼ੈਸਲਾ ਲਿਆ ਹੈ।
ਰਾਸ਼ਟਰਪਤੀ ਜੋਅ ਬਾਇਡਨ ਦੇ ਪਹਿਲੇ ਭਾਸ਼ਣ ਦੇ ਕੁਝ ਅੰਸ਼ਉੱਥੇ ਹੀ ਜੋਅ ਬਾਇਡਨ ਨੇ ਆਪਣੇ ਪਰਿਵਾਰਕ ਬਾਈਬਲ ਨੂੰ ਹੱਥ ‘ਚ ਰੱਖ ਕੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਦੇਸ਼ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿੱਤਾ ਜਸ਼ਨ ਮਨਾਈਏ, ਇਹ ਇਕ ਉਮੀਦਵਾਰ ਦੀ ਜਿੱਤ ਨਹੀਂ ਬਲਕਿ ਲੋਕਤੰਤਰ ਦੀ ਜਿੱਤ ਹੈ। ਦੇਸ਼ ਵਿਚ ਕੋਰੋਨਾ, ਅਸਮਾਨਤਾ ਤੇ ਨਸਲਵਾਦ ਦਾ ਸੰਕਟ ਆਇਆ, ਪਰ ਅਸੀਂ ਇਕੱਠੇ ਇਸ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ, ਅਸੀਂ ਜਾਣਿਆ ਹੈ ਕਿ ਲੋਕਤੰਤਰ ਬੇਸ਼ਕੀਮਤੀ ਹੁੰਦਾ ਹੈ। ਕੁਝ ਦਿਨ ਪਹਿਲਾਂ ਹਿੰਸਾਕ ਭੜਕਾ ਕੇ ਸੰਸਦ ਭਵਨ ਦੀ ਨੀਂਹ ਨੂੰ ਨੁਕਸਾਨ ਪਹੁੰਚਾਇਆ ਗਿਆ। ਹੁਣ ਅਸੀਂ ਇਕ ਦੇਸ਼ ਦੇ ਰੂਪ ‘ਚ ਨਾਲ ਆਏ ਹਾਂ। ਬਾਇਡਨ ਨੇ ਕਿਹਾ ਕਿ ਅਮਰੀਕਾ ਇਕ ਮਹਾਨ ਦੇਸ਼ ਹੈ, ਸਦੀਆਂ ਤੋਂ ਅਸੀਂ ਹਰ ਮੁਸ਼ਕਿਲਾਂ ਨਾਲ ਲੜਦੇ ਹੋਏ ਅੱਗੇ ਵਧੇ ਹਾਂ। ਅਸੀਂ ਹਾਲੇ ਕਾਫੀ ਅੱਗੇ ਜਾਣਾ ਹੈ, ਅਸੀਂ ਤੇਜ਼ੀ ਨਾਲ ਕੰਮ ਕਰਨਾ ਹੈ, ਬਹੁਤ ਕੁਝ ਬਣਾਉਣਾ ਤੇ ਹਾਸਲ ਵੀ ਕਰਨਾ ਹੈ। ਬਾਇਡਨ ਨੇ ਆਪਣੇ ਭਾਸ਼ਣ ‘ਚ ਕਮਲਾ ਹੈਰਿਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼ਵੇਤ ਸ੍ਰੇਸ਼ਠਤਾ ਵਰਗੀ ਸੌੜੀ ਸੋਚ ਦੀ ਹੁਣ ਨਵੇਂ ਅਮਰੀਕਾ ‘ਚ ਕੋਈ ਜਗ੍ਹਾ ਨਹੀਂ ਹੈ।

Related posts

🔴ਲਾਈਵ ਅਪਡੇਟਸ ਏਅਰ ਇੰਡੀਆ ਵੱਲੋਂ ਜਹਾਜ਼ ਵਿਚ ਸਵਾਰ 241 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ

On Punjab

ਮਜ਼ਬੂਤ ਆਲਮੀ ਰੁਝਾਨਾਂ ਕਾਰਨ ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰਾਂ ਵਿੱਚ ਤੇਜ਼ੀ

On Punjab

ਆਡੀਓ ਲੀਕ ਤੋਂ ਸਹਿਮੀ ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਚੁੱਕਿਆ ਵੱਡਾ ਕਦਮ, ਪੀਐੱਮ ਦਫ਼ਤਰ ‘ਚ ਕਈ ਚੀਜ਼ਾਂ ‘ਤੇ ਲੱਗੀ ਪਾਬੰਦੀ

On Punjab