62.67 F
New York, US
August 27, 2025
PreetNama
ਰਾਜਨੀਤੀ/Politics

Union Budget 2021: ਦੇਸ਼ ’ਚ ਬਣਨਗੀਆਂ 7 Mega Textile Parks, ਮਿਲਣਗੇ ਰੁਜ਼ਗਾਰ ਦੇ ਨਵੇਂ ਮੌਕੇ

ਬਜਟ 2021 ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਣ ਕੀਤਾ ਹੈ ਕਿ ਆਉਣ ਵਾਲੇ ਤਿੰਨ ਸਾਲਾਂ ’ਚ ਭਾਰਤ ’ਚ 7 ਮੈਗਾ ਟੈਕਸਟਾਈਲ ਪਾਰਕ ਬਣਾਏ ਜਾਣਗੇ। ਜੋ ਕਿ ਚੀਨ ਤੇ Vietnam ਦੀ ਤਰਜ ’ਤੇ ਵਿਕਸਿਤ ਹੋਣਗੇ। ਸਰਕਾਰ ਟੈਕਸਟਾਈਲ ਸੈਕਟਰ ਦਾ ਆਕਾਰ ਵਾਧਾ ਕੇ 300 ਅਰਬ ਡਾਲਰ ਦਾ ਖ਼ਰਚ ਕਰੇਗੀ। ਚੰਗੀ ਗੱਲ ਇਹ ਹੈ ਕਿ ਟੈਕਸਟਾਈਲ ਸੈਕਟਰ ’ਚ ਕੀਤੇ ਗਏ ਇਸ ਐਲਾਨ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਈ ਨਵੇਂ ਮੌਕੇ ਮਿਲਣਗੇ। ਸਰਕਾਰ ਟੈਕਸਟਾਈਲ ਪਾਰਕ ਬਣਾਉਣ ਲਈ ਪ੍ਰਾਜੈਕਟ ’ਤੇ ਕੰਮ ਕਰ ਰਹੀ ਹੈ।

ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਸੀਤਾਰਮਨ ਨੇ ਟੈਕਸਟਾਈਲ ਸੈਕਟਰ ਨੂੰ ਲੈ ਕੀਤੇ ਗਏ ਐਲਾਨ ’ਚ ਕਿਹਾ ਕਿ ‘ਕੱਪੜਾ ਉਦਯੋਗ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਬਣਾਉਣ ਲਈ ਅਗਲੇ ਤਿੰਨ ਸਾਲਾਂ ’ਚ ਕੁੱਲ 7 ਟੈਕਸਟਾਈਲ ਪਾਰਕ ਸਥਾਪਤ ਕੀਤੇ ਜਾਣਗੇ।’ ਸਰਕਾਰ ਇਸ ਤਰ੍ਹਾਂ ਟੈਕਸ ਟਾਈਲ ਯੂਨਿਟ ਦਾ ਨਿਰਮਾਣ ਕਰੇਗੀ ਜੋ ਕਿ ਪੂਰੀ ਤਰ੍ਹਾਂ ਗਲੋਬਲ ਤੇ Competitive ਹੋਵੇ। ਇਨ੍ਹਾਂ ’ਚ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਰੁਜ਼ਗਾਰ ਮੁਹੱਇਆ ਕਰਵਾਇਆ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਭਾਰਤ ’ਚ ਬਣਨ ਵਾਲੇ 7 ਮੈਗਾ ਟੈਕਸਟਾਈਲ ਪਾਰਕ ਚੀਨ, Vietnam ਤੇ Ethiopia ’ਚ ਬਣੇ ਪਾਰਕ ਦੀ ਤਰਜ ’ਤੇ ਬਣਨਗੇ। ਇਸ ਤਰ੍ਹਾਂ ਪਾਰਕ ਬਣਾਉਣ ਲਈ 1000 ਏਕੜ ਤੋਂ ਵਧ ਖੇਤਰ ਦੀ ਜ਼ਰੂਰਤ ਹੋਵੇਗੀ।

Related posts

Today’s Hukamnama : ਅੱਜ ਦਾ ਹੁਕਮਨਾਮਾ(16-11-2024) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ

On Punjab

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ’ਤੇ ਨਸਲੀ ਹਮਲਾ; ਪਤਨੀ ਨੇ ਪੂਰੀ ਘਟਨਾ ਕੈਮਰੇ ’ਚ ਕੈਦ ਕੀਤੀ

On Punjab

ਮਥੁਰਾ ਸ਼ਾਹੀ ਈਦਗਾਹ ਵਿਵਾਦ: ਮਸਜਿਦ ਕਮੇਟੀ ਦੀ ਅਰਜ਼ੀ ’ਤੇ ਸੁਣਵਾਈ ਭਲਕੇ

On Punjab