73.04 F
New York, US
June 14, 2025
PreetNama
ਸਮਾਜ/Social

Tribhuvan Airport : ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ ‘ਤੇ ਰੋਕੀਆਂ ਗਈਆਂ ਉਡਾਣਾਂ, ਇੱਕ ਘੰਟੇ ਲਈ ਅੰਤਰਰਾਸ਼ਟਰੀ ਸੇਵਾਵਾਂ ਰਹੀਆਂ ਠੱਪ

ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਏ ਹਾਦਸੇ ਤੋਂ ਬਾਅਦ ਸ਼ਨੀਵਾਰ ਨੂੰ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਦੱਸ ਦੇਈਏ ਕਿ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਕਨੀਕੀ ਕਾਰਨਾਂ ਕਰਕੇ ਉਡਾਣਾਂ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਸਰਵਰ ‘ਚ ਖਰਾਬੀ ਆ ਗਈ ਸੀ, ਜਿਸ ਤੋਂ ਬਾਅਦ ਏਅਰਪੋਰਟ ਅਧਿਕਾਰੀਆਂ ਨੇ ਇਹ ਫੈਸਲਾ ਲਿਆ ਹੈ।

ਇੱਕ ਘੰਟੇ ਲਈ ਸੇਵਾਵਾਂ ਠੱਪ ਰਹੀਆਂ

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਇਮੀਗ੍ਰੇਸ਼ਨ ਸਰਵਰ ‘ਚ ਸਮੱਸਿਆ ਆਉਣ ਤੋਂ ਬਾਅਦ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਹਵਾਈ ਅੱਡੇ ਦੇ ਮੁੱਖ ਅਧਿਕਾਰੀ ਪ੍ਰੇਮਨਾਥ ਠਾਕੁਰ ਨੇ ਦੱਸਿਆ ਕਿ ਕਰੀਬ ਇਕ ਘੰਟੇ ਤੋਂ ਅਸੀਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਮੀਗ੍ਰੇਸ਼ਨ ਸਰਵਰ ਕੰਮ ਨਾ ਕਰਨ ਕਾਰਨ ਅੰਤਰਰਾਸ਼ਟਰੀ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਅੰਤਰਰਾਸ਼ਟਰੀ ਸੇਵਾਵਾਂ ਕਦੋਂ ਤੱਕ ਬਹਾਲ ਕੀਤੀਆਂ ਜਾਣਗੀਆਂ।

Related posts

ਬਾਰਸ਼ ਨੇ ਰੋਕੀ ਮੁੰਬਈ ‘ਚ ਜ਼ਿੰਦਗੀ ਦੀ ਰਫਤਾਰ

On Punjab

ਅਮਰੀਕੀ ਕੋਰਟ ਵੱਲੋਂ Donald Trump ਦੇ Harvard ਸਬੰਧੀ ਹੁਕਮਾਂ ’ਤੇ ਅਸਥਾਈ ਰੋਕ

On Punjab

ਪਟਨਾ: ਸਿੱਖ ਸੰਗਤਾਂ ਲਈ ਮੁਫ਼ਤ ਹੋਵੇਗੀ E-ਰਿਕਸ਼ਾ ਤੇ ਬੱਸ ਸੇਵਾ

On Punjab