PreetNama
ਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕੀ ਰਾਸ਼ਟਰਪਤੀ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ ‘ਤੇ ਆਉਣਗੇ ਭਾਰਤ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪਹਿਲੀ ਵਾਰ 8 ਸਤੰਬਰ ਨੂੰ 3 ਦਿਨਾਂ ਦੌਰੇ ‘ਤੇ ਭਾਰਤ ਆ ਰਹੇ ਹਨ। ਉਹ ਏਅਰਫੋਰਸ-1 ਰਾਹੀਂ ਦਿੱਲੀ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਦਾ ਸਵਾਗਤ ਕਰ ਸਕਦੇ ਹਨ8 ਸਤੰਬਰ ਨੂੰ ਬਾਇਡਨ ਪੀਐਮ ਮੋਦੀ ਨਾਲ ਦੋ-ਪੱਖੀ ਬੈਠਕ ਵੀ ਕਰਨਗੇ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਦੱਸਿਆ ਸੀ ਕਿ ਉਹ 7 ਸਤੰਬਰ ਤੋਂ ਦਿੱਲੀ ਦੇ ਦੌਰੇ ‘ਤੇ ਹੋਣਗੇ।

ਹੁਣ ਵ੍ਹਾਈਟ ਹਾਊਸ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਅਮਰੀਕਾ ਤੋਂ ਜਰਮਨੀ ਦੇ ਰੈਮਸਟੀਨ ਸ਼ਹਿਰ ਜਾਣਗੇ। ਉਥੋਂ ਭਾਰਤ ਆਉਣਗੇ। ਇਸ ਤੋਂ ਬਾਅਦ ਉਹ 9-10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ‘ਚ ਸ਼ਿਰਕਤ ਕਰਨਗੇ। ਬਾਇਡਨ ਨੂੰ ਦਿੱਲੀ ਦੇ ਆਈਟੀਸੀ ਮੌਰਿਆ ਹੋਟਲ ਵਿੱਚ ਠਹਿਰਾਇਆ ਜਾਵੇਗਾ। ਬਾਇਡਨ ਦੀ ਸੁਰੱਖਿਆ ਲਈ ਅਮਰੀਕਾ ਦੀ ਸੀਕ੍ਰੇਟ ਸਰਵਿਸ ਟੀਮ 3 ਦਿਨ ਪਹਿਲਾਂ ਭਾਰਤ ਪਹੁੰਚ ਚੁੱਕੀ ਹੈ।

ਬਾਇਡਨ ਸੀਕ੍ਰੇਟ ਸਰਵਿਸ ਦੇ 300 ਕਮਾਂਡੋਜ਼ ਦੀ ਸੁਰੱਖਿਆ ਹੇਠ ਹੋਣਗੇ। ਦਿੱਲੀ ਦੀਆਂ ਸੜਕਾਂ ‘ਤੇ ਨਿਕਲਣ ਵਾਲਾ ਸਭ ਤੋਂ ਵੱਡਾ ਕਾਫਲਾ ਵੀ ਉਨ੍ਹਾਂ ਦਾ ਹੀ ਹੋਵੇਗਾ, ਜਿਸ ‘ਚ 55-60 ਗੱਡੀਆਂ ਸ਼ਾਮਿਲ ਹੋਣਗੀਆਂ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ਬਾਇਡਨ ਲਈ ਦੁਨੀਆ ਦੀ ਸਭ ਤੋਂ ਸੁਰੱਖਿਅਤ ਕਾਰ ‘ਦ ਬੀਸਟ’ ਵੀ ਭਾਰਤ ਲਿਆਂਦੀ ਜਾ ਰਹੀ ਹੈ। ਇਸ ਕਾਰ ‘ਚ ਬੈਠ ਕੇ ਉਹ ਜੀ-20 ਸੰਮੇਲਨ ਲਈ ਜਾਣਗੇ।

ਦੱਸ ਦਈਏ ਕਿ ਬਾਇਡਨ 8 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ। ਸਤੰਬਰ 9 – G20 ਨੇਤਾਵਾਂ ਦੇ ਸੰਮੇਲਨ ਦਾ ਪਹਿਲਾ ਹਿੱਸਾ ਇੱਕ ਧਰਤੀ ਹੋਵੇਗਾ ਅਤੇ ਫਿਰ ਦੂਜਾ ਹਿੱਸਾ ਇੱਕ ਪਰਿਵਾਰ ਹੋਵੇਗਾ।10 ਸਤੰਬਰ – ਰਾਜਘਾਟ ‘ਤੇ ਮਹਾਤਮਾ ਗਾਂਧੀ ਦੀ ਸਮਾਧ ‘ਤੇ ਫੁੱਲ ਚੜ੍ਹਾਉਣਗੇ। ਇਸ ਤੋਂ ਬਾਅਦ ਉਹ ਵੀਅਤਨਾਮ ਲਈ ਰਵਾਨਾ ਹੋਣਗੇ।

Related posts

PM ਮੋਦੀ ਨੇ ਭਾਰਤ ‘ਚ ਬਣੀ ਇਸ ਕਾਰ ਨਾਲ ਕੀਤਾ ਰੋਡ ਸ਼ੋਅ, ਆਨੰਦ ਮਹਿੰਦਰਾ ਨੇ ਕੀਤਾ ਧੰਨਵਾਦ; ਜਾਣੋ ਇਸ SUV ਦੀ ਖ਼ਾਸੀਅਤ

On Punjab

PM Modi in Anna University : ‘ਵਰਸਿਟੀ ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਕਿਹਾ – ਤੁਸੀਂ ਦੇਸ਼ ਦੇ ਵਿਕਾਸ ਇੰਜਣ, ਭਾਰਤ ਦੁਨੀਆ ਦਾ ਵਿਕਾਸ ਇੰਜਣ

On Punjab

ਨਿਊਯਾਰਕ ਚ ਦੋ ਸਿੱਖਾਂ ਤੇ ਹਮਲਾ, 10 ਦਿਨਾਂ ਚ ਦੂਜੀ ਘਟਨਾ, ਇਕ ਮੁਲਜ਼ਮ ਗ੍ਰਿਫ਼ਤਾਰ

On Punjab