36.12 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਜਲੰਧਰ ‘ਚ ਭਿਆਨਕ ਹਾਦਸਾ : ਸੜਕ ‘ਤੇ ਖੜ੍ਹੀ ਬ੍ਰੈੱਡ ਵਾਲੀ ਗੱਡੀ ‘ਚ ਵੱਜੀ ਸਕਾਰਪੀਓ ਦੇ ਉੱਡੇ ਪਰਖੱਚੇ; ਨਸ਼ੇ ‘ਚ ਟੱਲੀ ਨੌਜਵਾਨਾਂ ਨੂੰ ਮਸਾਂ ਕੱਢਿਆ ਬਾਹਰ

ਸ਼ੁੱਕਰਵਾਰ ਦੇਰ ਰਾਤ ਲੰਮਾ ਪਿੰਡ ਤੋਂ ਕਿਸ਼ਨਪੁਰਾ ਵੱਲ ਜਾ ਰਹੀ ਇਕ ਤੇਜ਼ ਰਫਤਾਰ ਗੱਡੀ ਸੜਕ ਕੰਢੇ ਖੜ੍ਹੀ ਬ੍ਰੈੱਡ ਦੀ ਗੱਡੀ ਜਾ ਲੱਗੀ ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਵਿਚ ਸਵਾਰ 3 ਨੌਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਗੱਡੀ ‘ਚੋਂ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ।

ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਗੱਡੀ ‘ਚ ਸਵਾਰ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ ਜਿਸ ਕਾਰਨ ਉਨ੍ਹਾਂ ਦੀ ਗੱਡੀ ਸੜਕ ਕੰਢੇ ਖੜ੍ਹੀ ਬ੍ਰੈੱਡ ਵਾਲੀ ਗੱਡੀ ‘ਚ ਜਾ ਵੱਜੀ ਜਿਸ ਨਾਲ ਸਕਾਰਪੀਓ ਗੱਡੀ ਦੇ ਪਰਖੱਚੇ ਉੱਡ ਗਏ। ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਕਿ ਜ਼ਖ਼ਮੀ ਵਿਅਕਤੀਆਂ ਨੂੰ ਕਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਹ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ।

Related posts

ਦੀਵਾਲੀ ‘ਤੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ

On Punjab

Pizza Party in Space Station: ਪੁਲਾਡ਼ ‘ਚ ਪੀਜ਼ਾ ਪਾਰਟੀ, ਸਪੇਸ ਸਟੇਸ਼ਨ ‘ਚ ਪੀਜ਼ਾ ਖਾਂਦੇ ਦਿਸੇ ਐਸਟ੍ਰਾਨੌਟ, ਦੇਖੋ ਵਾਇਰਲ ਵੀਡੀਓ

On Punjab

ਹੁਣ ਬਿਨਾ ਕਾਰਡ ATM ਤੋਂ ਨਿਕਲਣਗੇ ਪੈਸੇ, ਖ਼ਤਮ ਹੋਣਗੇ ਡੈਬਿਟ ਕਾਰਡ

On Punjab