PreetNama
ਖੇਡ-ਜਗਤ/Sports News

Syed Modi International : ਪੀਵੀ ਸਿੰਧੂ ਨੇ ਦੂਜੀ ਵਾਰ ਜਿੱਤਿਆ ਸਈਅਦ ਮੋਦੀ ਇੰਟਰਨੈਸ਼ਨਲ ਖਿਤਾਬ, ਮਾਲਵਿਕਾ ਨੂੰ ਦਿੱਤੀ ਮਾਤ

ਸਟਾਰ ਸ਼ਟਲਰ ਪੀਵੀ ਸਿੰਧੂ (PV Sindhu) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਸਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਖਿਤਾਬੀ ਮੁਕਾਬਲੇ ਵਿੱਚ ਹਮਵਤਨ ਮਾਲਵਿਕਾ ਬੰਸੌਦ ਨੂੰ ਸਿੱਧਾ ਗੇਮਾਂ ਵਿੱਚ ਹਰਾਇਆ। ਸਿੰਧੂ ਨੇ ਆਪਣੇ ਕਰੀਅਰ ‘ਚ ਦੂਜੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਹੈ। ਉਸਨੇ ਫਾਈਨਲ ਵਿੱਚ ਮਾਲਵਿਕਾ ਨੂੰ 21-13, 21-16 ਨਾਲ ਹਰਾਇਆ।

ਲਖਨਊ ਵਿੱਚ ਖੇਡੇ ਗਏ ਇਸ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ 35 ਮਿੰਟ ਵਿੱਚ ਜਿੱਤ ਦਰਜ ਕੀਤੀ। ਕੋਵਿਡ-19 ਦੇ ਕਈ ਮਾਮਲਿਆਂ ਕਾਰਨ ਚੋਟੀ ਦਾ ਦਰਜਾ ਪ੍ਰਾਪਤ ਸਿੰਧੂ ਨੂੰ ਕਈ ਚੋਟੀ ਦੇ ਖਿਡਾਰੀਆਂ ਦੀ ਗੈਰ-ਮੌਜੂਦਗੀ ‘ਚ ਹੋ ਰਹੇ ਇਸ ਟੂਰਨਾਮੈਂਟ ‘ਚ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਇਸ ਤੋਂ ਪਹਿਲਾਂ 2017 ਵਿੱਚ ਵੀ ਉਸਨੇ ਇਸ BWF ਵਰਲਡ ਟੂਰ ਸੁਪਰ 300 ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ।

ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ ਦੀ ਭਾਰਤੀ ਜੋੜੀ ਨੇ ਹਮਵਤਨ ਟੀ ਹੇਮਾ ਨਗੇਂਦਰ ਬਾਬੂ ਅਤੇ ਸ਼੍ਰੀਵੇਦਿਆ ਗੁਰਜ਼ਾਦਾ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਲਿਆ। ਈਸ਼ਾਨ ਅਤੇ ਤਨੀਸ਼ਾ ਨੇ ਗੈਰ ਦਰਜਾ ਪ੍ਰਾਪਤ ਭਾਰਤੀ ਜੋੜੀ ਖਿਲਾਫ ਸਿਰਫ 29 ਮਿੰਟਾਂ ‘ਚ 21-16, 21-12 ਨਾਲ ਜਿੱਤ ਦਰਜ ਕੀਤੀ। ਅਰਨੌਡ ਮਰਕਲ ਅਤੇ ਲੂਕਾਸ ਕਲੇਅਰਬਾਊਟ ਵਿਚਕਾਰ ਪੁਰਸ਼ ਸਿੰਗਲਜ਼ ਦੇ ਖਿਤਾਬੀ ਮੈਚ ਨੂੰ ਫਾਈਨਲਿਸਟਾਂ ਵਿੱਚੋਂ ਇੱਕ ਦੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ‘no match’ ਐਲਾਨਿਆ ਗਿਆ ਸੀ।

ਦੁਨੀਆ ਦੀ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਅਤੇ 84ਵੀਂ ਖਿਡਾਰਨ ਮਾਲਵਿਕਾ ਵਿਚਾਲੇ ਇਕਤਰਫਾ ਮੈਚ ਦੀ ਉਮੀਦ ਸੀ ਅਤੇ ਅਜਿਹਾ ਹੀ ਹੋਇਆ। ਸਿੰਧੂ ਨੇ ਆਪਣੇ ਤਜ਼ਰਬੇ ਅਤੇ ਹੁਨਰ ਦੀ ਵਰਤੋਂ ਕਰਦਿਆਂ ਮਾਲਵਿਕਾ ਨੂੰ ਕੋਈ ਮੌਕਾ ਨਹੀਂ ਦਿੱਤਾ। ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਿੰਧੂ ਨੇ ਸ਼ੁਰੂਆਤ ਤੋਂ ਹੀ 7-0 ਦੀ ਬੜ੍ਹਤ ਬਣਾ ਲਈ। ਆਪਣੀ ਲੰਬਾਈ ਦਾ ਫਾਇਦਾ ਉਠਾਉਂਦੇ ਹੋਏ ਸਿੰਧੂ ਬ੍ਰੇਕ ਤੱਕ 11-1 ਨਾਲ ਅੱਗੇ ਸੀ।

Related posts

CWG 2022 Gurdeep Singh wins bronze: ਵੇਟਲਿਫਟਿੰਗ ‘ਚ ਭਾਰਤ ਨੇ ਜਿੱਤਿਆ 10ਵਾਂ ਤਮਗਾ, ਗੁਰਦੀਪ ਸਿੰਘ ਦੇ ਨਾਂ ਕਾਂਸੀ ਦਾ ਤਗਮਾ

On Punjab

ਯੂਐੱਸ ਓਪਨ ਟੈਨਿਸ ਟੂਰਨਾਮੈਂਟ : ਸਾਬਕਾ ਚੈਂਪੀਅਨ ਐਂਡੀ ਮਰੇ ਪਹਿਲੇ ਗੇੜ ‘ਚੋਂ ਬਾਹਰ

On Punjab

ਮਹਿਲਾ T20 ਚੈਲੇਂਜ: ਪਹਿਲਾ ਮੈਚ ਹਾਰਨ ’ਤੇ ਨਿਰਾਸ਼ ਹਰਮਨਪ੍ਰੀਤ ਕੌਰ, ਮਿਤਾਲੀ ਨੇ ਵੀ ਦੱਸਿਆ ਦਰਦ

On Punjab