PreetNama
ਖਬਰਾਂ/Newsਖਾਸ-ਖਬਰਾਂ/Important News

ਸੁਖਬੀਰ ਬਾਦਲ ਨੇ ਪੰਜਾਬ ਬਚਾਓ ਨਹੀ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ: ਬੀਬੀ ਪਰਮਜੀਤ ਕੌਰ ਗੁਲਸ਼ਨ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਹੈ ਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਮਹਿਜ਼ ਇਕ ਡਰਾਮਾ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿੱਥੇ ਖੁਦ ਦੋ ਵਾਰ ਡਿਪਟੀ ਮੁੱਖ ਮੰਤਰੀ ਰਹੇ, ਉਥੇ ਹੀ ਉਨ੍ਹਾਂ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਵਜ਼ੀਰ ਰਹੀ। ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਵਿਚ ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮਨਪ੍ਰੀਤ ਸਿੰਘ ਬਾਦਲ ਤੋ ਇਲਾਵਾ ਪਰਮਿੰਦਰ ਸਿੰਘ ਸੇਖੋਂ ਵੀ ਕੈਬਿਨੇਟ ਮੰਤਰੀ ਦਾ ਦਰਜਾ ਦਿੱਤਾ ਗਿਆ। ਬੀਬੀ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਸਾਰਾ ਪਰਿਵਾਰ ਕੇਂਦਰ ਤੋ ਲੈਕੇ ਪੰਜਾਬ ਮੰਤਰੀਮੰਡਲ ਵਿਚ ਰਿਹਾ ਹੈ ਅਤੇ ਉਸ ਸਮੇਂ ਇਹ ਪੰਜਾਬ ਨੂੰ ਨਹੀ ਬਚਾ ਸਕੇ ਤਾਂ ਹੁਣ ਜਦੋਂ ਲੋਕਾਂ ਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤਾਂ ਉਹ ਕਿਸ ਮੂੰਹ ਨਾਲ ਪੰਜਾਬ ਨੂੰ ਬਚਾਉਣ ਦੀ ਗੱਲਾਂ ਕੇ ਰਹੇ ਹਨ।

Related posts

ਜਲੰਧਰ ਦੀ ਜਸਬੀਰ ਬਣੀ ਯੂਕੇ ਕੈਬਿਨਟ ਦੀ ਮੈਂਬਰ

On Punjab

ਅਮਰੀਕਾ ਨੇ ਲਾਕਡਾਊਨ ਹਟਾਉਣ ਵੱਲ ਵਧਾਏ ਕਦਮ, 35 ਸੂਬਿਆਂ ਨੇ ਬਣਾਈ ਯੋਜਨਾ

On Punjab

ਮੁੜ ਲੱਗੇਗਾ ਬਰਗਾੜੀ ਇਨਸਾਫ ਮੋਰਚਾ, ਹਵਾਰਾ ਹੱਥ ਰਹੇਗੀ ਕਮਾਨ

Pritpal Kaur