PreetNama
ਫਿਲਮ-ਸੰਸਾਰ/Filmy

Sonakshi Sinha Engagement: ਸੋਨਾਕਸ਼ੀ ਸਿਨਹਾ ਨੇ ਕੀਤੀ ਮੰਗਣੀ, ਸ਼ੇਅਰ ਕੀਤੀਆਂ ਤਸਵੀਰਾਂ ਤੇ ਫੈਨਜ਼ ਨੂੰ ਦਿੱਤੀ ਗੁੱਡਨਿਊਜ਼

ਸੋਨਾਕਸ਼ੀ ਸਿਨਹਾ ਦੀ ਮੰਗਣੀ ਹੋ ਗਈ ਹੈ, ਜੀ ਹਾਂ ਤੁਸੀਂ ਸਹੀ ਪੜ੍ਹਿਆ, ਬਾਲੀਵੁੱਡ ਦੀ ਖੂਬਸੂਰਤ ਗੌਰਜੀਅਸ ਸੋਨਾਕਸ਼ੀ ਹੁਣ ਸਿੰਗਲ ਨਹੀਂ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਇਸ ਅਚਾਨਕ ਖ਼ਬਰ ਨਾਲ ਜਿੱਥੇ ਪ੍ਰਸ਼ੰਸਕ ਹੈਰਾਨ ਹਨ, ਉੱਥੇ ਹੀ ਉਹ ਆਪਣੀ ਪਸੰਦੀਦਾ ਅਦਾਕਾਰਾ ਨੂੰ ਇਸ ਖਾਸ ਮੌਕੇ ‘ਤੇ ਵਧਾਈ ਵੀ ਦੇ ਰਹੇ ਹਨ।ਸੋਨਾਕਸ਼ੀ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਿੰਨ ਵੱਖ-ਵੱਖ ਤਸਵੀਰਾਂ ਸ਼ੇਅਰ ਕਰਕੇ ਮੰਗਣੀ ਦੀ ਖਬਰ ਦਿੱਤੀ ਹੈ। ਇੱਕ ਫੋਟੋ ਵਿੱਚ ਦਬੰਗ ਗਰਲ ਆਪਣੀ ਮੰਗਣੀ ਦੀ ਰਿੰਗ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਸੋਨਾਕਸ਼ੀ ਦਾ ਮੰਗੇਤਰ ਉਸ ਦਾ ਹੱਥ ਫੜੀ ਨਜ਼ਰ ਆ ਰਿਹਾ ਹੈ। ਪਰ ਉਸਨੇ ਆਪਣੇ ਮੰਗੇਤਰ ਦਾ ਚਿਹਰਾ ਨਹੀਂ ਦਿਖਾਇਆ ਹੈ। ਸੋਨਾਕਸ਼ੀ ਨੇ ਇਸ ਗੱਲ ‘ਤੇ ਪੂਰੀ ਤਰ੍ਹਾਂ ਸਸਪੈਂਸ ਬਣਾ ਰੱਖਿਆ ਹੈ ਕਿ ਇਹ ਖਾਸ ਵਿਅਕਤੀ ਕੌਣ ਹੈ ਜੋ ਉਸ ਦੀ ਜ਼ਿੰਦਗੀ ‘ਚ ਸ਼ਾਮਲ ਹੋਣ ਵਾਲਾ ਹੈ।

ਦੂਜੀ ਫੋਟੋ ‘ਚ ਸੋਨਾਕਸ਼ੀ ਆਪਣੇ ਪਿਆਰੇ ਸਾਥੀ ਦੇ ਮੋਢੇ ‘ਤੇ ਪਿਆਰ ਨਾਲ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਤੀਜੀ ਤਸਵੀਰ ‘ਚ ਸੋਨਾਕਸ਼ੀ ਆਪਣੇ ਪਾਰਟਨਰ ਦਾ ਹੱਥ ਫੜੀ ਹੋਈ ਹੈ। ਰਿੰਗ ਫਿੰਗਰ ‘ਚ ਚਮਕਦੀ ਹੀਰੇ ਦੀ ਮੁੰਦਰੀ ਦੱਸ ਰਹੀ ਹੈ ਕਿ ਜਲਦ ਹੀ ਸਿਨਹਾ ਹਾਊਸ ‘ਚ ਇਕ ਸ਼ਹਿਨਾਈ ਵੱਜਣ ਵਾਲੀ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਵੇਂ ਸੋਨਾਕਸ਼ੀ ਸਿਨਹਾ ਨੇ ਆਪਣੇ ਪਾਰਟਨਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਅਤੇ ਨੋਟਬੁੱਕ ਫੇਮ ਅਭਿਨੇਤਾ ਜ਼ਹੀਰ ਇਕਬਾਲ ਦੀ ਡੇਟਿੰਗ ਦੀਆਂ ਚਰਚਾਵਾਂ ਆਮ ਹਨ। ਹਾਲਾਂਕਿ ਦੋਹਾਂ ਨੇ ਡੇਟਿੰਗ ਦੀਆਂ ਖਬਰਾਂ ਦੀ ਕਦੇ ਪੁਸ਼ਟੀ ਨਹੀਂ ਕੀਤੀ। ਹੁਣ ਸੋਨਾਕਸ਼ੀ ਦਾ ਪਾਰਟਨਰ ਜ਼ਹੀਰ ਇਕਬਾਲ ਹੈ ਜਾਂ ਕੋਈ ਹੋਰ, ਇਹ ਵੀ ਜਲਦੀ ਹੀ ਪਤਾ ਲੱਗ ਜਾਵੇਗਾ।

Related posts

Salman Khan ਨੂੰ ਏਅਰਪੋਰਟ ‘ਤੇ ਰੋਕਣ ਵਾਲੇ CISF ਜਵਾਨ ਦਾ ਫੋਨ ਜ਼ਬਤ, ਇਸ ਕਾਰਨ ਲਿਆ ਇਹ ਐਕਸ਼ਨ

On Punjab

ਲੰਬੀ ਬਿਮਾਰੀ ਮਗਰੋਂ ਕਾਦਰ ਖਾਨ ਦਾ ਦੇਹਾਂਤ, ਕੈਨੇਡਾ ਵਿਚ ਹੀ ਹੋਵੇਗਾ ਅੰਤਿਮ ਸੰਸਕਾਰ

On Punjab

ਬਲੈਕ ਗਾਊਨ ‘ਚ ਨਜ਼ਰ ਆਈ ਸ਼ਾਹਿਦ ਦੀ ਪਤਨੀ, ਵੇਖੋ ਤਸਵੀਰਾਂ

On Punjab