PreetNama
ਖਾਸ-ਖਬਰਾਂ/Important News

Sidhu Moosewala Murder Case : ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਹੋਇਆ ਭਗੌੜਾ, ਕੈਲੀਫੋਰਨੀਆ ’ਚ ਬਣਾਇਆ ਨਵਾਂ ਟਿਕਾਣਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ‘ਮੁੱਖ ਸਾਜ਼ਿਸ਼ਘਾੜਾ’ ਗੋਲਡੀ ਬਰਾੜ ਕੈਨੇਡਾ ਤੋਂ ਭਗੌੜਾ ਹੋ ਗਿਆ ਹੈ। ਸੂਤਰਾਂ ਅਨੁਸਾਰ ਉਸ ਨੇ ਹੁਣ ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫਰੈਜ਼ਨੋ ਨੂੰ ਆਪਣਾ ਨਵਾਂ ਟਿਕਾਣਾ ਬਣਾ ਲਿਆ ਹੈ। ਉਸ ਨੂੰ ਡਰ ਲੱਗਣ ਲੱਗ ਪਿਆ ਸੀ ਕਿ ਕੈਨੇਡਾ ’ਚ ਉਸ ਉੱਤੇ ਕੋਈ ਘਾਤਕ ਹਮਲਾ ਹੋ ਸਕਦਾ ਹੈ ਕਿਉਂਕਿ ਇੱਥੇ ਮੂਸੇਵਾਲਾ ਦੇ ਪ੍ਰਸ਼ੰਸਕ ਵੱਡੀ ਗਿਣਤੀ ’ਚ ਮੌਜੂਦ ਹਨ। ਦਰਅਸਲ, ਬੰਬੀਹਾ ਨਾਂ ਦੇ ਅਪਰਾਧਕ ਗਿਰੋਹ ਨੇ ਵੀ ਉਸ ਨੂੰ ਸਿੱਧੀ ਚੁਣੌਤੀ ਦਿੱਤੀ ਹੋਈ ਹੈ ਤੇ ਉੱਪਰੋਂ ਉਸ ਨੂੰ ਭਾਰਤੀ ਖ਼ੁਫ਼ੀਆ ਏਜੰਸੀਆਂ ਦਾ ਵੀ ਖ਼ਤਰਾ ਹੈ। ਇਸ ਤੋਂ ਇਲਾਵਾ ਕੈਨੇਡਾ ’ਚ ਲਾਰੈਂਸ ਬਿਸ਼ਨੋਈ ਗਿਰੋਹ ਦੇ ਵੀ ਬਹੁਤ ਸਾਰੇ ਵਿਰੋਧੀ ਗੈਂਗ ਹਨ, ਇਸੇ ਲਈ ਗੋਲਡੀ ਬਰਾੜ ਨੇ ਹੁਣ ਆਪਣਾ ਟਿਕਾਣਾ ਬਦਲਣਾ ਬਿਹਤਰ ਸਮਝਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ’ਚ ਗੋਲਡੀ ਬਰਾੜ ਨੇ ਕਾਨੂੰਨੀ ਤੌਰ ’ਤੇ ਪਨਾਹ ਹਾਸਲ ਕਰਨ ਲਈ ਅਪੀਲ ਵੀ ਦਾਖ਼ਲ ਕਰ ਦਿੱਤੀ ਹੈ। ਉਸ ਨੇ ਇਸ ਲਈ ਬਾਕਾਇਦਾ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਹੈ। ਇਹ ਅਪੀਲ ਅਜਿਹੇ ਵੇਲੇ ਕੀਤੀ ਜਾਂਦੀ ਹੈ, ਜਦੋਂ ਕਿਸੇ ਦੇ ਆਪਣੇ ਦੇਸ਼ ਤੋਂ ਇਨਸਾਫ਼ ਦੀ ਕੋਈ ਆਸ ਨਾ ਹੋਵੇ।

ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਨੂੰ ਪੰਜਾਬ ਦੇ ਮਾਨਸਾ ’ਚ ਕਤਲ ਹੋ ਗਿਆ ਸੀ। ਉਸ ਤੋਂ ਬਾਅਦ ਬਹੁਤ ਸਾਰੇ ਸ਼ਾਰਪ ਸ਼ੂਟਰ ਅਤੇ ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਸਭ ਤੋਂ ਕੀਤੀ ਪੁੱਛਗਿੱਛ ਤੋਂ ਸੁਰੱਖਿਆ ਏਜੰਸੀਆਂ ਦੀ ਸ਼ੱਕ ਦੀ ਸੂਈ ਗੋਲਡੀ ਬਰਾੜ ’ਤੇ ਆ ਕੇ ਹੀ ਰੁਕ ਰਹੀ ਹੈ।

Related posts

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਫਸ ਸਕਦੇ ਹਨ ਅਪਰਾਧਕ ਜਾਂਚ ‘ਚ, ਸਿਵਲ ਮਾਮਲੇ ਦੀ ਜਾਂਚ ਦੇ ਤੱਥ ਵਧਾਉਣਗੇ ਮੁਸ਼ਕਿਲਾਂ

On Punjab

ਫਿਲੀਪੀਨਜ਼ ‘ਚ ਕਿਸ਼ਤੀ ਪਲਟਣ ਕਾਰਨ 30 ਲੋਕਾਂ ਦੀ ਮੌਤ ਦਾ ਖ਼ਦਸ਼ਾ, ਬਚਾਅ ਕਾਰਜ ਜਾਰੀ

On Punjab

ਜੋ ਬਾਇਡਨ ਨੇ ਕੀਤਾ ਨਵੇਂ ਰਾਸ਼ਟਰੀ ਸੁਰੱਖਿਆ ਦਲ ਦਾ ਐਲਾਨ

On Punjab