PreetNama
ਫਿਲਮ-ਸੰਸਾਰ/Filmy

Sidhu Moose Wala Murder Case : ਗੈਂਗਸਟਰ ਗੋਲਡੀ ਬਰਾੜ ਦੀ ਭੈਣ ਦਾ ਲਾਰੈਂਸ ਬਿਸ਼ਨੋਈ ਤੇ ਗੋਰਾ ਬਾਰੇ ਆਇਆ ਵੱਡਾ ਬਿਆਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ (Gangster Goldy Brar) ਦੀ ਭੈਣ ਦਾ ਵੱਡਾ ਬਿਆਨ ਆਇਆ ਹੈ। ਲਖਵੀਰ ਕੌਰ ਨੇ ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਲਾਰੈਂਸ ਬਿਸ਼ਨੋਈ ਬਾਰੇ ਕਿਹਾ ਕਿ ਉਹ ਉਸ ਨੂੰ ਨਹੀਂ ਜਾਣਦੀ। ਗੈਂਗਸਟਰ ਗੋਰਾ ਲਖਵੀਰ ਕੌਰ ਦਾ ਪਤੀ ਯਾਨੀ ਗੈਂਗਸਟਰ ਗੋਲਡੀ ਬਰਾੜ ਦਾ ਜੀਜਾ ਹੈ। ਲਖਵੀਰ ਕੌਰ ਨੇ ਕਿਹਾ ਕਿ ਉਸ ਨਾਲ ਵੀ ਉਸ ਦਾ ਹੁਣ ਕੋਈ ਲੈਣਾ-ਦੇਣਾ ਨਹੀਂ। ਲਖਵੀਰ ਕੌਰ ਨੇ ਕਿਹਾ ਕਿ ਗੋਰਾ ਪਿਛਲੇ ਕਰੀਬ ਡੇਢ ਸਾਲ ਤੋਂ ਜੇਲ੍ਹ ‘ਚ ਬੰਦ ਹੈ ਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਉਂ? ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ।

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ। ਕਤਲ ਮਾਮਲੇ ‘ਚ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ‘ਚ ਵਾਰ-ਵਾਰ ਲਾਰੈਂਸ ਬਿਸ਼ਨੋਈ ਦਾ ਨਾਂ ਆ ਰਿਹਾ ਹੈ ਜਿਸ ਕਾਰਨ ਮੰਗਲਵਾਰ ਨੂੰ ਪੰਜਾਬ ਪੁਲਿਸ ਵੱਲੋਂ ਦਿੱਲੀ ਵਿਖੇ ਪਟਿਆਲਾ ਹਾਊਸ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਗਈ ਸੀ। ਅਦਾਲਤ ਵਲੋਂ ਲਾਰੈਂਸ ਦੀ ਗ੍ਰਿਫ਼ਤਾਰੀ ਪਾਉਣ ਦੀ ਇਜਾਜ਼ਤ ਦਿੱਤੀ ਗਈ ਤੇ ਬਾਅਦ ਵਿਚ ਟ੍ਰਾਂਜ਼ਿਟ ਰਿਮਾਂਡ ਵੀ ਦੇ ਦਿੱਤਾ ਗਿਆ। ਇਸ ਬਾਅਦ ਹੀ ਮਾਨਸਾ ਲਿਆਂਦਾ ਗਿਆ ਸੀ ਤੇ ਉਦੋਂ ਤੋਂ ਹਰ ਰੋਜ਼ ਪੁੱਛਗਿੱਛ ਹੋ ਰਹੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related posts

ਰਮਜਾਨ ਦੇ ਮਹੀਨੇ ਵਿੱਚ ਸਲਮਾਨ ਖਾਨ ਨੇ ਕੀਤੀ ਨੇਕ ਸ਼ੁਰੂਆਤ, ਲੋਕ ਦੇ ਰਹੇ ਦਿਲ ਤੋਂ ਦੁਆਵਾਂ

On Punjab

Sushant Singh Case: RTI ਨੇ ਮੰਗੀ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਣਕਾਰੀ,CBI ਨੇ ਇਹ ਕਾਰਨ ਦੱਸਦੇ ਹੋਏ ਕੀਤਾ ਇਨਕਾਰ

On Punjab

Bangkok ‘ਚ ਬਾਇਕ ‘ਤੇ ਸਟੰਟ ਕਰਦੇ ਨਜ਼ਰ ਆਏ Akshay Kumar, ਫ਼ੋਟੋ ਵਾਇਰਲ

On Punjab