ਅਦਾਕਾਰ ਸਿਧਾਰਥ ਸ਼ੁਕਲਾ ਦੀ ਅਚਾਨਕ ਹਾਰਟ ਅਟੈਕ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸਿਧਾਰਥ ਸ਼ੁਕਲਾਂ ਦੇ ਚਾਹੁਣ ਵਾਲਿਆਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਆਖਰ Physically ਇੰਨੇ ਫਿਟ ਇਨਸਾਨ ਨੂੰ ਹਾਰਟ ਅਟੈਕ ਕਿਸ ਤਰ੍ਹਾਂ ਆ ਸਕਦੈ। ਦਰਅਸਲ ਹਾਰਟ ਅਟੈਕ ਇਕ ਅਜਿਹੀ ਬਿਮਾਰੀ ਹੈ ਜੋ ਵਿਅਕਤੀ ਦੀ ਉਮਰ ਦੇ ਆਧਾਰ ’ਤੇ ਨਹੀਂ ਬਲਕਿ ਜੀਵਨ ਸ਼ੈਲੀ ’ਤੇ ਨਿਰਭਰ ਕਰਦੀ ਹੈ।
ਜੈਨੇਟਿਕ ਕਾਰਨਾਂ ਕਰ ਕੇ ਵੀ ਘੱਟ ਉਮਰ ’ਚ ਆ ਸਕਦੈ ਹਾਰਟ ਅਟੈਕ
ਅੱਜ-ਕੱਲ੍ਹ ਇਹ ਦੇਖਣ ’ਚ ਕਾਫੀ ਆਉਂਦਾ ਹੈ ਕਿ ਬਹੁਤ ਘੱਟ ਉਮਰ ਦੇ ਲੋਕਾਂ ਨੂੰ ਵੀ ਹਾਰਟ ਅਟੈਕ ਆ ਜਾਂਦਾ ਹੈ। ਉਸ ਦੇ ਪਿੱਛੇ ਦਾ ਮੁੱਖ ਕਾਰਨ ਰਹਿਣ-ਸਹਿਣ (ਜੀਵਨ ਸ਼ੈਲੀ) ’ਚ ਅਨਿਯਮਿਤਤਾ ਹੋਣ ਦੇ ਨਾਲ-ਨਾਲ ਜੈਨੇਟਿਕ ਕਾਰਨ ਵੀ ਸ਼ਾਮਲ ਹੁੰਦੇ ਹਨ। ਕਈ ਖੋਜਾਂ ’ਚ ਇਹ ਖੁਲਾਸਾ ਹੋ ਚੁੱਕਾ ਹੈ ਕਿ ਜੈਨੇਟਿਕ ਕਾਰਨਾਂ ਨਾਲ ਵੀ ਸਰੀਰ ’ਚ blood clots ਤੇਜ਼ ਗਤੀ ਨਾਲ ਬਣਨ ਲੱਗਦੇ ਹਨ ਜੋ ਅੱਗੇ ਚੱਲ ਕੇ ਹਾਰਟ ਅਟੈਕ ਦਾ ਕਾਰਨ ਬਣ ਜਾਂਦੇ ਹਨ।
ਨਸ਼ੀਲੇ ਪਦਾਰਥਾਂ ਦੇ ਕਾਰਨ ਵੀ ਹਾਰਟ ਅਟੈਕ ਦਾ ਖਤਰਾ
ਜੋ ਲੋਕ ਸ਼ਰਾਬ ਪੀਂਦੇ ਹਨ ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਦੇ ਹਨ, ਉਨ੍ਹਾਂ ਨੂੰ ਵੀ ਹਾਰਟ ਅਟੈਕ ਦਾ ਖ਼ਤਰਾ ਘੱਟ ਉਮਰ ’ਚ ਜ਼ਿਆਦਾ ਰਹਿੰਦਾ ਹੈ। ਕੋਕੀਨ ਆਦਿ ਦਾ ਸੇਵਨ ਕਰਨ ਨਾਲ ਵੀ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ। ਇਕ ਰਿਪੋਰਟ ਮੁਤਾਬਕ ਅਮਰੀਕਾ ’ਚ ਸਾਲਾਨਾ ਕਰੀਬ 7 ਲੱਖ 35 ਹਜ਼ਾਰ ਲੋਕਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ, ਜਿਨ੍ਹਾਂ ’ਚ 20 ਤੋਂ 39 ਸਾਲ ਦੇ ਵਿਚਕਾਰ ਦੇ 0.3 ਫ਼ੀਸਦੀ ਪੁਰਸ਼ ਤੇ ਔਰਤਾਂ ਹੁੰਦੀਆਂ ਹਨ। 20 ਸਾਲ ਤੋਂ ਘੱਟ ਉਮਰ ਦੇ ਲੋਕਾਂ ’ਚ ਹਾਰਟ ਅਟੈਕ ਦੇ ਮਾਮਲੇ ਕਾਫੀ ਵਧ ਦੇਖਣ ਨੂੰ ਮਿਲਦੇ ਹਨ।
ਇਨ੍ਹਾਂ ਕਾਰਨਾਂ ਨਾਲ ਵਧਦਾ ਹੈ ਹਾਰਟ ਅਟੈਕ ਦਾ ਖਤਰਾ
– ਨਸ਼ੀਲੀਆਂ ਦਵਾਈਆਂ ਦਾ ਸੇਵਨ ਜਾਂ ਜ਼ਿਆਦਾ ਸ਼ਰਾਬ ਦਾ ਸੇਵਨ
– smoking
– ਹਾਈ ਬੀਪੀ ਦੀ ਸਮੱਸਿਆ ਦਾ ਲਗਾਤਾਰ ਬਣੇ ਰਹਿਣਾ
– ਜ਼ਿਆਦਾ cholesterol ਦਾ ਪੱਧਰ ਲਗਾਤਾਰ ਬਣੇ ਰਹਿਣਾ।
– ਸਰੀਰਕ ਸਰਗਰਮੀਆਂ ਦੀ ਕਮੀ
– ਸ਼ੂਗਰ
ਘੱਟ ਉਮਰ ’ਚ ਹਾਰਟ ਅਟੈਕ ਤੋਂ ਬਚਣ ਦੇ ਉਪਾਅ
– ਆਪਣੇ ਰਹਿਣ-ਸਹਿਣ ਨੂੰ ਨਿਯਮਿਤ ਰੱਖੋ ਤੇ low carb and fat ਵਾਲਾ ਖਾਣਾ ਖਾਓ। ਖਾਣ ’ਚ oily food ਦਾ ਸੇਵਨ ਘੱਟ ਕਰੋ।
– ਸਰੀਰਕ ਸਰਗਰਮੀਆਂ ਦਾ ਵਿਸ਼ੇਸ ਧਿਆਨ ਰੱਖੋ। ਰੋਜ਼ ਘੱਟ ਤੋਂ ਘੱਟ 40 ਤੋਂ 45 ਮਿੰਟ ਲਈ ਐਕਸਰਸਾਈਜ ਜ਼ਰੂਰ ਕਰੋ। ਇਸ ’ਚ ਦੌੜਨਾ, swimming, cycling ਆਦਿ ਜਿਹੀਆਂ ਸਰੀਰਕ ਸਰਗਰਮੀਆਂ ਸ਼ਾਮਲ ਕਰ ਸਕਦੇ ਹੋ।
– ਆਪਣੇ ਖਾਣੇ ’ਚ ਫਾਈਬਰ ਤੇ ਪ੍ਰੋਟੀਨ ਡਾਈਟ ਜ਼ਰੂਰ ਸ਼ਾਮਲ ਕਰੋ। ਜਿੰਨਾ ਸਰੀਰਕ ਭਾਰ ਹੈ, ਖਾਣੇ ’ਚ ਉਨੇ ਗ੍ਰਾਮ ਪ੍ਰੋਟੀਨ ਡਾਈਟ ਜ਼ਰੂਰ ਲੈਣੀ ਚਾਹੀਦੀ ਹੈ। ਜਿਵੇਂ ਤੁਹਾਡਾ ਭਾਰ ਜੇ 65 ਕਿਲੋ ਹੈ ਤਾਂ ਦਿਨ ’ਚ 65 ਗ੍ਰਾਮ ਪ੍ਰੋਟੀਨ ਡਾਈਟ ਜ਼ਰੂਰ ਲੈਣੀ ਚਾਹੀਦੀ ਹੈ।
– ਸਮੇਂ-ਸਮੇਂ ’ਤੇ ਆਪਣੀ ਸਰੀਰਕ ਜਾਂਚ ਜਿਵੇਂ ਬੀਪੀ, cholesterol, ਸ਼ੂਗਰ ਆਦਿ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।