40.53 F
New York, US
December 8, 2025
PreetNama
ਫਿਲਮ-ਸੰਸਾਰ/Filmy

Sidharth Shukla Death: ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਸਾਜਿਸ਼ ਤੋਂ ਕੀਤਾ ਇਨਕਾਰ

ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਦਾ 40 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। Sidharth Shukla Bigg Boss 13 ਦੇ ਜੇਤੂ ਬਣੇ ਸਨ। ਹੁਣ ਤਕ ਦੀ ਜਾਣਕਾਰੀ ਦੇ ਮੁਤਾਬਕ, ਹਾਰਟ ਅਟੈਕ ਨਾਲ Sidharth Shukla ਦਾ 40 ਸਾਲ ਦੀ ਉਮਰ ’ਚ ਦੇਹਾਂਤ ਹੋਇਆ ਹੈ। ਹਾਲਾਂਕਿ ਮੁੰਬਈ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਬੀਤੀ ਰਾਤ ਮੁੰਬਈ ’ਚ ਉਨ੍ਹਾਂ ਦੀ ਤਬੀਅਤ ਵਿਗੜੀ ਸੀ। ਦਵਾਈ ਲੈਣ ਤੋਂ ਬਾਅਦ ਉਹ ਸੋਣ ਚੱਲੇ ਗਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਰਾਮ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਸਵੇਰੇ ਉਠਿਆ ਗਿਆ ਤਾਂ ਉਹ ਬੇਹੋਸ਼ ਹਾਲਤ ’ਚ ਮਿਲੇ। ਤੁਰੰਤ ਕਪੂ

ਭੈਣ ਤੇ ਜੀਜਾ ਹਸਪਤਾਲ ’ਚ : ਕਪੂਰ ਹਸਪਤਾਲ ’ਚ ਸਿਧਾਰਥ ਸ਼ੁਕਲਾ ਦੀ ਭੈਣ ਤੇ ਜੀਜਾ ਮੌਜੂਦ ਹਨ। ਸਿਧਾਰਥ ਦੀ ਮਾਂ ਨੂੰ ਅਜੇ ਤਕ ਬੇਟੇ ਦੇ ਦੇਹਾਂਤ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਿਧਾਰਥ ਦੇ ਸਰੀਰ ’ਤੇ ਕਿਸੇ ਤਰ੍ਹਾਂ ਦੀ ਸੱਟ ਦਾ ਨਿਸ਼ਾਨ ਨਹੀਂ ਹੈ।

 

ਪੁੱਛਗਿੱਛ ਕਰੇਗੀ ਮੁੰਬਈ ਪੁਲਿਸ : ਮੁੰਬਈ ਪੁਲਿਸ ਨੇ ਅਜੇ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ। ਮੁੰਬਈ ਪੁਲਿਸ ਦੇ ਅਧਿਕਾਰੀ ਕਪੂਰ ਹਸਪਤਾਲ ਪਹੁੰਚ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨ ਦਾ ਖੁਲਾਸਾ ਹੋ ਸਕੇਗਾ। ਇਸ ਤੋਂ ਬਾਅਦ ਪੁਲਿਸ ਕੇਸ ਦਰਜ ਕਰ ਕੇ ਸਿਧਾਰਥ ਦੇ ਕਰੀਬੀ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਪੁੱਛਗਿੱਛ ਕਰੇਗੀ।

ਰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਸਿਧਾਰਥ ਸ਼ੁਕਲਾ ਦੇ ਫੈਨਜ਼ ਲਈ ਇਹ ਬਹੁਤ ਬੁਰੀ ਖ਼ਬਰ ਹੈ। ਉਨ੍ਹਾਂ ਨੇ 2008 ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਆਪਣੇ ਐਕਟਿੰਗ ਦੀ ਬਦੌਲਤ ਉਹ ਕਾਫੀ ਮਸ਼ਹੂਰ ਸਨ। ਉਨ੍ਹਾਂ ਨੇ ਬਾਲਿਕਾ ਵਧੂ ਸੀਰੀਅਲ ’ਚ ਸ਼ਾਨਦਾਰ ਕੰਮ ਕੀਤਾ ਸੀ। ਉਨ੍ਹਾਂ ਦੀ ਫਿਟਨੇਸ ਦੇਖਦੇ ਹੋਏ ਇਸ ਗੱਲ ’ਤੇ ਭਰੋਸਾ ਕਰਨਾ ਮੁਸ਼ਕਿਲ ਹੈ ਕਿ ਹਾਰਟ ਅਟੈਕ ਨਾਲ ਉਨ੍ਹਾਂ ਦਾ ਦੇਹਾਂਤ ਹੋਇਆ ਹੈ।

ਕਰਨ ਕੁੰਦਰਾ ਨਾਲ ਹੋਈ ਸੀ ਆਖਰੀ ਗੱਲ : ਸਿਧਾਰਥ ਸ਼ੁਕਲਾ ਦੀ ਬੀਤੀ ਰਾਤ ਆਖਰੀ ਗੱਲ ਕਰਨ ਕੁੰਦਰਾ ਨਾਲ ਹੋਈ ਸੀ। ਕਰਨ ਕੁੰਦਰਾ ਨੇ ਸਿਧਾਰਥ ਦੇ ਦੇਹਾਂਤ ਦੀ ਜਾਣਕਾਰੀ ਮਿਲਣ ’ਤੇ ਸਵੇਰੇ ਟਵੀਟ ਕੀਤਾ ਤੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਪਰਿਵਾਰ ਦਾ ਸਾਜਿਸ਼ ਤੋਂ ਇਨਕਾਰ

ਪੁਲਿਸ ਨੂੰ ਸ਼ੁਰੂਆਤੀ ਪੁੱਛਗਿੱਛ ’ਚ ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਸਾਜਿਸ਼ ਤੋਂ ਇਨਕਾਰ ਕੀਤਾ ਹੈ। ਪਰਿਵਾਰ ਦਾ ਇਹ ਬਿਆਨ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਥੋੜ੍ਹੀ ਦੇਰ ’ਚ ਪੋਸਟਮਾਰਟਮ ਸ਼ੁਰੂ ਹੋਵੇਗਾ।

Related posts

Exclusive: ਸ਼ਰਲੀਨ ਚੋਪੜਾ ਦਾ ਵੱਡਾ ਖੁਲਾਸਾ – ਵੱਡੇ ਕ੍ਰਿਕਟਰਾਂ ਦੀਆਂ ਪਤਨੀਆਂ ਵੀ ਲੈਂਦੀਆਂ ਡਰੱਗਸ

On Punjab

ਮਿਆ ਖਲੀਫ਼ਾ ਮਸ਼ਹੂਰ ਐਕਸ ਪੋਰਨ ਸਟਾਰ ਦਾ TikTok ਅਕਾਊਂਟ ਪਾਕਿਸਤਾਨੀ ਸਰਕਾਰ ਨੇ ਕੀਤਾ ਬੈਨ

On Punjab

ਹੁਮਾ ਕੁਰੈਸ਼ੀ ਦੇ ਦਿਲ ‘ਚ ਕਸ਼ਮੀਰ ਦਾ ਦਰਦ, ਸੋਸ਼ਲ ਮੀਡੀਆ ‘ਤੇ ਟਿੱਪਣੀਆਂ ਕਰਨ ਵਾਲਿਆਂ ਨੂੰ ਅਪੀਲ

On Punjab