Shane Warne four-way romp: ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਸਪਿਨਰ ਸ਼ੇਨ ਵਾਰਨ ਇਕ ਵਾਰ ਫਿਰ ਸੈਕਸ ਸਕੈਂਡਲ ਵਿੱਚ ਫਸਦੇ ਹੋਏ ਦਿਖਾਈ ਦੇ ਰਹੇ ਹਨ । ਦਰਅਸਲ, ਸ਼ੇਨ ਵਾਰਨ ਇਸ ਸਮੇਂ ਏਸ਼ੇਜ਼ ਸੀਰੀਜ਼ ਲਈ ਲੰਡਨ ਸਥਿਤ ਆਪਣੇ ਘਰ ਵਿੱਚ ਮੌਜੂਦ ਹਨ । ਜਿਥੇ ਦੇਰ ਰਾਤ ਤੱਕ ਪਾਰਟੀ ਕਰਨ ’ਤੇ ਉਸਦੇ ਗੁਆਂਢੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ।ਇਸ ਸ਼ਿਕਾਇਤ ਤੋਂ ਬਾਅਦ ਜਦੋਂ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਤਾਂ ਵਾਰਨ ਦੇ ਘਰ ਤੋਂ ਉਸ ਦੀ ਨਵੀਂ ਗਰਲਫ੍ਰੈਂਡ ਦੇ ਨਾਲ-ਨਾਲ ਦੋ ਹੋਰ ਲੜਕੀਆਂ ਵੀ ਉਥੇ ਮੌਜੂਦ ਸਨ, ਜੋ ਕਿ ਸੰਭਾਵਿਤ ਸੈਕਸ ਵਰਕਰ ਦੱਸੀਆਂ ਜਾ ਰਹੀਆਂ ਹਨ । ਜਿਸ ਕਾਰਨ ਵਾਰਨ ਦੇ ਇਕ ਵਾਰ ਫਿਰ ਤੋਂ ਸੈਕਸ ਸਕੈਂਡਲ ਵਿੱਚ ਫਸਣ ਕਾਰਨ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਕਾਫ਼ੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ ।ਦੱਸ ਦੇਈਏ ਕਿ ਸ਼ੇਨ ਵਾਰਨ ਹਾਲੇ ਏਸ਼ੇਜ਼ ਸੀਰੀਜ਼ ਲਈ ਕੁਮੈਂਟੇਟਰ ਦੀ ਭੂਮਿਕਾ ਨਿਭਾ ਰਹੇ ਹਨ । ਜਿੱਥੇ ਚੌਥਾ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਉਹ ਲੰਡਨ ਸਥਿਤ ਆਪਣੇ ਘਰ ਵਿੱਚ ਪਾਰਟੀ ਕਰ ਰਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਦੌਰਾਨ ਵਾਰਨ ਦੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਹੋਈਆਂ ਸਨ । ਜਿਸ ਕਾਰਨ ਪਾਰਟੀ ਦਾ ਸਾਰਾ ਸ਼ੋਰ ਸ਼ਰਾਬ ਬਾਹਰ ਤੱਕ ਜਾ ਰਿਹਾ ਸੀ । ਜਿਸ ਤੋਂ ਪਰੇਸ਼ਾਨ ਹੋ ਕੇ ਗੁਆਂਢੀਆਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ । ਜਦੋਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਵਾਰਨ ਦੀ ਪਾਰਟੀ ਵਿੱਚ ਸੈਕਸ ਵਰਕਰ ਲੜਕੀਆਂ ਸ਼ਾਮਿਲ ਸਨ । ਫਿਲਹਾਲ ਇਸ ਮਾਮਲੇ ਵਿੱਚ ਵਾਰਨਰ ਦੀ ਨਵੀਂ ਗਰਲਫ੍ਰੈਂਡ ਕੌਣ ਹੈ, ਉਸ ਦੇ ਬਾਰੇ ਹਾਲੇ ਖੁਲਾਸਾ ਨਹੀਂ ਹੋਇਆ ਹੈ, ਪਰ ਦੋਵੇਂ ਸੈਕਸ ਵਰਕਰਾਂ ਦੀ ਪਹਿਚਾਣ ਹੋ ਗਈ ਹੈ ।ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਉਨ੍ਹਾਂ ਦੋਵਾਂ ਕੁੜੀਆਂ ਦੀ ਉਮਰ 19 ਅਤੇ 27 ਸਾਲ ਦੀ ਹੈ । ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਸ਼ੇਨ ਵਾਰਨ ਕਿਸੇ ਵਿਵਾਦ ਵਿੱਚ ਫਸੇ ਹਨ । ਦੱਸ ਦੇਈਏ ਕਿ ਸਾਲ 2000 ਵਿੱਚ ਵੀ ਉਹ ਅਜਿਹੀ ਹੀ ਘਟਨਾ ਵਿੱਚ ਫਸ ਚੁੱਕੇ ਹਨ ।
next post