PreetNama
ਫਿਲਮ-ਸੰਸਾਰ/Filmy

Shabana Azmi ਹੋਈ Online fraud ਦਾ ਸ਼ਿਕਾਰ, ਮਹਿੰਗੀ ਸ਼ਰਾਬ ਦਾ ਕੀਤਾ ਸੀ ਆਰਡਰ, ਪੜ੍ਹੋ ਪੂਰੀ ਖ਼ਬਰ

Shabana Azmi ਨੇ ਵੀਰਵਾਰ ਨੂੰ ਟਵਿੱਟਰ ’ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਕ ਸ਼ਰਾਬ ਡਿਲੀਵਰੀ ਆਨਲਾਈਨ ਪਲੇਟਫਾਰਮ ਨੇ ਉਨ੍ਹਾਂ ਨੂੰ ਧੋਖਾ ਦਿੱਤਾ। ਆਪਣੇ ਪੋਸਟ ’ਚ ਸ਼ਬਾਨਾ ਆਜ਼ਮੀ ਨੇ ਦਾਅਵਾ ਕੀਤਾ ਹੈ ਕਿ ਸ਼ਰਾਬ ਡਿਲੀਵਰੀ ਕਰਨ ਵਾਲੇ ਪਲੇਟਫਾਰਮ ਨੇ ਉਨ੍ਹਾਂ ਤੋਂ ਪੈਸੇ ਲੈ ਲਏ ਤੇ ਨਾਲ ਹੀ ਉਨ੍ਹਾਂ ਨੇ ਆਰਡਰ ਵੀ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਅਜੇ ਤਕ ਸ਼ਰਾਬ ਦੀ ਡਿਲੀਵਰੀ ਨਹੀਂ ਕੀਤੀ ਹੈ।

Shabana Azmi ਨੇ ਟਵੀਟ ਕਰ ਕੇ ਲਿਖਿਆ ਹੈ, ‘ਸਾਵਧਾਨ! ਮੈਨੂੰ ਉਨ੍ਹਾਂ ਲੋਕਾਂ ਨੇ ਧੋਖਾ ਦਿੱਤਾ ਹੈ। ਮੈਂ ਪੈਸੇ ਦੇ ਦਿੱਤੇ ਹੈ। ਮੈਂ ਆਰਡਰ ਵੀ ਦਿੱਤਾ ਸੀ। ਹਾਲਾਂਕਿ ਅਜੇ ਤਕ ਆਈਟਮ ਦੀ ਡਿਲੀਵਰੀ ਨਹੀਂ ਹੋਈ ਹੈ। ਨਾਲ ਹੀ ਉਨ੍ਹਾਂ ਨੇ ਮੇਰੇ ਫੋਨ ਚੁੱਕਣੇ ਬੰਦ ਕਰ ਦਿੱਤੇ।’ ਸ਼ਬਾਨਾ ਆਜ਼ਮੀ ਨੇ ਟਵੀਟ ਦੇ ਨਾਲ ਟਰਾਂਜੈਕਸ਼ਨ ਦੀ ਜਾਣਕਾਰੀ ਵੀ ਦਿੱਤੀ ਹੈ। ਸ਼ਬਾਨਾ ਆਜ਼ਮੀ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਪੈਸੇ ਦੀ ਧੋਖਾਧੜੀ ਦਾ ਉਹ ਸ਼ਿਕਾਰ ਹੋਈ ਹੈ। ਨਾਲ ਹੀ ਉਨ੍ਹਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਹੈ ਜਾਂ ਨਹੀਂ।

Related posts

Sunil Shende Death News Update: ਮਰਾਠੀ ਅਦਾਕਾਰ ਸੁਨੀਲ ਸ਼ੇਂਡੇ ਦਾ ਦੇਹਾਂਤ, ਕਈ ਹਿੰਦੀ ਫਿਲਮਾਂ ‘ਚ ਵੀ ਕੀਤਾ ਕੰਮ

On Punjab

ਕੰਗਨਾ ਨੂੰ ਮਿਲੀ ‘ਵਾਈ’ ਸੁਰੱਖਿਆ, ਐਕਟਰਸ ਨੇ ਅਮਿਤ ਸ਼ਾਹ ਦਾ ਕੀਤਾ ਧੰਨਵਾਦ

On Punjab

ਕੋਰੋਨਾ ਨੂੰ ਮਾਤ ਦੇ ਐਸ਼ਵਰਿਆ ਤੇ ਆਰਾਧਿਆ ਪਹੁੰਚੀਆਂ ਘਰ

On Punjab