PreetNama
ਖਾਸ-ਖਬਰਾਂ/Important Newsਰਾਜਨੀਤੀ/Politics

SGPC ਵੱਲੋਂ ਗੁਰਬਾਣੀ ਪ੍ਰਸਾਰਣ ਲਈ ਨਿੱਜੀ ਚੈਨਲ ਨੂੰ ਅਪੀਲ ਕਰਨ ਵਾਲੇ ਬਿਆਨ ‘ਤੇ CM ਦਾ ਤਨਜ਼- ਲਾਲਚ ਦੀ ਹੱਦ ਹੁੰਦੀ ਐ…

ਜਥੇਦਾਰ ਸ੍ਰੀ ਅਕਾਲ ਤਖ਼ਤ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਐੱਸਜੀਪੀਸੀ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਐੱਸਜੀਪੀਸੀ ਆਪਣਾ ਚੈਨਲ ਸਥਾਪਿਤ ਨਹੀਂ ਕਰ ਲੈਂਦੀ ਓਨੀ ਦੇਰ ਤਕ ਯੂਟਿਊਬ ਚੈਨਲ ਦੇ ਨਾਲ-ਨਾਲ ਪੀਟੀਸੀ ‘ਤੇ ਵੀ ਗੁਰਬਾਣੀ ਪ੍ਰਸਾਰਣ ਜਾਰੀ ਰਹੇਗਾ। ਇਸ ਬਿਆਨ ਤੋਂ ਪਹਿਲਾਂ ਤੇ ਬਾਅਦ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਟਵਿੱਟਰ ਅਕਾਊਂਟ ਰਾਹੀਂ ਦੋ ਟਵੀਟ ਕੀਤੇ। ਪਹਿਲੇ ਟਵੀਟ ‘ਚ ਉਨ੍ਹਾਂ ਐੱਸਜੀਪੀਸੀ ਨੂੰ 24 ਜੁਲਾਈ ਤੋਂ ਗੁਰਾਬਣੀ ਦੇ ਸਿੱਧੇ ਪ੍ਰਸਾਰਣ ਸਬੰਧੀ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਜਦਕਿ ਦੂਜੇ ਵਿਚ ਐੱਸਜੀਪੀਸੀ ਵੱਲੋਂ ਨਿੱਜੀ ਚੈਨਲ ਪੀਟੀਸੀ ਨੂੰ ਹੀ ਬੇਨਤੀ ਕਰਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਚੈਨਲ ਰਾਹੀਂ ਇਕ ਪਰਿਵਾਰ ਨੂੰ ਫਿਰ ਅਣਮਿੱਥੇ ਸਮੇਂ ਲਈ ਗੁਰਬਾਣੀ ਦੇ ਅਧਿਕਾਰ ਦੇ ਦਿੱਤੇ ਜਾਣਗੇ ? ਉਨ੍ਹਾਂ ਇਸ ਨੂੰ ਲਾਲਚ ਦੱਸਿਆ।

ਐੱਸਜੀਪੀਸੀ ਨੂੰ 24 ਜੁਲਾਈ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ..ਸਾਰੇ ਚੈਨਲਾਂ ਨੂੰ free of cost ਅਤੇ free to air ਪ੍ਰਸਾਰਣ ਕਰਨ ਦੇਣਾ ਚਾਹੀਦਾ ਹੈ..ਜੇ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਅਸੀਂ 24 ਘੰਟਿਆਂ ਚ ਸਾਰੇ ਪ੍ਰਬੰਧ ਕਰ ਦੇਵਾਂਗੇ..

Related posts

ਕੈਨੇਡਾ ਵਾਸੀ 23 ਸਾਲਾ ਆਈਸ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਦੀ ਮੌਤ,ਨਿਊਯਾਰਕ ਦੇ ਹੋਟਲ ’ਚੋਂ ਮਿਲੀ ਲਾਸ਼

On Punjab

ਵਿਗਿਆਨੀਆਂ ਦੀ ਗੰਭੀਰ ਚੇਤਾਵਨੀ, ਗ੍ਰੀਨ ਹਾਊਸ ਗੈਸਾਂ ਵਧਣ ਨਾਲ ਪਵੇਗਾ ਇਹ ਖਤਰਨਾਕ ਪ੍ਰਭਾਵ

On Punjab

PM ਮੋਦੀ ਨੇ ਵੀ ਦੇਖਿਆ ਸੂਰਜ ਗ੍ਰਹਿਣ, ਸਾਂਝੀਆਂ ਕੀਤੀਆਂ ਤਸਵੀਰਾਂ

On Punjab